ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
ਤਾਰ ਘੋਰ ਬਾਜਿੰਤ ਤਹ ਸਾਚਿ ਤਖਤਿ ਸੁਲਤਾਨੁ ॥
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
ਸਬਦ ਖੋਜਿ ਇਹੁ ਘਰੁ ਲਹੈ ਨਾਨਕ ਤਾ ਕਾ ਦਾਸੁ ॥੧॥੨੭॥
ਸਲੋਕ ਮ: ੧, ਵਾਰ ਮਲਾਰ, ਪੰਨਾ ੧੨੯੧
ਆਤਮ ਵਿਲੱਖਣੀ ਅਵਸਥਾ ਵਾਲੀ ਖੇਡ ਬੜੀ ਹੀ ਅਨੂਪਮ ਹੈ। ਇਹ ਕੇਵਲ ਗੁਰੂ ਘਰ (ਗੁਰੂ ਨਾਨਕ ਦੇਵ ਦੇ ਘਰ) ਵਿਚਿ ਹੀ ਮਖ਼ਸੂਸ ਹੈ। ਐਸਾ 'ਸਤਿਗੁਰੁ ਪੁਰਖੁ ਸੁਜਾਣੁ ਕੇਵਲ ਗੁਰੂ ਨਾਨਕ ਸਾਹਿਬ ਹੀ ਆਪਣੇ ਵਿਸ਼ੇਸ਼ ਗੁਰ ਜੋਤਿ ਜਾਮਿਆਂ ਵਿਚਿ ਹੋਇਆ ਹੈ, ਜੋ ਆਤਮ ਅਗੰਮੀ ਅਦ੍ਰਿਸ਼ਟ ਨਜ਼ਾਰੇ ਨੂੰ ਪ੍ਰਮਾਰਥਕ ਜਗਿਆਸੂਆਂ ਪ੍ਰਤੀ ਪਰਤੱਖ ਦਰਸਾਇ ਦੇਵੇ । ਗੁਰੂ ਦਸੋਂ ਜੋਤਿ ਜਾਮਿਆਂ ਦੀ ਅਮਰ ਗੁਰੂ ਪਾਤਸ਼ਾਹੀ ਪਿਛੋਂ ਸ੍ਰੀ ਗੁਰੂ ਦਸਮੇਸ਼ ਸੱਚੇ ਪਾਤਸ਼ਾਹ ਨੇ ਆਪਣੀ ਤ੍ਰਿਕਾਲ ਦ੍ਰਿਸ਼ਤਾ ਦਾ ਅਹੰਮ ਸਬੂਤ ਦਿੰਦੇ ਹੋਏ ਇਹ ਅਮਰ ਏਜ਼ਦੀ ਸੱਚੀ ਸ਼ਹਿਨਸ਼ਾਹੀ-ਮਈ ਗੁਰੂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਦਿਤੀ ਅਤੇ ਇਸ ਅਮਰ ਅਟੱਲ ਆਦਿ ਅੰਤ ਇਕੋ ਗੁਰੂ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਫ਼ੁਰਮਾਨਗੀ