Back ArrowLogo
Info
Profile
ਇਸ ਪ੍ਰਕਾਰ ਦੇ ਗੁਰਮੁਖਿ ਜਨ, ਜੋ ਵਾਹਿਗੁਰੂ ਦੇ ਮਨ ਨੂੰ ਭਾਣੇ ਹਨ, ਵਾਹਿਗੁਰੂ ਦੇ ਵਿਚਿ ਰੱਤੇ ਹੋਏ ਭੀ, ਉਸ ਦੀ ਸੇਵਾ ਕਰਨਹਾਰੇ ਸੇਵਕ ਹੀ ਬਣੇ ਰਹਿੰਦੇ ਹਨ । ਜਗਤ ਦੇ ਮਾਇਆਧਾਰੀ ਸੰਸਾਰ-ਕਾਰੀ ਜੀਵਾਂ ਦੇ ਮਨਾਂ ਅੰਦਰਿ ਦੁਬਿਧਾ ਹੀ ਸਦਾ ਅੜੀ ਰਹਿੰਦੀ ਹੈ, ਜਿਸ ਕਰਕੇ ਓਹਨਾਂ ਦੀ ਝੂਠੀ ਬੁੱਧੀ ਗੁਣ ਅਵਗੁਣ ਨਹੀਂ ਪਛਾਣ ਸਕਦੀ । ਅਕੱਥ ਕਥਾ ਦੀ ਸਹਜ ਅਵਸਥਾ ਨੂੰ ਤਾਂ ਕੀ ਪਛਾਣਨਾ ਸੀ ?

ਜਿਨ੍ਹਾਂ ਨੂੰ ਵਾਹਿਗੁਰੂ ਰੂਪ ਨੇ ਮੇਲ ਲੈਣਾ ਹੁੰਦਾ ਹੈ ਆਪਣੇ ਨਾਲਿ, ਉਹ ਅਕੱਥ ਕਥਾ ਰੂਪੀ ਸੱਚੇ ਸ਼ਬਦ ਤੇ ਸੱਚੀ ਬਾਣੀ ਨੂੰ ਕਥਣ ਦੀ ਸੱਚੀ ਸਬੁੱਧੀ ਦੇ ਪਾਤ੍ਰ ਹੋ ਜਾਂਦੇ ਹਨ-'ਆਪੇ ਮੇਲਿ ਲਏ ਅਕਥ ਕਥੀਐ ਸਚੁ ਸਬਦੁ ਸਚੁ ਬਾਣੀ ॥ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਓਹੀ ਲੋਕ ਸੱਚੇ ਪੁਰਸ਼ ਹਨ ਜੋ ਵਾਹਿਗੁਰੂ ਦੇ ਸੱਚੇ ਨਾਮ ਵਿਚਿ ਸਮਾ ਜਾਂਦੇ ਹਨ । ਵਾਹਿਗੁਰੂ ਦਾ ਨਾਮ ਵਖਾਨਣਾ ਹੀ ਸਾਚੇ ਸਬਦੁ ਵਾਲੀ ਅਕੱਥ ਕਥਾ ਦਾ ਪਛਾਨਣਾ ਹੈ।

ਮਨ ਮੇਰੇ ਹਰਿ ਕੀ ਅਕਥ ਕਹਾਣੀ ॥

ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ਰਹਾਉ॥

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥

ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੇ ਬਉਰਾਨਿਆ ॥੧॥

ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ॥

ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥

ਕਿਆ ਦਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ॥

ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥

ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥

ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥

ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾਗਉਣੁ ਸੰਸਾਰਾ ॥

ਸਤਿਗੁਰੁ ਸੇਵੇ ਸੋਈ ਬੁਝੈ ਪਾਏ ਮੋਖ ਦੁਆਰਾ ॥੫॥

ਜਿਨ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣੁ ਜਾਣੁ ਰਹਾਈ ॥੬॥

ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥

ਮਨਮੁਖ ਦੂਜੈ ਭਰਮਿ ਭੁਲਾਏ ਨ ਬੂਝਹਿ ਵਿਚਾਰਾ ॥੭॥

ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥

ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥

ਸਾਰਗ ਮਹਲਾ ੩, ਪੰਨਾ ੧੨੩੪-੩੫

125 / 170
Previous
Next