Back ArrowLogo
Info
Profile
ਅਕੱਥ ਕਥਾ ਦੀ ਸੂਝ ਬੂਝ ਆਉਂਦੀ ਹੈ, ਨਾ ਹੀ ਗੁਰਬਾਣੀ ਦੀ ਗੁਹਜ ਕਲਾ ਦਾ ਪਤਾ ਲਗਦਾ ਹੈ । ਗਹਿਰ ਗੰਭੀਰ ਵਾਹਿਗੁਰੂ (ਨਾਮੀ) ਦਾ ਤਾਂ ਕੀ ਪਤਾ ਲਗਣਾ ਸੀ । ਦੂਜੇ ਕਰਮਾਂ ਦੇ ਕਰਮ-ਕਾਂਡੀ ਹੋਣ ਕਰਕੇ ਓਹਨਾਂ ਦੀ ਬੁਧੀ ਸਦਾ ਹੀ ਮਲੀਨ ਰਹਿੰਦੀ ਹੈ, ਕਦੇ ਨਿਰਮਲੀ ਨਹੀਂ ਹੁੰਦੀ, ਜਦ ਤਾਈਂ ਕਿ ਗੁਰਮਤਿ ਨਾਮ ਦੇ ਅਭਿਆਸ ਰੂਪ ਇਸ਼ਨਾਨ ਕਰਕੇ ਨਿਰਮਲਤਾ ਨ ਵਰਤ ਜਾਵੇ ।

ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥

ਗੁਰਮਤਿ ਨਾਮ, ਵਾਹਿਗੁਰੂ ਦੇ ਅਭਿਆਸ ਇਸ਼ਨਾਨ ਵਿਚ ਜਿਹੜਾ ਗੁਰਮੁਖਿ ਸੱਜਣ ਨਹਾਉਂਦਾ ਹੈ, ਉਹ ਜਨ ਐਸਾ ਨਿਰਮਲ ਹੋ ਜਾਂਦਾ ਹੈ ਕਿ ਫੇਰ ਮੂਲੋਂ ਹੀ ਮੈਲਾ ਨਹੀਂ ਹੁੰਦਾ । ਦੂਜੇ ਭਾਵ ਦੀ ਦੁਚਿਤਾਈ, ਫੋਕਟ ਦੁਬਿਧਾ ਕਰਮ ਦੀ ਮੈਲ ਉਸ ਨੂੰ ਫਿਰ ਕਦੇ ਲਗਦੀ ਹੀ ਨਹੀਂ । ਇਸ ਨਾਮ ਤੋਂ ਘੁੱਬਾ ਹੋਇਆ ਸਾਰਾ ਜਗ ਹੀ ਮੈਲਾ ਹੈ । ਦੂਜੇ ਭਾਇ ਦੇ ਭਰਮ ਰੂਪੀ ਕਰਮਾਂ ਵਿਚਿ ਪੈ ਪੈ ਕੇ ਆਪਣੀ ਪਤਿ ਪ੍ਰਤੀਤ ਖੋ ਰਿਹਾ ਹੈ। ਉਸ ਨੂੰ ਇਹ ਸੂਝ ਬੂਝ ਹੀ ਨਹੀਂ ਕਿ ਕਿਹੜੀ ਵਸਤੂ ਦ੍ਰਿੜ੍ਹ ਕਰਨ ਯੋਗ ਹੈ, ਅਤੇ ਕਿਹੜਾ ਪਦਾਰਥ ਤਿਆਗਣ ਯੋਗ ਹੈ ਤੇ ਕਿਹੜਾ ਧਨ ਇਕੱਠਾ ਕਰਨ ਦੇ ਯੋਗ ਹੈ। ਜਿਸ ਉਪਰਿ ਦਇਆਲੂ ਵਾਹਿਗੁਰੂ ਖ਼ੁਦ ਦਿਆਲ ਹੋਣ, ਉਸੇ ਨੂੰ ਹੀ ਇਸ ਨਾਮ ਦੀ ਸੂਝ ਬੂਝ ਆਉਂਦੀ ਹੈ ਤੇ ਵਾਹਿਗੁਰੂ ਨਾਮ ਤਿਨ੍ਹਾਂ ਦਾ ਹੀ ਸਚਾ ਸਹਾਈ ਤੇ ਸਖਾਈ ਹੁੰਦਾ ਹੈ ।

