Back ArrowLogo
Info
Profile
ਹੋਵੇ । ਆਪਣੇ ਮੂੰਹ ਦੀਆਂ ਗੱਲਾਂ ਇਸ ਪਵਿਤਰ ਗੁਰਬਾਣੀ ਰੂਪੀ ਪਾਠ ਵਿਚਿ ਮਿਲਾ ਕੇ ਕਰਨੀਆਂ ਇਸ ਪਵਿਤ੍ਰਤਾ ਨੂੰ ਅਪਵਿਤਰ ਕਰਨਾ ਹੈ। ਸੱਚੀ ਦਰਗਾਹੋਂ ਉਤਰੀ ਸੱਚੀ ਗੁਰਬਾਣੀ ਵਿਖੇ ਕੱਚ-ਪਿਚੇ ਝੂਠ ਮੂਠ ਦੀਆਂ ਮਿਲਾਵਟਾਂ ਨਿਰੀ ਅਪਵਿਤ੍ਰਤਾ ਭਰੀ ਬੇਅਦਬੀ ਹੈ । ਗੁਰੂ ਗ੍ਰੰਥ ਸਾਹਿਬ ਰੂਪੀ ਪਵਿਤਰ ਦੇਹੀ ਨੂੰ ਨੰਗੀ ਕਰ ਕੇ ਉਸ ਉਪਰ ਥੁਕਾਂ ਸੁਟਣ ਦੇ ਤੁੱਲ ਹੈ । ਇਕ ਗੁਰਮੁਖਿ ਸਿੰਘ ਗੁਰਬਾਣੀ ਦਾ ਪਾਠ ਕਰੇ ਤੇ ਬਾਕੀ ਸਾਰੀ ਸੰਗਤਿ ਮਿਲ ਕੇ ਇਸ ਪਵਿਤਰ ਪਾਠ ਨੂੰ ਸੁਣੇ, ਪਵਿਤ੍ਰਤਾ ਰੂਪ ਵਿਚਿ, ਮਿਲਗੋਭਾ ਰਹਿਤ ਰੂਪ ਵਿਚ ਸੁਣੇ, ਇਹ 'ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ' ਦਾ ਸੱਚਾ ਭਾਵ ਹੈ। ਇਹੀ ਸੱਚੀ ਸੰਗਤਿ ਕੇਵਲ ਗੁਰੂ ਘਰ ਵਿਖੇ ਹੀ ਪ੍ਰਾਪਤ ਹੈ।

