ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥
ਕਿਆ ਕਰਿ ਆਖਿ ਵਖਾਣੀਅਹਿ ਮਾਇ ॥੧॥ਰਹਾਉ॥
ਉਪਰਿ ਦਰਿ ਮਾਨਿ ਪਇਆਲ ॥ ਕਿਉਕਰਿ ਕਹੀਐ ਦੇਹੁ ਵੀਚਾਰ ॥
ਕਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
ਕਥਨੀ ਬਦਨੀ ਰਹੈ ਨਿਭਰਾਂਤਿ ॥ ਸੋ ਬੂਝੈ ਹੋਵੈ ਜਿਸੁ ਦਾਤਿ॥
ਅਹਿਨਿਸਿ ਅੰਤਰਿ ਰਹੈ ਲਿਵ ਲਾਇ॥ ਸੋਈ ਪੁਰਖੁ ਜਿ ਸਚਿ ਸਮਾਇ ॥੩॥੬॥
ਮਲਾਰ ਮਹਲਾ ੧, ਪੰਨਾ ੧੨੫੬
ਗੁਰਬਾਣੀ ਰੂਪੀ ਗੁਣ ਵਾਹਿਗੁਰੂ ਦੇ ਜੋ ਗੁਰੂ ਸਾਹਿਬਾਂ ਨੇ ਗਾਏ ਹਨ, ਸੋ ਵਾਹਿਗੁਰੂ ਨੂੰ ਪਰਤੱਖ ਦੇਖ ਕੇ, ਵਾਹਿਗੁਰੂ ਦਾ ਦਰਸ਼ਨ ਦੀਦਾਰ ਕਰਦੇ ਹੋਏ ਹੀ ਗਾਏ ਹਨ । ਜਿਨ੍ਹਾਂ ਨੇ ਵਾਗੁਰੂ ਨੂੰ ਡਿਠਾ ਹੀ ਨਹੀਂ, ਤਿਨ੍ਹਾਂ ਦਾ ਵਾਹਿਗੁਰੂ ਦੇ ਗੁਣ ਗਾਵਣਾ ਕੀ ਅਰਥ ਰਖਦਾ ਹੈ ? ਜਿਨ੍ਹਾਂ ਨੇ ਵਾਹਿਗਰੂ ਦੀ ਤੱਤ-ਸਾਰ ਹਸਤੀ ਨੂੰ ਪਰਤੱਖ ਪੇਖਿਆ ਹੀ ਨਹੀਂ, ਓਹ ਕੀ ਜਾਣ ਸਕਦੇ ਹਨ ਵਾਹਿਗੁਰੂ ਦੇ ਗੁਣਾਂ ਦੀ ਸਾਰ ਨੂੰ ? ਜੋ ਨਿਰੇ ਸੁਣੇ ਸੁਣਾਏ ਹੀ ਵਾਹਿਗੁਰੂ ਗੁਣਾਂ ਦੀ ਸੁਣੀ ਸੁਣਾਈ ਜਾਣ ਪਛਾਣ ਅਪੇਖਿਆ ਕਰਦੇ ਹਨ, ਓਹ ਨਿਰਾ ਕੂੜਾ ਭਰਵਾਸਾ ਹੀ ਹੁੰਦਾ ਹੈ। ਬਿਨਾਂ ਦੇਖਣ ਦੇ ਵਾਹਿਗੁਰੂ ਗੁਣਾਂ ਦੀ ਤੱਤ-ਸਾਰ ਜਾਣ ਪਛਾਣ ਕੀਤਿਆਂ, ਵਾਹਿਗੁਰੂ ਦੇ ਗੁਣਾਂ ਦੀ ਫੋਕੀ ਕਥਾ ਵਾਰਤਾ ਕਰਨੀ ਤੇ ਫੋਕੀ ਕਥਾ ਅਲਾਉਣੀ ਥਾਇੰ ਨਹੀਂ ਪੈਂਦੀ । ਵਾਹਿਗੁਰੂ ਨੂੰ ਲਖ ਕੇ ਹੀ ਵਾਹਿਗੁਰੂ ਦੇ ਗੁਣਾਂ ਦੀ ਲੱਖਤਾ ਹੋ ਸਕਦੀ ਹੈ। ਸੋ ਗੁਰਬਾਣੀ ਵਾਹਿਗੁਰੂ ਦੇ ਲਖੇ ਗੁਣਾਂ ਦਾ ਭਰਪੂਰ ਖ਼ਜ਼ਾਨਾ ਹੈ । ਇਨ੍ਹਾਂ ਗੁਰਬਾਣੀ ਰੂਪ ਗੁਣਾਂ ਦਾ ਪਾਰਸ ਰੂਪੀ ਉਚਾਰਨ ਗਾਵਣ ਹੀ ਨਿਰਮਾਇਲ (ਪੋਚ ਰਹਿਤ) ਕਥਾ ਹੈ । ਇਨ੍ਹਾਂ ਰਾਹੀਂ ਗੁਰਬਾਣੀ ਗੁਣਾਂ ਨੂੰ ਆਪੋਂ ਹੀ ਆਖਣਾ, ਵਖਾਨਣਾ ਅਤੇ ਆਪਣੀ ਅਲਪੱਗ ਬੁਧੀ ਰਾਹੀਂ ਸਰਬੱਗ ਗੁਣਾਂ ਨੂੰ ਅਰਥਾਵਣਾ ਕਥਾਉਣਾ ਐਵੇਂ ਅਹੰਮੇ ਰਸਮੀ ਕਾਰ ਹੈ।
ਵਾਹਿਗੁਰੂ ਨਿਰੰਕਾਰ ਤਾਂ ਅਕਾਸ਼ ਪਤਾਲ ਵਿਖੇ ਹੇਠਾਂ ਉਤੇ ਸਾਰੇ ਹੀ ਬਿਰਾਜਮਾਨ ਹੈ, ਪਰ ਇਸ ਹਕੀਕਤ ਨੂੰ ਲਖਦਾ ਕੋਈ ਵਿਰਲਾ ਗੁਰਮੁਖਿ ਜਨ ਹੀ ਹੈ । ਬਿਨਾਂ ਇਸ ਲਖਤਾ ਨੂੰ ਲਖੇ ਤੋਂ, ਨਿਰੀ ਫੋਕਟ ਗਿਆਨ ਵਿਚਿ ਆਈ ਵੀਚਾਰ ਕਿਸੇ ਲੇਖੇ ਨਹੀਂ । ਜਿਸ ਨਾਉਂ ਨੂੰ ਰਸਨਾ ਤੋਂ ਬਿਨਾਂ ਹਿਰਦੇ ਕਰਕੇ ਹੀ