Back ArrowLogo
Info
Profile
ਸੱਚਾ ਪਾਤਸ਼ਾਹ, ਅਗੰਮੀ ਸੁਲਤਾਨ, ਦਿਬ ਮੂਰਤੀ ਵਾਲੀ ਅਕਾਲ ਹਸਤੀ ਵਾਲਾ ਵਾਹਿਗੁਰੂ ਨਿਰੰਕਾਰ, ਦਿਬ ਜੋਤੀਏ ਤਖ਼ਤ ਉਤੇ ਬਿਰਾਜਮਾਨ ਪਰਤੱਖ ਸਚਖੰਡੀ ਭਗਤ ਜਨਾਂ ਦੇ ਸਨਮੁਖ ਹਰ ਛਿਨ ਸਸ਼ੋਭਤ ਰਹਿੰਦਾ ਹੈ । ਏਥੇ ਸਦਾ ਸੂਖਮਤਾ ਦੇ ਘਰ ਵਿਚ ਨਿਰਬਾਣ ਕੀਰਤਨ ਦੇ ਅਲਾਪ ਸੁਣਦੇ ਹੀ ਰਹਿੰਦੇ ਹਨ, ਜਿਨ੍ਹਾਂ ਨੂੰ ਸੁਣ ਸੁਣ ਕੇ ਸੁਰਤੇ ਜਨ ਦੀ ਸੁਤੇ ਹੀ ਸੁਨਨ ਮੰਡਲ ਵਿਚ ਲਿਵ ਲਗ ਜਾਂਦੀ ਹੈ । ਇਹ ਅਨੂਪਮ ਅਕੱਥ ਕਥਾ ਲਿਵ ਲਗਿਆ ਹੀ ਕੇਵਲ ਸੁਰਤੀ ਕਰਕੇ ਪਰਖੀ ਪੇਖੀ ਜਾ ਸਕਦੀ ਹੈ, ਖ਼ੁਸ਼ਕ ਫ਼ਿਲਾਸਫ਼ਰਾਂ ਦੀ ਫ਼ਿਲਾਸਫ਼ੀ ਭਰੀ ਵਿਦਿਆ ਕਰਕੇ ਨਹੀਂ ਵਿਚਾਰੀ ਜਾ ਸਕਦੀ। ਇਹ ਸਾਰੀਆਂ ਵਿਚਾਰਾਂ ਉਰੇ ਉਰੇ ਹੀ ਰਹਿ ਜਾਂਦੀਆਂ ਹਨ । ਮਾਨਵੀ ਵਿਚਾਰਾਂ ਤੋਂ ਉਪਰੰਪਰ ਜਦੋਂ ਨਾਮ ਅਭਿਆਸ ਦੀ ਕਮਾਈ ਦੇ ਪ੍ਰਤਾਪ ਕਰਿ ਸੁਰਤੀ ਤੁਰੀਆ-ਗੁਣੀ ਮੰਡਲ ਵਿਚਿ ਜਾ ਖੇਡਦੀ ਹੈ, ਉਥੇ ਹੀ ਇਸ ਅਕੱਥ ਕਥਾ ਦਾ ਅਗੰਮੀ ਅਰਥ ਸਫੁਰਨ ਹੁੰਦਾ ਹੈ, ਪਰ ਕਥਿਆ ਫਿਰ ਭੀ ਨਹੀਂ ਜਾ ਸਕਦਾ । ਅਕੱਥ ਕਥਾ ਦੇ ਸੋਮੇ ਸ੍ਰੀ ਸਤਿਗੁਰੂ ਸਾਹਿਬਾਨ ਦੀ ਰਸਨਾ ਤੋਂ ਜੋ ਗੁਰਬਾਣੀ ਉਚਰਨਤ ਹੋਈ ਹੈ, ਉਹ ਸਹੀ ਅਰਥਾਂ ਵਿਚ ਅਗੰਮੀ ਅਕੱਥ ਕਹਾਣੀ ਹੈ, ਜਿਸਨੂੰ ਇੰਨ ਬਿੰਨ ਉਚਾਰਿਆਂ ਇਸ ਦਾ ਅਗੰਮੀ ਰਸ ਹੀ ਮਾਣਿਆ ਜਾ ਸਕਦਾ ਹੈ । ਅਖਰੀ ਅਰਥ ਮਾਅਨੇ ਇਸਦੇ ਫਿਰ ਭੀ ਕੁਛ ਨਹੀਂ ਹੋ ਸਕਦੇ । ਏਸ ਅਕੱਥ ਕਥਾ ਦੇ ਸਹਿਜ ਸਰੋਤੀ ਸਰਵਨ ਨਿਧਿਆਸਨੀ, ਕੀਰਤਨ-ਲਿਵ-ਮੰਡਲੀ ਮੰਡਲਾਂ ਵਿਚਿ ਖੇਡਣਹਾਰਿਆਂ ਦੀ ਸੰਕਲਪ ਵਿਕਲਪ ਫੁਰਨੇ ਕਫੁਰਨੇ ਹੀ ਮਨਸਾ ਮਨ ਵਿਖੇ ਹੀ ਸਮਾਈ ਰਹਿ ਜਾਂਦੀ ਹੈ ਅਤੇ ਬਿਰਤੀ ਚਕ੍ਰਿਤ ਜਿਹੀ ਹੋ ਜਾਂਦੀ ਹੈ । ਗੁਰਮਤਿ ਨਾਮ ਰੂਪੀ ਸ਼ਬਦ ਕਮਾਈ ਕੀਤਿਆਂ ਮੂਧਾ ਪਿਆ ਹੋਇਆ ਨਾਭ ਕਮਲ (ਨਾਭੀ ਦਾ ਕਵਲ) ਉਲਟ ਕੇ ਸਿੱਧਾ ਹੋ ਜਾਂਦਾ ਹੈ ਅਤੇ ਅੰਮ੍ਰਿਤ ਰਸ ਨਾਲ ਭਰ ਕੇ ਟਹਿ ਟਹਿ ਕਰਦਾ ਖਿੜ ਜਾਂਦਾ ਹੈ । ਇਸ ਦਸ਼ਾ ਨੂੰ ਪ੍ਰਾਪਤ ਹੋ ਕੇ ਨਾ ਚਿਤ ਬਿਰਤੀ ਡੋਲਦੀ ਹੈ, ਨਾ ਮਨੂਆ ਕਿਤੇ ਵਲ ਧਾਂਵਦਾ ਹੈ । ਅਖੰਡ ਜਾਪ, ਗੁਰ-ਸ਼ਬਦ-ਅਭਿਆਸੀ-ਅਤੁੱਟ-ਅਲਾਪ ਅਜਪਾ ਜਾਪ ਲਿਵਤਾਰ ਵਿਚਿ ਹੋਣ ਲਗ ਪੈਂਦਾ ਹੈ। ਇਹ ਅਜਪਾ ਜਾਪ ਫਿਰ ਕਦੇ ਨਹੀਂ ਵਿਸਰਦਾ । ਆਦਿ ਜੁਗਾਦਿ ਹਰ ਸਮੇਂ ਹੀ ਸੁਰਤੀਸਰਾਂ ਦੀ ਸੁਰਤੀ ਵਿਚਿ ਸਮਾਇਆ ਰਹਿੰਦਾ ਹੈ। ਇਸ ਸੁਰਤੀ ਵਾਲੀਆਂ ਸੁਰਤੀਸ਼ਰ ਸਖੀਆਂ ਸਦਾ ਹੀ ਸ੍ਰੇਸ਼ਟ ਸ਼ਬਦ ਦੀ ਅਨਹਦ ਧੁਨੀ ਵਿਚਿ ਇੱਕ-ਮਿੱਕ ਹੋ ਕੇ ਓਤਿ ਪੋਤਿ ਮਿਲੀਆਂ ਰਹਿੰਦੀਆਂ ਹਨ। ਅਜਿਹੇ ਗੁਰਮੁਖ ਸਖਾ ਸੁਹੇਲੇ ਸਜਨਾਂ ਦਾ ਵਾਹਿਗੁਰੂ ਰੂਪੀ ਨਿਜ ਘਰ ਵਿਚਿ ਵਾਸਾ ਵਸੀਜਿਆ ਹੀ ਰਹਿੰਦਾ ਹੈ । ਗੁਰੂ ਘਰ ਦਾ ਗੁਰਮੰਤ੍ਰ ਸ਼ਬਦ ਖੋਜਿਆਂ (ਕਮਾਈ ਕੀਤਿਆਂ) ਇਹ ਸੱਚੜਾ ਘਰ ਲਹੀਂਦਾ (ਲਖੀਦਾ) ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਸ਼ਬਦ ਮਾਰਗੀ ਗੁਰਮੁਖਿ ਸਿੱਖਾਂ ਦੇ ਅਸੀਂ ਸਦਾ ਦਾਸ ਹਾਂ । ਇਸ ਪਦ ਨੂੰ ਪ੍ਰਾਪਤ
137 / 170
Previous
Next