ਸੱਚਾ ਵਾਹਿਗੁਰੂ ਹੀ, ਵਾਹਿਗੁਰੂ-ਨਾਮ-ਰੂਪੀ-ਸਚ ਦਾ ਦਾਤਾ ਹੈ ਅਤੇ ਉਹੀ ਅਭਿਆਸ ਰੂਪੀ ਕਰਮਾਂ ਦਾ ਬਿਧਾਤਾ ਹੈ । ਜੋ ਉਸ ਨੂੰ ਭਾਉਂਦਾ ਹੈ, ਤਿਸੇ ਨੂੰ ਹੀ ਵਾਹਿਗੁਰੂ ਨਾਮ ਦੀ ਬਖ਼ਸ਼ਿਸ਼ ਕਰਦਾ ਹੈ । ਇਸ ਅਕੱਥ ਕਥਾ ਰੂਪ ਵਾਹਿਗੁਰੂ ਨਾਮ ਦੀ ਪਾਰਸ ਕਮਾਈ ਕਰਨ ਵਿਚਿ ਅਤੇ ਕਰੀ ਜਾਣ ਵਿਚਿ ਤਿਸੇ ਨੂੰ ਲਾਉਂਦਾ ਹੈ, ਜੋ ਜਨ ਵਾਹਿਗੁਰੂ ਨੂੰ ਭਾਉਂਦਾ ਹੈ । ਜਿਸ ਵਡਭਾਗੇ ਗੁਰਮੁਖਿ ਜਨ ਨੂੰ ਵਾਹਿਗੁਰੂ ਕਰਮ-ਬਿਧਾਤੇ ਨੇ ਇਸ ਕਾਰੇ ਲਾਉਣਾ ਮਿਥਿਆ ਹੁੰਦਾ ਹੈ, ਉਸ ਨੂੰ ਗੁਰੂ ਨਾਨਕ ਦੇ ਦੁਆਰੇ ਲਾਉਣ ਦੀ ਪ੍ਰਾਲਭਦੀ ਪ੍ਰੇਰਨਾ ਹੁੰਦੀ ਹੈ । ਇਸ ਸੱਚੇ ਗੁਰੂ ਦੁਆਰੇ ਆਇਆਂ ਹੀ ਨਾਮ ਦੀ ਅਕੱਥ ਕਥਨੀ ਦਾਤਿ ਮਿਲਦੀ ਹੈ ।

ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥

ਵਾਹਿਗੁਰੂ ਰੂਪ ਬਿਸਮਾਦੀ ਦੀ ਸਭ ਕੁਦਰਤ ਭੀ ਬਿਸਮਾਦ ਰੂਪ ਹੈ । ਸਾਰੇ ਬਿਸਮਾਦ ਹੀ ਬਿਸਮਾਦ ਵਰਤ ਰਿਹਾ ਹੈ। ਪਰ ਇਹ ਬਿਸਮਾਦ ਕਿਸੇ ਨਦ੍ਰਿਸ਼ਟੇ ਦਿੱਬ-ਦ੍ਰਿਸ਼ਟੇ ਪੁਰਸ਼ ਨੂੰ ਹੀ ਨਦਰੀ ਆਉਂਦਾ ਹੈ। ਜਿਸ ਨੂੰ ਕੁਦਰਤ ਦਾ ਬਿਸਮਾਦ ਹਰ ਪਾਸੇ ਦਿਸ ਆਉਂਦਾ ਹੈ, ਉਹ ਜਨ ਛੇਤੀ ਪ੍ਰਮਾਰਥ ਵਾਲੇ ਪਾਸੇ ਆਉਂਦਾ ਹੈ । ਮਾਇਆ ਦੇ ਕੁਰੰਗਾਂ ਵਿਚਿ ਮਨੂਰ ਹੋਇਆ ਹੋਇਆ ਮਨੂਆ ਇਸ ਬਿਸਮਾਦ ਕਲਾ

127 / 170
Previous
Next