Back ArrowLogo
Info
Profile
(ਸਚੀ ਸੰਗਤਿ) ਵਿਚ ਮਿਲਿਆਂ ਹੀ ਸਚੀ ਪੁਨੀਤ ਕਥਾ ਦੀ ਸਬੁਧੀ ਪ੍ਰਾਪਤ ਹੁੰਦੀ ਹੈ, ਐਵੇਂ ਨਹੀਂ । ਜੇ ਕੋਈ ਕਹੇ (ਇਤਰਾਜ਼) ਕਰੋ ਕਿ ਗੁਰੂ ਘਰ ਦੀ ਗੁਰਬਾਣੀ-ਮਈ ਹਰਿ-ਜਸ-ਮਈ ਕਥਾ ਸੁਣਿਆਂ ਭੀ ਜੇ ਉਪਰ ਦੱਸੀਆਂ ਇੱਲਤਾਂ ਸਰੋਤਿਆਂ ਬਕਤਿਆਂ ਦੇ ਮਨਾਂ ਵਿਚ ਆ ਵਸਣ ਤਾਂ ਭੀ ਕਥਾ ਕਰਨ ਸੁਣਨ ਦਾ ਖੰਡਨ ਹੀ ਪਲੇ ਪਵੇਗਾ, ਮੰਡਨ ਨਹੀਂ ਪੈਂਦਾ । ਇਸ ਦੇ ਉਤਰ ਵਿਚ ਇਹ ਗਲ ਪੱਕੀ ਪ੍ਰਤੀਤ ਹੈ ਕਿ ਧੁਰੋਂ ਆਈ ਗੁਰਬਾਣੀ ਪਾਰਸ ਰੂਪ ਹੈ। ਇਸ ਦਾ ਪੜ੍ਹਨਾ ਸੁਣਨਾ ਹੀ ਪ੍ਰਬੀਨਤਾ ਜਨਕ ਹੈ । ਯਥਾ ਗੁਰ ਵਾਕ-

ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥੨॥੧੭॥੮੧॥

ਸੋਰਠਿ ਮਹਲਾ ੫, ਪੰਨਾ ੬੨੯

ਬੇਦ ਕਤੇਬ ਸਿਮਿਤ੍ਰਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ ॥

ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥੫੦॥

ਸੂਹੀ ਮਹਲਾ ੫, ਪੰਨਾ ੭੪੭

ਇਸ ਪਿਛਲੇਰੇ ਗੁਰਵਾਕ ਦੇ ਭਾਵ ਤੋਂ ਸਿਧ ਹੁੰਦਾ ਹੈ ਕਿ ਸਭ ਅਨਮਤੀ ਪੁਸਤਕਾਂ ਬੇਦਾਂ ਕੁਰਾਨਾਂ ਪੁਰਾਨਾਂ ਸਿਮ੍ਰਤੀਆਂ ਸ਼ਾਸਤ੍ਰਾਂ ਦੇ ਪੜਿਆ ਮੁਕਤੀ ਪ੍ਰਾਪਤ ਨਹੀਂ ਹੁੰਦੀ, ਪ੍ਰੰਤੂ ਗੁਰਬਾਣੀ ਦਾ ਵਾਹਿਗੁਰੂ ਮੰਤ੍ਰ ਰੂਪੀ ਇਕ ਅੱਖਰ ਮਾਤ੍ਰ ਜੋ ਗੁਰਮੁਖਿ ਜਨ ਜਪਦਾ ਹੈ, ਉਸ ਦੀ ਲੋਕ ਪਰਲੋਕ ਵਿਖੇ ਨਿਰਮਲ ਜੈ-ਜੈਕਾਰ-ਮਈ ਹੁੰਦੀ ਹੈ । ਅਸੀਂ ਇਕ ਪੁਸਤਕ ਲਿਖਣ ਦਾ ਤਿਆਰਾ ਕਰ ਰਹੇ ਹਾਂ ( ਜੇ ਗੁਰੂ ਨੇ ਅਉਸਰ ਬਖ਼ਸ਼ਿਆ ਤਾਂ ਜ਼ਰੂਰ ਤਿਆਰ ਕਰਾਂਗੇ), ਜਿਸ ਵਿਚਿ ਇਹ ਸਿਧ ਕੀਤਾ ਜਾਵੇਗਾ ਕਿ ਗੁਰਬਾਣੀ ਅੰਦਰਿ ਇਨ੍ਹਾਂ ਆਨ-ਮਤੀ ਪੁਸਤਕਾਂ ਵੇਦਾਂ ਆਦਿਕ ਦਾ ਕਿਤੇ ਭੀ ਮੰਡਨ-ਮਈ ਵਿਧਾਨ ਨਹੀਂ, ਸਭ ਥਾਂ ਖੰਡਨ ਹੀ ਖੰਡਨ ਹੈ। ਗੁਰਬਾਣੀ ਨੂੰ ਤੁਲਤਾ ਇਨ੍ਹਾਂ ਆਨਮਤੀ ਪੁਸਤਕਾਂ ਨਾਲ ਦੇਣੀ ਮਹਾਂ ਮਨਮਤਿ ਹੈ । ਤਾਂ ਤੇ ਗੁਰਬਾਣੀ ਹਰ-ਜਸ-ਮਈ ਪੁਨੀਤ ਕਥਾ ਕਦਾਂਤ ਭੀ ਏਹਨਾਂ ਆਨਮਤੀ ਪੁਸਤਕਾਂ ਦੇ ਪੜ੍ਹਿਆਂ ਸੁਣਿਆਂ ਕਥਿਆਂ ਨਹੀਂ ਹੋ ਸਕਦੀ । ਇਸ ਗੁਰਵਾਕ ਤੋਂ ਇਹ ਭੀ ਸਿਧ ਹੋਇਆ ਕਿ ਗੁਰਮਤਿ ਅਨੁਸਾਰ ਜੀਆ ਘਾਤ ਰੂਪੀ ਹਿੰਸਾ ਦਾ ਤਿਆਗਣਾ ਇਤਨਾ ਹੀ ਪਰਮ ਜ਼ਰੂਰੀ ਹੈ ਜਿਤਨਾ ਕਿ ਕਾਮ ਕ੍ਰੋਧ ਲੋਭ ਆਦਿਕ ਵਿਸ਼ਿਆਂ ਦਾ ਤਿਆਗਣਾ ਜ਼ਰੂਰੀ ਹੈ ।

ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ਰਹਾਉ॥੪॥

ਕਲਿਆਨ ਮਹਲਾ ੪, ਪੰਨਾ ੧੩੨੦

140 / 170
Previous
Next