Back ArrowLogo
Info
Profile
ਸਚੀ ਟਕਸਾਲ ਵਿਚਿ ਘੜਿਆ ਹੋਇਆ ਅੰਮ੍ਰਿਤ ਰਸਾਇਣੀ ਵਾਹਿਗੁਰੂ ਨਾਮ, ਅਕੱਥ ਕਥਾਵਾਂ ਵੇਗ ਵਿਚਿ ਲਗਾਤਾਰ ਹੀ ਜਪੀ ਜਾਵੀਏ । ਹੇ ਵਾਹਿਗੁਰੂ ! ਕਿਰਪਾਲ ਹੋ ਹੋ ਕੇ ਇਹੀ ਦਾਤਿ ਹੀ ਬਖ਼ਸ਼ੋ ।

ਹੇ ਵਾਹਿਗੁਰੂ! ਜਿਵੇਂ ਤੂੰ ਅਗਮ ਅਗੋਚਰ ਹੈਂ, ਤਿਵੇਂ ਹੀ ਤੇਰੇ ਗੁਣ ਭੀ ਅਗਮ ਅਗੋਚਰ ਹਨ। ਇਕ ਇਕੱਲੀ ਜੀਭ ਤੇਰੇ ਅਗਮ ਅਗੋਚਰ ਗੁਣਾਂ ਨੂੰ ਕੀ ਅਤੇ ਕਿਵੇਂ ਕਥ ਸਕਦੀ ਹੈ ? ਬਸ ਇਕੋ ਵਾਹਿਗੁਰੂ ਨਾਮ ਜਪੀ ਜਾਣਾ ਹੀ ਗੁਣਾਂ ਸਿਰ ਗੁਣ ਹੈ । ਇਹੀ ਅਕੱਥ ਕਥਾ ਸਭ ਤੋਂ ਉਚੇਰੀ ਅਤੇ ਵਡੇਰੀ ਹੈ। ਇਸ ਉਚੇਰੀ ਅਤੇ ਵਡੇਰੀ ਅਕੱਥ ਕਥਾ ਦੇ ਅਰਥ ਕੋਈ ਨਹੀਂ ਜਾਣ ਸਕਦਾ। ਅਲਪੱਗ ਬੁਧੀ ਦੁਆਰਾ ਅਕੱਥ ਕਥਾ ਦੇ ਅਰਥ ਵਿਚਾਰਾਂ ਨੂੰ ਘੋਖਣਾ ਅਤੇ ਘੋਖ ਘੋਖ ਕੇ ਕਥੋਕਣਾ ਬਿਰਥਾ ਹੀ ਹੈ । ਜਿਹੜੀ ਤੇਰੀ ਅਕਥ ਕਥਾ ਹੈ, ਉਸ ਨੂੰ ਬਸ ਤੂੰ ਤੂੰ ਤੂੰ ਹੀ ਜਾਣਦਾ ਹੈ । ਅਸੀਂ ਤਾਂ ਤੇਰਾ ਗੁਰਮਤਿ ਨਾਮ ਜਪ ਜਪ ਕੇ ਹੀ ਨਿਹਾਲ ਨਿਹਾਲ ਨਿਹਾਲ ਹੁੰਦੇ ਹਾਂ । ਸਾਡੇ ਲਈ ਤਾਂ  ਇਸ ਬਿਧਿ ਨਿਹਾਲ ਨਿਹਾਲ ਕਰਨਹਾਰਾ ਨਾਮ ਜਪਣਾ ਹੀ ਤਤ ਕਥਾ ਹੈ ।

ਹੇ ਮੇਰੇ ਪ੍ਰਾਨ ਸਖਾ ਵਾਹਿਗੁਰੂ ਸੁਆਮੀ ! ਵਾਹਿਗੁਰੂ ਮੀਤਾ ! ਮੇਰੇ ਮਨ ਤਨ ਵਿਖੇ ਅਤੇ ਜੀਭਾ ਉਤੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਹੀ ਅਭਿਆਸ ਧਨ ਮਾਲ ਲਦਿਆ ਰਹੇ । ਇਸ ਵਾਹਿਗੁਰੂ ਨਾਮ ਰੂਪੀ ਧਨ ਨਾਲ ਮਾਲਾ ਮਾਲ ਹੋਣਾ ਹੀ ਸੱਚਾ ਧਨਵੰਤ ਅਤੇ ਸੁਹਾਗਵੰਤ ਹੋਣਾ ਹੈ । ਜਿਸ ਦੇ ਮਸਤਕ ਉਤੇ ਧੁਰੋਂ ਭਾਗ ਲਿਖਿਆ ਹੁੰਦਾ ਹੈ, ਉਹੋ ਇਸ ਸੁਹਾਗ ਦਾ ਪਾਤ੍ ਧਨਵੰਤਾ ਬਣਦਾ ਹੈ । ਗੁਰਮਤਿ ਤਾਂ  ਸਾਨੂੰ ਇਹੋ ਹੀ ਸਿਖਾਂਦੀ ਹੈ ਕਿ ਵਾਹਿਗੁਰੂ ਦੇ ਗੁਣਾਂ ਨੂੰ ਗਾਈ ਜਾਣਾ ਹੀ ਸੱਚੀ ਕਥਾ ਹੈ। ਅਜਿਹੇ ਗੁਣ ਗਾਵਣਹਾਰਿਆਂ ਵਿਟਹੂੰ ਮੈਂ ਲਖ ਲਖ ਵਾਰ ਵਾਰਨੇ ਬਲਿਹਾਰਨੇ ਜਾਵਾਂ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਅਜਿਹੇ ਨਾਮ ਰਸੀਅੜੇ ਅਕੱਥ ਕਥੀਸ਼ਰ ਜਨ, ਵਾਹਿਗੁਰੂ-ਜਾਪ ਰੂਪੀ ਕਥਾ ਕਥੀ ਜਾਣ ਕਰਕੇ ਨਿਹਾਲ ਨਿਹਾਲ ਨਿਹਾਲ ਰਹਿੰਦੇ ਹਨ।

ਜਪਿ ਮਨ ਰਾਮ ਨਾਮ ਜਗੰਨਾਥ ॥

ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ਰਹਾਉ॥

ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ ਰਾਖਿ ਲੇਹੁ ਹਮ ਪਾਪੀ ਪਾਥ ॥

ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥

ਤੁਮ੍ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥

ਤੂ ਪਰੈ ਪਰੈ ਅਪਰੰਪਰੁ ਸੁਆਸੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥

ਅਦ੍ਰਿਸਟੁ ਅਗੋਚਰ ਨਾਮ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ॥੩॥

149 / 170
Previous
Next