Back ArrowLogo
Info
Profile
ਪਿਆਰਿਆਂ ਦੀ ਬਸੀਠੀ ਦੁਆਰਾ, ਇਸ ਸਰੀਰ ਦੇ ਅੰਤਰਗਤਿ ਹੀ ਨਿਰਮਲ ਸਰੂਪ ਵਾਹਿਗੁਰੂ ਨੂੰ ਖੋਜ ਕੇ ਲੱਭ ਲੈਂਦੇ ਹਨ । ਜਿਸ ਜਿਸ ਗੁਰਮੁਖਿ ਜਨ ਨੇ ਵਾਹਿਗੁਰੂ ਮਿਲਣ ਦਾ ਇਹ ਸੱਚਾ ਪੰਥ ਲੱਧਾ ਹੈ, ਤਿਸ ਤਿਸ ਵਿਟਹੁੰ ਗੁਰੂ ਸਾਹਿਬ ਕੁਰਬਾਨ ਹੋ ਕੇ ਚਰਣੀ ਲਗਣ ਦੀ ਅਕਾਂਖਿਆ ਕਾਂਖਦੇ ਹਨ।

ਵਾਹਿਗੁਰੂ ਨਾਮ-ਰਸੀਆਂ ਦੀ ਕੇਵਲ ਵਾਹਿਗੁਰੂ ਨਾਲ ਹੀ ਸੱਚੀ ਪ੍ਰੀਤਿ ਲਗੀ ਰਹਿੰਦੀ ਹੈ । ਖਿਨ ਖਿਨ ਇਸ ਪ੍ਰੀਤਿ ਪ੍ਰਾਇਣ ਹੋ ਕੇ ਵਾਹਿਗੁਰੂ ਦਾ ਨਾਮ ਹੀ ਜਪਦੇ ਰਹਿੰਦੇ ਹਨ । ਹਰ-ਬਾਬ ਹਰ ਕੰਮ ਵਿਚਿ ਵਾਹਿਗੁਰੂ ਨੂੰ ਹੀ ਆਪਣਾ ਸਖਾ ਮਿੱਤਰ ਸਮਝਦੇ ਹਨ । ਵਾਹਿਗੁਰੂ ਨਾਮ ਗਾਵਣ ਤੇ ਵਾਹਿਗੁਰੂ ਨਾਮ ਅਰਾਧਣ (ਬੋਲਣ) ਤੋਂ ਬਿਨਾਂ ਹੋਰ ਦੂਜੀ ਪ੍ਰੀਤਿ ਓਹਨਾਂ ਨੇ ਸਭ ਤਿਆਗ ਦਿਤੀ ਹੁੰਦੀ ਹੈ।  ਇਸ ਪ੍ਰਕਾਰ ਵਾਹਿਗੁਰੂ ਦੀ ਸਿਫਤਿ ਸਾਲਾਹ, ਵਾਹਿਗੁਰੂ ਵਾਹਿਗੁਰੂ ਹੀ ਬੋਲੀ ਜਾਣ ਦੇ ਪ੍ਰੀਤਿ-ਉਮਾਹ ਤੋਂ ਬਿਨਾਂ, ਵਾਹਿਗੁਰੂ ਵਾਹਿਗੁਰੂ ਨਾਮ ਅਭਿਆਸ ਰੂਪੀ ਅਕੱਥ ਕਥਾ ਕਰੀ ਜਾਣ ਤੋਂ ਬਿਨਾਂ ਹੋਰ ਯੱਕੜ ਕਥਾ ਸੁਣਨ ਕਰਨ ਦੀ ਓਹਨਾਂ ਨੂੰ ਰੰਚਕ ਰੁਚੀ ਨਹੀਂ ਹੁੰਦੀ।  ਵਾਹਿਗੁਰੂ ਨਾਮ ਸੇਤੀ ਲਗੀ ਪ੍ਰੀਤਿ ਪ੍ਰੀਤਮ ਰਾਮ ਵਾਹਿਗੁਰੂ ਨੂੰ ਮਿਲਾਈ ਹੀ ਰਖਦੀ ਹੈ। ਇਸ ਪ੍ਰੀਤਿ ਵੇਧਿਆ ਹਿਰਦਾ ਓਹਨਾਂ ਦਾ ਵਾਹਿਗੁਰੂ ਨਾਮ ਅਤੇ ਵਾਹਿਗੁਰੂ ਮਿਲਾਪ ਸੇਤੀ ਵਧਿਆ (ਮੋਹਿਆ) ਹੀ ਰਹਿੰਦਾ ਹੈ। ਇਉਂ ਮਨਮੋਹਨ ਵਾਹਿਗੁਰੂ,ਪ੍ਰੀਤਮ ਰਾਮ ਹੋ ਕੇ  ਪੱਖ ਕਰਦਾ ਹੈ । ਦਰਸ-ਮਿਲਾਪ ਦਾ ਸੱਚਾ ਬਿਰਹਾ ਬੈਰਾਗ ਪਰਮ ਅਨੰਦਤਾ- ਜਨਕ ਹੋ ਜਾਂਦਾ ਹੈ । ਇਉਂ ਪਰਮ ਨੰਦ ਦਾ ਬੈਰਾਗੀ ਹੋਇਆ ਹੋਇਆ ਪਰਮਾਨੰਦ ਹੀ ਹੋ ਨਿਬੜਦਾ ਹੈ । ਇਸ ਪ੍ਰਕਾਰ ਦਾ ਵਾਹਿਗੁਰ ਦਰਸ਼ਨ ਪੇਖਣਾ ਓਹਨਾਂ ਦਾ ਜੀਵਨ- ਅਧਾਰ ਹੋ ਜਾਂਦਾ ਹੈ । ਇਸ ਦਰਸ਼ਨ ਦੇ ਇਕ ਨਿਮਖ ਪਲ ਮਾਤ੍ਰ ਹੀ ਸਨਮੁਖ ਹੋ ਕੇ ਦੀਦਾਰਥ ਹੋਣ ਦੀ ਮਹਿਮਾ ਅਪਰ ਅਪਾਰ ਹੈ। ਜੇਹੜੇ ਇਸ ਦਿਬਿ-ਦੀਦਾਰੀ- ਦਰਸ਼ਨ ਨੂੰ ਇਕ ਨਿਮਖ ਪਲ ਭੀ ਆਪਣੀ ਸਨਮੁਖਤਾ ਤੋਂ ਦੂਰ ਨਹੀਂ ਹੋਣ ਦਿੰਦੇ, ਓਹਨਾਂ ਦੀ ਇਹ ਗਤੀ ਤਾਂ ਅਤੀ ਅਕਥਨੀਯ ਹੈ ।

ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥

ਕੀਨੋ ਰੀ ਸਗਲ ਸੀਗਾਰ ॥ ਤਜਿਓ ਰੀ ਸਗਲ ਖਿਕਾਰ ॥

ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥

ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥

ਬਾਜੇ ਬਜਹਿ ਮ੍ਰਿਦੰਗ ਅਨਾਹਦ

ਕੋਕਿਲ ਰੀ ਰਾਮਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥

ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ

ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥

145 / 170
Previous
Next