ਬੱਸ ਫੇਰ ਤਾਂ ਮਨ ਅੰਦਰਿ, ਜਿਗਰ ਜਿਸਮ ਪ੍ਰਾਣਾਂ ਅੰਦਰਿ ਇਕੋ ਇਕ ਵਾਹਿਗੁਰੂ ਸੁਆਮੀ ਵਸਦਾ ਦਿਸਦਾ ਹੈ, ਹੋਰ ਦੂਜਾ ਕੋਈ ਨਹੀਂ ਦਿਸਦਾ । ਸਾਰੇ ਜਗ ਸੰਸਾਰ ਦੇ ਸਮੱਗਰ ਪਦਾਰਥਾਂ ਵਿਚੋਂ ਇਕ ਨਾਮ ਰੂਪੀ ਪਦਾਰਥ ਹੀ ਮਿੱਠਾ ਅੰਤਿਠਾ ਸੁਆਦਤ ਪਰਸੁਆਦਤ ਹੁੰਦਾ ਹੈ । ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਐਸਾ ਅਰਾਧ ਬੋਧ ਅਕੱਥ ਪਦਾਰਥ ਨਾਮ ਗੁਰੂ ਕਰਤਾਰ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ । ਜਿਸ ਦੇ ਨਸੀਬਾਂ ਵਿਚਿ ਧੁਰੋਂ ਹੀ ਇਹ ਅਮਰੀਸੀ ਲਿਖਤ ਲਿਖੀ ਹੋਈ ਹੁੰਦੀ ਹੈ ।
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
ਅਕਥ ਕੀ ਕਥਾ ਸੁਣੇਇ ॥
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥੨੪॥
ਸਲੋਕ ਮਹਲਾ ੧, ਪੰਨਾ ੧੨੮੯
ਤ੍ਰੈ-ਗੁਣੀ ਗੁਣਾਂ ਤੋਂ ਬਾਹਰੇ, ਤੁਰੀਆ ਗੁਣੀ ਗੁਣ ਸਰੂਪ ਵਾਲੇ ਵਾਹਿਗੁਰੂ ਦਾ ਕੋਈ ਵਰਨਣ ਨਹੀਂ, ਕੋਈ ਚਿਹਨ ਨਹੀਂ, ਜਿਸ ਕਰਕੇ ਉਹ ਵਰਨ ਰੂਪ ਸਪੰਨੜੀ ਰਸਨ ਬਾਣੀ ਦੁਆਰਾ ਵਖਾਣਿਆ, ਵਰਨਿਆ ਚਿਹਨਿਆ ਜਾਵੇ । ਉਤ ਦੀ ਲਖਤਾ ਰੂਪ-ਰੇਖਾ ਲਖਣ ਕਥਣ ਦੀ ਕਿਸੇ ਦੀ ਸਮਰੱਥਾ ਨਹੀਂ । ਉਹ ਇਸ ਲਖਤਾ ਦੇ ਲੇਖੇ ਤੋਂ ਬਾਹਰੀ ਹੈ । ਸਦਾ ਅਲੱਖ ਹੀ ਰਹਿੰਦਾ ਹੈ । ਤੁਰੀਆ ਅਵਸਥਨੀ ਪੁੱਗੇ ਹੋਏ ਗੁਰਮੁਖਿ ਜਨਾਂ ਨੂੰ ਉਹ ਸਦਾ ਜ਼ਾਹਰ ਜ਼ਹੂਰ ਸਾਂਗੋ ਪਾਂਗ ਹੀ ਪ੍ਰਗਟ ਪਾਹਾਰੇ ਜਾਪਦਾ ਹੈ । ਜੋ ਜਨ ਇਸ ਤੁਰੀਆ ਗੁਣੀ ਅਵਸਥਾ ਨੂੰ ਨਹੀਂ ਅਪੜੇ, ਉਰੇ ਉਰੇ ਹੀ ਤ੍ਰੈਗੁਣੀ ਗੁਣਾਂ ਵਿਚਿ ਜਿਨ੍ਹਾਂ ਦੀ ਅਲਪੱਗ ਬਿਰਤੀ ਗਹਿਗੱਚ ਹੋ ਕੇ ਲੱਥ ਪੱਥ ਹੋਈ ਹੋਈ ਹੈ, ਜ਼ਰਾ ਮਾਤ੍ਰ ਭੀ ਇਸ ਅਵਸਥਾ ਵਿਚਿ ਨਹੀਂ ਖੇਡੇ, ਸਦਾ ਹੀ ਅਨ- ਆਤਮਕ ਗੁਰਮਤਿ ਪ੍ਰਮਾਰਥ ਰਹਿਤ ਕੁਬਿਰਤੀਆਂ ਵਿਚਿ ਪ੍ਰਵਿਰਤ ਰਹੇ ਹਨ, ਓਹ ਕਿਸ ਤਰ੍ਹਾਂ ਅਕੱਥ ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਕਥ ਸਕਦੇ ਹਨ ਅਤੇ ਕਿਵੇਂ ਆਖ ਵੇਖ ਸਕਦੇ ਹਨ ? ਅਕਹਿ ਤੇ ਅਣਡਿਠ ਵਾਹਿਗੁਰੂ ਦੇ ਗੁਣਾਂ ਨੂੰ "ਕਿਉ ਕਥੀਐ ਕਿਉ ਆਖੀਐ" । ਉਸ ਦੇ ਅਕੱਥ ਗੁਣਾਂ ਨੂੰ ਕਥਣਾ ਅਤੇ ਅਕੱਥ ਗੁਣਾਂ ਵਾਲੀ ਅਵਸਥਾ ਦੀ ਰੀਸ ਕਰਨਾ, ਕਰਣੀ ਵਾਲਿਆਂ ਦੀ ਕਰਣੀ ਨੂੰ ਧਾਵਣਾ, ਭਾਵ, ਅਕੱਥ ਕਥਾ ਨੂੰ ਅਲਪੱਗ ਬੁਧੀ ਦੁਆਰਾ ਕਥਣਾ ਅੱਜ ਕਲ੍ਹ ਦੇ ਕਥੋਗੜਾਂ ਦੀ ਇਕ