ਉਪਰ ਦਿਤੇ ਗੁਰ ਵਾਕ ਅੰਦਰਿ ਦਰਸਾਈ ਅਮਰ ਕਲਾ ਦਾ ਦਾਅਵਾ ਭੇਖੀ ਅਤੇ ਡਿੰਭੀ ਗੁਰੂ ਕਰਦੇ ਚਲੇ ਆ ਰਹੇ ਹਨ ਅਤ ਹੁਣ ਭੀ ਕਈ ਆਪੋ ਬਣ ਬੈਠੇ ਤੇ ਡਿੰਭੀ ਦੇਹਧਾਰੀ ਗੁਰੂ ਕਰਦੇ ਹਨ ਅਤੇ ਵੰਗਾਰ ਵੰਗਾਰ ਕੇ ਕਰਦੇ ਹਨ। ਬਹੁਤ ਸਾਰਾ ਆਸਰਾ ਉਪਰ ਦਿਤੇ ਗੁਰਵਾਕ ਦਾ ਹੀ ਲੈਂਦੇ ਹਨ, ਜੋ ਸਰਾਸਰ ਗਲਤ ਅਤੇ ਬੇਹੂਦਾ ਹੈ, ਆਮ ਜਨਤਾ ਨੂੰ ਗੁਮਰਾਹ ਕਰਨ ਵਾਲੀ ਬੇਹੂਦਗੀ ਵਿਚਿ ਭ੍ਰਮਾਉਣ ਭੜਕਾਉਣਹਾਰਾ ਹੈ । ਇਸ ਕਰਕੇ ਇਸ ਗੁਰਵਾਕ ਦੀ ਤਰਦੀ ਤਰਦੀ ਗੂੜ੍ਹ ਭਾਵੀ ਵਿਆਖਿਆ ਕਰਨ ਦੀ ਅਵੱਸ਼ ਲੋੜ ਪਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ- ਦਾਰੀ ਅਤੇ ਤਾਬਿਆਗੀਰੀ ਵਾਲੀ ਸੱਚੀ ਪਾਤਸ਼ਾਹੀ ਦੇ ਹਜ਼ੂਰ ਇੱਕ ਨਹੀਂ ਅਨੇਕਾਂ ਹੀ ਪਰਤੱਖ ਹੋਏ, ਪਰਤੱਖ ਬੀਤੇ ਵਰਤੇ ਜ਼ਾਹਰਾ ਜ਼ਹੂਰ ਚਮਤਕਾਰ ਸਾਂਗ ਪਾਂਗ ਗੁਰਮਤਿ ਆਤਮ ਅਵਸਥਾ ਦੀ ਟੀਸੀ ਵਾਲੀ ਕਲਾ ਦੇ ਨਿਜ ਦ੍ਰਿਸ਼ਟੀ ਗੋਚਰ ਹੋਏ । ਖ਼ਾਸ ਖ਼ਸੂਸੀਅਤ ਵਿਖੇ ਦੇਖੋ ਜਾਣ ਕਰਕੇ ਗੁਰੂ ਦਰਸਾਈ ਗੁਰੂ ਵਰੋਸਾਈ ਇਹ ਹਿੰਮਤ ਭਰੀ ਹਿਆਉਂ ਸਰਧਨੀ ਉਪਜੀ ਹੈ ਕਿ ਖ਼ਾਸ ਇਸ ਉਪਰਲੇ ਗੁਰਵਾਕ ਦੀ ਵਿਆਖਿਆ ਵਿਥਾਰੀ ਜਾਵੇ, ਜੋ ਇਸ ਪਰਕਾਰ ਹੈ :-
ਅੰਮ੍ਰਿਤ ਸੰਚਾਰ ਸਮੇਂ ਪੂਰਨ ਅਧਿਕਾਰੀ ਰੂਹੜੀਆਂ ਉਤੇ ਇਹ ਕਲਾ ਪਰਤੱਖ ਵਰਤ ਜਾਂਦੀ ਹੈ ਕਿ ਅਧਿਕਾਰੀ ਜਨ ਦੇ ਅੰਦਰ ਤੱਤਕ ਲ ਹੀ ਐਨ ਅੰਮ੍ਰਿਤ ਸੰਚਾਰ ਸਮੇਂ (ਪੂਰਬਲੇ ਜਨਮਾਂ ਦੀ ਕਮਾਈ ਦਾ ਅੰਕੁਰ ਉਗਵਨ ਕਰਕੇ ਯਾ ਹੋਰ ਕਿਵੇਂ ਗੁਰੂ ਕਰਤਾਰ ਦੀਆਂ ਨਦਰਾਂ ਮੇਹਰਾਂ ਦਾ ਸਦਕਾ) ਆਤਮ ਤੇਜਸੀ ਅੰਮ੍ਰਿਤ ਰਸ ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ । ਇਹ ਅੰਮ੍ਰਿਤ ਰਹੱਸ ਭਰਪੂਰ ਲੀਣੀ ਜੋਤਿ ਪ੍ਰਕਾਸ਼ ਦਾ ਚਾਨਣਾ ਧੁਰਿ ਸਚਖੰਡੀ ਅਮਰ ਅਟਾਰੜੇ ਮੰਡਲਾਂ ਵਾਲੀ ਅਗੰਮ ਮੰਜ਼ਲ ਤਾਈਂ ਪੁਚਾ ਦਿੰਦਾ ਹੈ, ਤੇ ਇਕ-ਦਮ ਪੁਚਾ ਦਿੰਦਾ ਹੈ। 'ਘਰ ਮਹਿ ਘਰੁ