ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮ ਰਿਜਕੁ ਸਮਾਹਾਂ ॥੪॥
ਸਾਰੰਗ ਮਹਲਾ ੫, ਪੰਨਾ ੧੨੩੫
ਹੇ ਵਾਹਿਗੁਰੂ ਰਾਜਨ ! ਤੇਰੀ ਅਕੱਥ ਕਥਾ, ਜੋ ਘਟ ਘਟ ਅੰਦਰਿ ਚਲ ਰਹੀ ਗੁਰਮੁਖਿ ਜਨਾਂ ਨੂੰ ਪ੍ਰਤੀਤ ਹੁੰਦੀ ਹੈ, ਉਸੇ ਕਥਾ ਦੇ ਪ੍ਰਤਾਪ ਨਾਲਿ ਘਰ ਘਰ ਵਿਖੇ ਤੇਰੀਆਂ ਬਰਕਤਾਂ, ਤੇਰਿਆਂ ਸਭ ਜੀਵਾਂ ਨੂੰ ਦਿਤੀਆਂ ਦਾਤਾਂ ਦੀ ਉਤਸ਼ਾਹ ਮਈ ਚਰਚਾ ਭੀ ਹੁੰਦੀ ਸੁਣੀ ਜਾਂਦੀ ਹੈ । ਗੁਰਬਾਣੀ ਅੰਦਰਿ ਕਥੀ ਹੋਈ ਹਰਿ ਜਸ ਰੂਪੀ ਕਥਾ ਹੋਰ ਕਿਸੇ ਬਿਧਿ ਭੀ ਕਹੀ ਕਥੀ ਨਹੀਂ ਜਾ ਸਕਦੀ, ਕੇਵਲ ਇੰਨ ਬਿੰਨ ਗੁਰਬਾਣੀ ਹਰਿ ਜਸ ਨੂੰ ਉਚਾਰਿਆਂ ਹੀ ਕਥੀ ਜਾ ਸਕਦੀ ਹੈ।
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੁਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੁਟੀ ਨਿਫਲ ਭਈ ਸਭ ਸੇਵਾ ॥੧॥
ਬਾਟ ਪਾਰਿ ਘਰੁ ਮੁਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥
ਹਿੰਸਾ ਤਉ ਮਨ ਤੇ ਨਹੀ ਛੁਟੀ ਜੀਅ ਦਇਆ ਨਹੀ ਪਾਲੀ ॥
ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥
ਸਾਰੰਗ ਪਰਮਾਨੰਦ ਜੀ, ਪੰਨਾ ੧੨੫੩
ਵਿਆਖਿਆ-ਹੇ ਨਰ ! ਹਿੰਦੂ ਮਤ ਦੀਆਂ ਪੁਰਾਨ ਆਦਿਕ ਪੋਥੀਆਂ ਸੁਣ ਕੇ ਤੈਂ ਕੀ ਰੰਗ ਲਾਇਆ ? ਅਰਥਾਤ, ਕੁਝ ਭੀ ਲਾਹਾ ਨਹੀਂ ਹੋਇਆ । ਪੁਰਾਨ ਆਦਿਕ ਦੀ ਕਥਾ ਸੁਣ ਕੇ ਐਸਾ ਪ੍ਰਤੀਤ ਹੁੰਦਾ ਹੈ ਕਿ ਹਿੰਦੂ ਮਤ ਦੀਆਂ ਪੁਰਾਨ ਆਦਿਕ ਦੀਆਂ ਪੁਸਤਕਾਂ ਦੀ ਕਥਾ ਕਰਨ ਸੁਣਨ ਦੀ ਰੀਸੇ ਅਸਾਡੇ ਪੰਥ ਅੰਦਰ ਭੀ ਕਥਾਵਾਂ ਕਰਨ ਸੁਣਨ ਦੀ ਪਰਪਾਟੀ ਪੈ ਗਈ ਹੈ । ਬੇਦ ਪੁਰਾਨ ਸ਼ਾਸਤ੍ਰ ਆਦਿਕ ਆਨ ਮਤ ਪੁਸਤਕਾਂ ਤਾਂ ਅਲਪਗ ਇਨਸਾਨਾਂ ਰਿਸ਼ੀਆਂ ਮੁਨੀਆਂ ਦੀਆਂ ਲਿਖੀਆਂ ਹੋਈਆਂ