Back ArrowLogo
Info
Profile
ਰੂਪ ਕਰਣੀ ਤੇ ਵਾਹਿਗੁਰੁ ਕੀਰਤਨ ਰੂਪੀ ਸੁਗੰਧੀ ਹੀ ਸੰਸਾਰ ਵਿਚ ਫੈਲੀ ਹੋਈ ਹੈ। ਕੋਈ ਕਰਣੀ ਵਾਲਾ ਗੁਰਮੁਖਿ ਜਨ ਹੀ ਇਸ ਫੈਲਰੀ ਹੋਈ ਸੁਗੰਧੀ ਦੀ ਸਾਰ ਜਾਣ ਸਕਦਾ ਹੈ । ਏਸ ਖਿਲਰੀ ਹੋਈ ਸੁਗੰਧੀ ਦੀ ਸਾਰ ਤੋਂ ਅਨਜਾਣ ਆਦਮੀ ਐਵੇਂ ਅਨੁਮਾਨ ਹੀ ਲਗਾ ਸਕਦਾ ਹੈ। ਇਹ ਨਿਰੀ ਉਖੜੇ ਕੁਹਾੜੇ ਮਾਰਨ ਵਾਲੀ ਹੀ ਗੱਲ ਹੈ। ਨਿਰੀ ਫੋਕੀ ਕਹਾਣੀ, ਫੋਕਟ ਕਥਾ ਤੋਂ ਸਰਦਾ ਸੌਰਦਾ ਕੁਛ ਨਹੀਂ ।

ਜਿਸ ਦੇ ਉਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸੱਚੀ ਕਿਰਪਾ ਹੁੰਦੀ ਹੈ, ਉਹ ਵਾਹਿਗੁਰੂ ਨਾਮ ਨੂੰ ਹੀ ਹਿਰਦੇ ਅੰਦਰਿ ਉਰਧਾਰੀ ਰਖਦਾ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਣ ਪਰ ਹੀ ਸੱਚਾ ਨਾਮ ਜਪਿਆ ਜਾ ਸਕਦਾ ਹੈ । ਗੁਰ-ਦੀਖਿਆ ਬਿਹੂਣੇ ਨਿਗੁਰੇ ਬੇਮੁਖ ਪੁਰਸ਼ ਨਾ ਹੀ ਨਾਮੁ ਜਪ ਸਕਦੇ ਹਨ, ਨਾ ਹੀ ਨਾਮ ਦੀ ਆਕਰਖਣ-ਕਲਾ ਬਿਹੂਨ ਅਕੱਥ ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਕਥ ਸਕਦੇ ਹਨ। ਜੋ ਫੋਕੀਆਂ ਡੀਗਾਂ ਮਾਰਦੇ ਹਨ, ਓਹ ਆਪਣਾ ਕੀਤਾ ਆਪ ਪਾਉਂਦੇ ਹਨ।

ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥

ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ਰਹਾਉ॥

ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ॥

ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ॥੧॥

ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥

ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੩੧॥

ਮਲਾਰ ਮਹਲਾ ੪, ਪੰਨਾ ੧੨੬੫-੬੬

ਜਿਹੜੇ ਵਡਭਾਗੀ ਜਨ ਗੁਰਮੁਖਿ ਪਿਆਰੇ ਹਨ, ਉਹ ਰਮਤ ਰਾਮ ਵਾਹਿਗੁਰੂ, ਸਰਬ ਵਿਆਪਕ ਵਾਹਿਗੁਰੂ ਦੇ 'ਵਾਹਿਗੁਰੂ' ਨਾਮ ਨੂੰ ਜਪ ਜਪ ਕੇ (ਬੋਲ ਬੋਲ ਕੇ) ਅੰਤਰ-ਆਤਮੇ ਹੀ ਖੋਜ ਲੈਂਦੇ ਹਨ (ਲੱਭ ਲੈਂਦੇ ਹਨ) । ਇਹ ਗੁਰੂ ਘਰ ਦਾ ਪਹਿਲਾ ਮਾਰਗ ਹੀ ਹੈ ਵਾਹਿਗੁਰੂ ਅਕਾਲ ਪੁਰਖ ਨੂੰ ਅੰਤਰ-ਆਤਮੇ ਹੀ ਖੋਜ ਲੈਣ ਦਾ । ਵਾਹਿਗੁਰੂ ਨਾਮ ਦੇ ਜਪਣ ਵਿਚਿ ਇਕ ਚੁੰਭਕ ਕਲਾ ਹੈ, ਜਿਸ ਨੂੰ ਜਪਦਿਆਂ ਜਪਦਿਆਂ, ਨਾਮ ਅਭਿਆਸ ਕਮਾਈ ਕਰਦਿਆਂ ਕਰਦਿਆਂ, ਵਾਹਿਗੁਰੂ ਦੀ ਨਦਰ- ਮੇਹਰ ਨਾਲ ਘਟ ਅੰਤਰਿ ਹੀ ਜੋਤਿ ਵਿਗਾਸ ਦਾ ਪ੍ਰਗਾਸ ਉਜਿਆਰਾ ਹੋ ਜਾਂਦਾ ਹੈ । ਜੋਤਿ ਵਿਗਾਸ ਦਾ ਉਜਿਆਰਾ ਘਟ ਅੰਤਰੋਂ ਆਵਣ ਸਾਰ ਹੀ ਸੱਚੀ ਰਸ-ਜੋਤਿ-ਮਈ ਲਿਵਤਾਰ ਵਾਹਿਗੁਰੂ ਦੇ ਚਰਨਾਰਬਿੰਦ ਨਾਲ ਜੁੜ ਜਾਂਦੀ ਹੈ । ਜੋਤਿ-ਵਿਗਾਸੀ ਇਹ ਸੱਚਾ ਜੋੜ ਵਾਹਿਗੁਰੂ ਜੋਤੀਸ਼ ਦੇ ਮਿਲਾਪ ਲਈ ਪਰਤੱਖ ਚਾਨਣ-ਮੁਨਾਰਾ ਹੈ। ਇਸ ਬਿਧਿ ਵਡਭਾਗੇ ਗੁਰਮੁਖਿ ਜਨ ਸਤਿਗੁਰੂ ਦੇ ਪ੍ਰਤਾਪ ਨਾਲਿ, ਗੁਰੂ ਸੰਤ ਸਰੂਪ ਪੰਜਾਂ

144 / 170
Previous
Next