ਨਿਜ ਮਗਜ਼ ਮਗ਼ਜ਼ਲੀਆਂ ਹੋਈਆਂ ਹੀ ਕਥਾਵਾਂ ਹਨ । ਤਿਨ੍ਹਾਂ ਦੀ ਕਥਾ ਅਲਪ ਬੁਧੀ ਵਾਲੇ ਮਤੀਸਰ ਜਨ ਕਰਨ ਤਾਂ ਪਏ ਕਰਨ, ਆਪਣੇ ਮਨ ਦੀ ਮਤਿ ਦੁਆਰਾ ਹੀ ਮਗਜ਼ ਮਾਰਨਾ ਹੈ, ਜੋ ਦੋਹੀਂ ਧਿਰੀਂ ਅਤਿ ਸੁਖਾਲਾ ਹੈ । ਪੁਸਤਕਾਂ ਰਚਣਹਾਰਿਆਂ ਨੂੰ ਭੀ ਅਤੇ ਏਹਨਾਂ ਪੁਸਤਕਾਂ ਦੀ ਕਥਾ ਕਰਨਹਾਰਿਆਂ ਨੂੰ ਭੀ । ਇਹ ਦੁਵੱਲੀ ਮਨ ਮਗਜ਼ ਬਿਉਹਾਰ ਹੀ ਹੈ । ਪ੍ਰਸੁਆਰਥ-ਪਾਂਧੀਆਂ ਨੂੰ ਤਾਂ ਗੁਰਬਾਣੀ ਰੂਪੀ ਹਰਿ ਜਸੁ ਇੰਨ ਬਿੰਨ ਗੁਰਬਾਣੀ ਦੀ ਨਿਰਬਾਣਤਾ ਵਿਚਿ ਉਚਾਰਨਾ ਹੀ ਥਾਇੰ ਪੈਂਦਾ ਹੈ । ਇਸ ਧੁਰੋਂ ਆਈ ਸਰਬੱਗਤਾ ਲਖਤਾਈ ਗੁਰਬਾਣੀ ਦੀ ਚੁੰਚ ਕਥਾ ਹੋ ਹੀ ਨਹੀਂ ਸਕਦੀ । ਜੈਸੇ ਕਿ ਮਗਜ਼ੀਲੀ ਮਾਰਨ ਵਾਲੇ ਕਥੋਕੜ ਗਿਆਨੀ (ਅਗਿਆਨੀ) ਕਰਨਾ ਚਾਹੁੰਦੇ ਹਨ ਅਤੇ ਕਰਦੇ ਹਨ । ਏਹਨਾਂ ਖ਼ੁਸ਼ਕ ਫ਼ਿਲਾਸਫ਼ੀ ਦੀਆਂ ਪੁਸਤਕਾਂ ਬੇਦ ਪੁਰਾਨ ਸ਼ਾਸਤ੍ਰ ਦੀਆਂ ਕਥਾਵਾਂ ਕੀਤਿਆਂ ਸੁਣਿਆਂ ਕਰਨਹਾਰਿਆਂ ਸੁਣਨਹਾਰਿਆਂ ਦੇ ਪਲੇ ਭੀ ਕੁਛ ਨਹੀਂ ਪੈਂਦਾ, ਜੈਸੇ ਕਿ ਇਸ ਗੁਰ ਵਾਕ ਅੰਦਰਿ ਫੁਰਮਾਨਿਆ ਗਿਆ ਹੈ ਕਿ ਹੇ ਪੁਰਾਨ ਆਦਿਕ ਦੀ ਕਥਾ ਦੇ ਕਥੋਕੜ, ਤੇ ਇਸ ਕਥੋਕੜ ਕਥਾ ਦੇ ਸਰੋਤਿਓ ! ਤੁਸੀਂ ਪੁਰਾਨ ਆਦਿਕ ਸੁਣ ਕੇ ਕੀ ਲਾਹਾ ਖਟਿਆ, ਜੇ ਇਹ ਕਥਾ ਸੁਣ ਕੇ ਸੁਣਨ- ਹਾਰਿਆਂ ਦੇ ਹਿਰਦੇ ਵਿਚਿ ਸੱਚੀ ਭਾਉ-ਭਗਤੀ ਅਤੇ ਪਰਉਪਕਾਰੀ ਦਾਨਵੰਤਿਆਂ ਵਾਲੀ ਅਨਿੰਨ ਸ਼ਕਤੀ ਨਹੀਂ ਉਪਜੀ । ਗੁਰੂ ਘਰ ਅੰਦਰਿ ਭੁੱਖੇ ਨੂੰ ਪ੍ਰਸ਼ਾਦ ਛਕਾਉਣ ਜਿਹਾ ਹੋਰ ਪੁੰਨ ਦਾਨ ਕੋਈ ਨਹੀਂ ਸਮਝਿਆ ਜਾਂਦਾ । ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ ਅੰਨ ਦਾਨ ਦੇਣ ਵਾਲੀ, ਪ੍ਰਸ਼ਾਦਾ ਛਕਾਉਣ ਵਾਲੀ ਜੇ ਅਨਿੰਨ ਭਗਤੀ ਨਹੀਂ ਉਪਜੀ ਤਾਂ ਪੁਰਾਨ ਆਦਿਕ ਦੀ ਕਥਾ ਸੁਣੀ ਅਣਸੁਣੀ ਇਕ-ਸਾਰ ਹੀ ਹੈ ।
ਫੇਰ ਜੇ ਇਸ ਕਥਾ ਸੁਣਨਹਾਰਿਆਂ ਦੇ ਮਨਾਂ ਵਿਚੋਂ ਕਾਮ ਨਹੀਂ ਬਿਸਰਿਆ, ਕ੍ਰੋਧ ਨਹੀਂ ਬਿਸਰਿਆ, ਲੋਭ ਨਹੀਂ ਛੁਟਿਆ ਤੇ ਪਰਾਈ ਨਿੰਦਾ ਸੁਣਨ ਦੀ ਆਦਤ ਨਹੀਂ ਛੁਟੀ ਤਾਂ ਪੁਰਾਨ ਆਦਿਕ ਦੀ ਕਥਾ (ਸੁਣੀ, ਕੀਤੀ) ਸਭ ਨਿਸਫਲ ਹੀ ਗਈ । ਧਾੜੇ ਮਾਰ ਕੇ, ਪਰਾਇਆ ਘਰ ਲੁਟ ਕੇ, ਹੇ ਸੁਧੇ ਨਰ ਅਪਰਾਧੀ ! ਤੂੰ ਪੇਟ ਭਰਦਾ ਹੈਂ, ਜਿਸ ਕਰਕੇ ਪਰਲੋਕ ਵਿਚਿ ਅਪਜਸ ਹੀ ਹੁੰਦਾ ਹੈ। ਓਹੀ ਮੂਰਖਤਾਈ ਵਾਲੀ ਕੁਬਿਦਿਆ ਹੀ ਤੈਂ ਸਾਧੀ ਹੈ । ਬੇਦ ਪੁਰਾਨ ਸ਼ਾਸਤ੍ਰ ਆਦਿ ਦੀ ਵਿਦਿਆ ਦੇ ਸਾਧਣ ਵਾਲੇ ਸਭ ਸਾਧਨ ਅਵਿਦਿਆ ਭਰੇ ਸਾਧਨ ਹਨ। ਦਰ-ਹਕੀਕਤ ਗੁਰਮਤਿ ਵਿਦਿਆ ਤੋਂ ਭਿੰਨ ਹੋਰ ਕੋਈ ਵਿਦਿਆ ਨਹੀਂ, ਸਭ ਅਵਿਦਿਆਵਾਂ ਹਨ ।
ਜੀਵਾਂ ਨੂੰ ਮਾਰਨ ਵਾਲੀ ਹਿੰਸਾ ਤਾਂ ਤੇਰੇ ਮਨ ਤੋਂ ਨਹੀਂ ਛੁਟੀ । ਹੋ ਹਿੰਸਵੀ ਜੀਵ ! ਜੀਵਾਂ ਉਤੇ ਦਇਆ ਪਾਲਣ-ਮਈ ਸੱਚੀ ਸੁਮਤਿ ਤੈਨੂੰ ਨਹੀਂ ਮਿਲੀ ਤਾਂ ਏਹਨਾਂ ਕਚੀਆਂ ਕਥਾਵਾਂ ਦੇ ਸੁਣਿਆਂ ਤੇਰਾ ਕੀ ਬਣਿਆ। ਪਰਮਾਨੰਦ ਭਗਤ ਜੀ ਗੁਰੂ ਕਲਾ ਦੇ ਪ੍ਰੇਰੇ ਹੋਏ ਇਉਂ ਫ਼ਰਮਾਉਂਦੇ ਹਨ ਕਿ ਗੁਰੂ ਘਰ ਦੀ ਸਾਧਸੰਗਤਿ