ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥
ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥
ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥੪॥
ਮਲਾਰ ਮਹਲਾ ੩, ਪੰਨਾ ੧੨੫੯
ਹਿਰਦੇ ਅੰਦਰ ਸੱਚੀ ਬਾਣੀ, ਗੁਰਬਾਣੀ ਦੇ ਵਸਿਆਂ ਸਤਿਗੁਰ ਦੇ ਸ਼ਬਦ ਦੁਆਰਾ ਹੀ ਇਹ ਮਨ ਵਿੰਨ੍ਹਿਆ ਜਾਂਦਾ ਹੈ । ਮੇਰਾ ਵਾਹਿਗੁਰੂ ਅਲੱਖ ਹੈ, ਉਹ ਕਿਸੇ ਬਿਧੀ ਭੀ ਲਖਿਆ ਨਹੀਂ ਜਾ ਸਕਦਾ । ਗੁਰਬਾਣੀ ਦੁਆਰਾ ਹੀ ਲਖਿਆ ਜਾਂਦਾ ਹੈ । ਗੁਰਬਾਣੀ ਰੂਪੀ ਕਥਾ ਭੀ ਇਕ ਅਕੱਥ ਕਹਾਣੀ ਹੈ, ਜੋ ਕਿਸੇ ਪ੍ਰਕਾਰ ਭੀ ਕਥੀ ਨਹੀਂ ਜਾ ਸਕਦੀ, ਅਲਪਗ ਪੁਰਸ਼ਾਂ ਦੀ ਵੀਚਾਰ ਕਥਾ ਵਿਚ ਨਹੀਂ ਆ ਸਕਦੀ । ਜਿਸ ਨੂੰ ਸੁਖਦਾਤਾ ਵਾਹਿਗੁਰੂ ਆਪ ਦਇਆ ਕਰੇ, ਉਹ ਹੀ ਇਸ ਅਕੱਥ ਕਥਾ (ਵਾਹਿਗੁਰੂ ਨਾਮ) ਨੂੰ ਜਪਣ ਲਗਦਾ ਹੈ ।
ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ॥
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹੁਕਾਰਿ ॥
ਹਰਿ ਜਨ ਕਰਣੀ ਉਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰਧਾਰਿ ॥
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
ਮਲਾਰ ਮਹਲਾ ੩, ਪੰਨਾ ੧੨੬੦-੬੧
ਜਿਤਨੀ ਸਾਕਾਰ ਸਰੂਪ ਸ੍ਰਿਸ਼ਟੀ ਹੈ, ਸਭ ਵਿਚਿ ਤ੍ਰੈਗੁਣ ਮਾਇਆ ਦਾ ਮੋਹ-ਪਸਾਰਾ ਹੀ ਵਰਤ ਰਿਹਾ ਹੈ । ਤੁਰੀਆ ਗੁਣੀ ਅਵਸਥਾ ਗੁਰੂ ਘਰ ਦੀ ਸਤਸੰਗਤਿ ਵਿਚਿ ਮਿਲ ਕੇ ਹੀ ਪਾਈਦੀ ਹੈ । ਗੁਰਬਾਣੀ, ਹਰਿ-ਜਸ, ਇਹ ਸਭ ਤੁਰੀਆ ਗੁਣਾਂ ਦੀ ਹੀ ਅਕੱਥ ਕਥਾ ਹੈ । ਇਹ ਅਕੱਥ ਕਥਾ ਵਾਹਿਗੁਰੂ ਦੀ ਮੇਹਰ ਨਦਰ ਨਾਲ ਹੀ ਪਾਈ ਜਾਂਦੀ ਹੈ ਅਤੇ ਇਸ ਨੂੰ ਪਾ ਕੇ ਪਾਰ-ਉਤਾਰਾ ਹੁੰਦਾ ਹੈ । ਉਹ ਵੀ ਵਾਹਿਗੁਰੂ ਦੀ ਮੇਹਰ ਨਦਰ ਕਰਕੇ ਹੀ ਹੁੰਦਾ ਹੈ ।
ਚੰਦਨ ਦੀ ਸੁਗੰਧੀ ਉਸ ਦੀ ਵਾਸ਼ਨਾ ਕਰਕੇ ਹੀ ਮਹਿਕਦੀ ਹੈ, ਵਾਸ਼ਨਾ ਕਰਕੇ ਹੀ ਖਿੰਡੀ ਹੋਈ ਹੈ । ਇਸੇ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖਿ ਜਨ ਦੀ ਚੰਦਨ