Back ArrowLogo
Info
Profile
ਦੇਖਾਇ ਦੇਇ' ਦਾ ਇਹ ਪਾਰਸ-ਰਸਾਇਣੀ ਜ਼ਾਹਿਰਾ ਜ਼ਹੂਰ ਕਰਾਮਾਤੀ ਕ੍ਰਿਸ਼ਮਾ (ਮੋਅਜਜ਼ਾ) ਜ਼ਹੂਰ ਪਜ਼ੀਰ ਹੁੰਦਾ ਹੈ । ਜਿਨ੍ਹਾਂ ਅੰਮ੍ਰਿਤ-ਪਾਨੀ ਅੰਮ੍ਰਿਤ-ਪਾਤਰਾਂ ਦੇ ਅੰਤਰਿ ਆਤਮੇ ਤੱਤਕਾਲ ਹੀ ਇਹ ਮੁਅਜਜ਼ਾ ਨਹੀਂ ਵਰਤਦਾ ਤਾਂ ਅੰਮ੍ਰਿਤ ਨਾਮ ਦੀਆਂ ਅਟੱਲ ਅਥੱਕ ਕਮਾਈਆਂ ਕਰਿ ਕਰਿ ਅੱਗੇ ਪਿਛੇ ਵਰਤ ਜਾਂਦਾ ਹੈ, ਪਰ ਜ਼ਰੂਰ ਹੀ ਜ਼ਹੂਰ ਪਜ਼ੀਰ ਹੋ ਕੇ ਵਰਤਦਾ ਹੈ। ਇਸ ਵਿਚਿ ਰੰਚਕ ਸੰਦੇਹ ਨਹੀਂ । ਗੁਰਮੁਖਿ ਨਦਰ-ਅੰਮ੍ਰਿਤੀ, ਅੰਮ੍ਰਿਤ ਮਿਹਰੰਮਤੀ ਜਨ ਜਗਿਆਸੂ ਦੇ ਹਿਰਦੇ ਰੂਪੀ ਘਰ ਅੰਦਰ ਹੀ ਅਮਰ ਅਟਾਰੜੇ ਵਾਲੇ ਸੱਚੇ ਸੱਚਖੰਡੀ ਘਰ ਦਾ ਦਰਸਾਰਾ ਹੋ ਜਾਂਦਾ ਹੈ । ਜਿਸ ਦਰਸਾਰੇ ਦੇ ਅਮਰ ਜੋਤਿ ਜੋਬਨੀ ਨਜ਼ਾਰੇ ਦਾ ਪਸਾਰਾ ਅਤਿ ਅਨੂਪਮੀ ਤੇ ਅਕਥਨੀਯ ਹੈ । ਇਹ ਅਜਬ ਹੀ ਅਕੱਥ ਕਥਾ ਹੈ । ਸਤਿਗੁਰੂ ਗੁਰੂ ਨਾਨਕ ਦਸਮੇਸ਼ ਅਤੇ ਸ੍ਰੀ ਦਸਮੇਸ਼ ਦਾ ਥਾਪਿਆ ਪੰਜਾਂ ਗੁਰੂ ਸਰੂਪ ਪਿਆਰਿਆਂ ਦਾ ਤਾਬਿਆ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੀ ਐਸਾ ਪੂਰਨ 'ਸਤਿਗੁਰ ਪੁਰਖੁ ਸੁਜਾਣੁ ਹੈ ਜੋ 'ਘਰ ਮਹਿ ਘਰੁ ਦੇਖਾਇ' ਦੇਣ ਨੂੰ ਸਮਰੱਥ ਹੈ। ਤਿਤ ਸੱਚੇ ਸਚਖੰਡੀ ਘਰ ਵਿਖੇ ਸਚ-ਪ੍ਰਕਾਸ਼ ਮਈ ਸੱਚਾ ਵਾਸਾ ਹੋ ਜਾਣ ਦੇ ਕਾਰਨ 'ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ' ਵਾਲੀ ਸ਼ਬਦ ਨੀਸਾਣੀ ਅਨਹਦ ਬਾਜੇ ਧੁਨਿ ਬਜੰਤਰੀ ਖੇਡ ਤਾਂ ਸੁਤੇ ਹੀ ਗੁਰਮੁਖਿ ਜਗਿਆਸੂ ਜਨ ਦੇ ਘਟ ਅੰਤਰਿ ਵਰਤ ਜਾਂਦੀ ਹੈ । ਇਹ ਪੰਚ ਸ਼ਬਦ ਗੁਰਮਤਿ ਦੇ ਵਿਲੱਖਣ ਸ੍ਰੇਸ਼ਟ ਸ਼ਬਦ ਹਨ । ਪੰਚ ਸ਼ਬਦ ਦਾ ਅਰਥ ਏਥੇ ਸ੍ਰੇਸ਼ਟ ਅਤੇ ਅਲੌਕਕ ਸ਼ਬਦ ਦਾ ਹੈ, ਪੰਚ ਗਿਣਤੀ ਦੇ ਸ਼ਬਦ ਦਾ ਨਹੀਂ, ਜੈਸੇ ਕਿ ਹਠ ਜੋਗ ਅਭਿਆਸ ਵਾਲੇ ਦਸਦੇ ਹਨ । ਰਾਧਾ ਸੁਆਮੀਏ ਤਾਂ ਕੰਨਾਂ ਦੀ ਘੂੰ ਘੂੰ ਬਜੰਤਰੀ ਅਵਾਜ਼ ਨੂੰ ਹੀ ਅਨਹਦ ਸ਼ਬਦ ਦੀ ਧੁਨੀ ਦਸਦੇ ਹਨ, ਜੋ ਓਹਨਾਂ ਦੀ ਮਹਿਜ਼ ਬਨਾਵਟੀ ਗੱਲ ਹੈ । ਅਨਹਦ ਧੁਨੀ ਓਹਨਾਂ ਨੂੰ ਕੋਈ ਸੁਣਾਈ ਨਹੀਂ ਦੇਂਦੀ । ਕੰਨਾਂ ਵਿਚ ਉਂਗਲੀਆਂ ਦੇ ਕੇ ਜੋ ਘੂੰ ਘੂੰ ਦੀ ਅਵਾਜ਼ ਦਿਮਾਗ ਅੰਦਰ ਉਪਜਦੀ ਹੈ, ਉਸ ਨੂੰ ਹੀ ਓਹ ਅਨਹਦ ਧੁਨੀ ਕਹਿੰਦੇ ਹਨ ।

ਗੁਰਮਤਿ ਦੀ ਅਨਹਦ ਧੁਨੀ ਉਹ ਹੈ ਜੋ ਬਿਨਾ ਹਾਤੇ ਦੇ ਹੀ, ਮਸਨੂਈ ਖੜਕਾ ਕੀਤੇ ਤੋਂ ਬਿਨਾ ਹੀ ਆਪੋਂ ਹੀ ਅਗੰਮੀ ਧੁਨੀ ਉਪਜੇ। ਉਹੀ ਅਨਹਦ ਧੁਨੀ ਹੈ । ਇਹ ਅਨਹਦ ਧੁਨੀ ਕੇਵਲ ਗੁਰਮਤਿ ਨਾਮ ਦੀ ਅਥਾਹ ਕਮਾਈ ਕੀਤਿਆਂ ਹੀ ਅਮਰੋਂ ਪ੍ਰਾਪਤ ਹੁੰਦੀ ਹੈ ਅਤੇ ਦਸਵੇਂ ਦੁਆਰ ਅੰਦਰਿ ਸੁਣਾਈ ਦੇਂਦੀ ਹੈ । ਬਿਨ ਵਜਾਇਆ ਸ਼ਬਦ ਰੂਪੀ ਨਗਾਰਾ ਬੜੀ ਮਿਠੀ ਧੁਨੀ ਵਿਚ ਵਜਦਾ ਹੀ ਰਹਿੰਦਾ ਹੈ। ਦਸਮ ਦੁਆਰ ਤਕ ਪੁਲਾੜ ਖੁੱਲ੍ਹੇ ਤੋਂ ਹੀ ਦੀਪਾਂ ਲੋਆਂ ਪਤਾਲਾਂ, ਖੰਡਾਂ ਬ੍ਰਹਿਮੰਡਾਂ ਦੇ ਮੰਡਲਾਂ ਦੇ ਮੰਡਲ ਉਘਾੜਤ ਹੋ ਜਾਂਦੇ ਹਨ । ਬੜੀ ਹੀ ਬਿਸਮਾਦ ਵਾਲੀ ਹੈਰਾਨ-ਕੁੰਨ ਅਸਚਰਜਤਾ ਵਾਪਰਦੀ ਹੈ । ਅੰਮ੍ਰਿਤ ਬਾਣੀ ਦੀਆਂ ਘੁਰਾਟੀ, ਸ਼ਬਦ ਘੁਰਾਟੀ- ਕੀਰਤਨ-ਧੁਨੀਆਂ ਜਿਥੇ ਹੁੰਦੀਆਂ ਹੀ ਰਹਿੰਦੀਆਂ ਹਨ । ਇਸ ਸਚਖੰਡ ਵਿਖੇ

136 / 170
Previous
Next