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਸਿਰੀ ਰਾਗੁ ਮ: ੧, ਪੰਨਾ ੭੨

ਵਾਲਾ ਗੁਰਵਾਕ ਇਸ ਗੱਲ ਨੂੰ ਸਾਫ਼ ਨਿਤਾਰਦਾ ਹੈ ਕਿ ਸੱਚੀ ਸੰਗਤਿ ਕਿਹੜੀ ਹੈ ? ਕਿਵੇਂ ਹੈ ? ਅਤੇ ਕਿਥੋਂ ਪ੍ਰਾਪਤ ਹੁੰਦੀ ਹੈ। ਗੁਰੂ ਸਤਿਗੁਰੂ ਦੁਆਰਾ ਬੁਝਾਈ ਦ੍ਰਿਸ਼ਟਾਈ ਸੰਗਤਿ ਹੀ ਸੱਚੀ ਸੰਗਤਿ ਹੈ । ਗੁਰਬਾਣੀ ਦੇ ਅਨੇਕਾਂ ਵਾਕ ਦਸਦੇ ਹਨ ਕਿ ਗੁਰੂ ਨਾਨਕ ਬਾਝੋ  ਸੱਚਾ ਸਤਿਗੁਰ ਹੋਰ ਕੋਈ ਨਹੀਂ, ਨਾ ਹੈ, ਨਾ ਹੋਇਆ ਹੈ, ਨਾ ਹੋਵੇਗਾ। ਗੁਰੂ ਨਾਨਕ ਦੇ ਸਰੂਪ ਵਿਚਿ ਏਜ਼ਦੀ ਹੁਕਮ ਅਨੁਸਾਰ ਦਸੋਂ ਗੁਰੂ ਜਾਮੇ ਹੀ ਸੱਚੇ ਗੁਰੂ ਹੋਏ ਅਤੇ ਅਜ਼ਲ ਅਬਦੀ ਸਮੁਚੇ ਭਵਿਖਤ ਕਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਦਾ ਲਈ ਦਸੋਂ ਗੁਰੂ ਸਾਹਿਬਾਂ ਦਾ ਸੱਚਾ ਸਰੂਪ ਸਥਾਪਤ ਹੋਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿਚ ਗੁਰੂ ਸਾਹਿਬ ਦੇ ਅਗਰਭਾਗ ਅਤੇ ਤਾਬਿਆ ਬੈਠੀ ਗੁਰਸਿੱਖਾਂ ਦੀ ਸਾਰੀ ਸੰਗਤਿ ਮਿਲ ਕੇ ਹਰਿ-ਜਸ ਸੁਣਦੀ, ਗਾਉਂਦੀ ਅਤੇ ਕਥਾਉਂਦੀ ਹੈ। ਤਾਂ ਹੀ ਤੇ ਇਸ ਪੰਗਤੀ ਦਾ ਅਗਲੇਰਾ ਅਧ-ਪੰਗਤਾ ਇਸ ਬਿਧਿ ਕਥਨ ਕਰਦਾ ਹੈ 'ਹਰਿ ਹਰਿ ਜਪਿਓ ਅਕਥ ਕਥ ਕਾਥ'। ਭਾਵ ਹਰਿ ਹਰਿ ਜਪਣਾ, ਹਰਿ ਜਸ ਕਰਨਾ ਹੀ ਅਕੱਥ ਕਥਾ ਦਾ ਕਥਣਾ ਹੈ। ਇਸ ਬਿਧਿ ਹਰਿ ਜਸੁ ਗਾ ਕੇ, ਹਰਿ-ਜਸ ਰੂਪੀ ਅਜਪਾ ਜਾਪ ਅਕੱਥਾ ਕੇ ਇਕ ਪ੍ਰਕਾਰ ਵਾਹਿਗੁਰੂ ਨਿਰੰਕਾਰ ਜਗਤ ਦੇ ਨਾਥ ਸਾਰੀ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖ ਨੂੰ ਇਕ-ਮਨ, ਇਕ-ਚਿਤ ਹੋ ਕੇ ਸਚੇ ਜਾਪ ਵਿਚਿ ਜਪਣਾ ਹੈ। ਜੈਸੇ ਕਿ ਇਸ ਗੁਰਵਾਕ ਦੀ ਮੁਢਲੀ ਪੰਗਤੀ 'ਜਪਿ ਮਨ ਰਾਮ ਨਾਮ ਜਗੰਨਾਥ' ਦਰਸਾਉਂਦੀ ਹੈ। ਇਸ ਪ੍ਰਕਾਰ ਜਗੰਨਾਥ ਵਾਹਿਗੁਰੂ ਦਾ ਸੰਗਤਿ ਵਿਖੇ ਮਿਲ ਕੇ ਜਪਣਾ, ਅਰਾਧਣਾ, ਅਕੱਥ ਕਥਾਕਣਾ ਬਿਖ ਰੂਪੀ ਮਾਇਆ (ਬਿਖਿਆ) ਦੀ ਘੁੰਮਣਘੇਰੀ ਵਿਚ ਪਏ ਹੋਏ ਜਗਿਆਸੂਆਂ ਨੂੰ ਬਾਹਰ ਨਿਕਸਾਉਣਾ ਹੈ। ਇਹ ਸਤਿਗੁਰੂ ਦੇ ਸਤਿਗੁਰੂ ਰੂਪ ਸਾਧ-ਸੰਗਤਿ ਦੀ ਸਮਰੱਥਾ ਹੈ ਕਿ ਬਿਖ ਮਾਇਆ ਦੀpage_breakਘੁੰਮਣਘੇਰੀ ਵਿਚਿ ਪਏ ਹੋਏ ਜੀਵਾਂ ਜਗਿਆਸੂਆਂ ਨੂੰ ਹੱਥ ਦੇ ਕੇ, ਬਾਹੋਂ ਫੜ ਕੇ ਬਾਹਰ ਕੱਢ ਲਵੇ । ਇਹ ਹੈ ਅਨੁਵਾਦ ਮੁਢਲੇਰੀ ਤੋਂ ਅਗਲੇਰੀ ਪੰਗਤੀ ‘ਘੂਮਨ ਘੋਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ'। ਏਥੇ ਰਹਾਉ ਰੂਪੀ ਅਸਥ ਈ ਸਮਾਪਤ ਹੋਈ।

ਅਸਥਾਈ ਸਮਾਪਤ ਹੋਣ ਸਾਰ ਹੀ ਸਤਿਗੁਰੂ ਨਿਰੰਕਾਰ ਸੁਆਮੀ ਅਗੇ ਜਗਿਆਸੂ ਨੂੰ ਇਸ ਬਿਧਿ ਜੋਦੜੀ ਕਰਨ ਲਈ ਸਿਖਸ਼ਾ ਦਿੰਦੇ ਹਨ ਕਿ ਹੇ ਅਭੈ ਨਿਰੰਜਨ ਨਰਹਰਿ ਸੁਆਮੀ ਵਾਹਿਗੁਰੂ ! ਅਸਾਂ ਪੱਥਰ-ਬੁਧੀ ਵਾਲੇ ਪਾਪੀ ਜੀਵਾਂ ਨੂੰ ਤੁਸੀਂ ਆਪੇ ਹੀ ਇਸ ਘੁੰਮਣਘੇਰੀ ਤੋਂ ਰਖ ਲਵੋ । 'ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ ਰਾਖਿ ਲੇਹੁ ਹਮ ਪਾਪੀ ਪਾਥ'। ਅਗਲੀ ਪੰਗਤੀ ਫੇਰ ਇਸ ਬਿਧਿ ਜੋਦੜੀ ਜੁਦੜਾਉਂਦੀ ਹੈ ਕਿ ਅਸੀਂ ਕਾਮ ਕ੍ਰੋਧ ਰੂਪੀ ਬਿਖਿਆਂ ਦੇ ਲੋਭ ਵਿਚਿ ਲੁਭੜਾਏ ਹੋਏ (ਲਿਬੜੇ ਹੋਏ) ਅਲਪਗ ਜੀਵ, ਮਨੂਰ ਹੋਏ ਲੋਹੇ ਦੇ ਸਮਾਨ ਹਾਂ, ਜੋ ਕੇਵਲ ਸਤਿਸੰਗ ਰੂਪੀ ਕਾਸ਼ਟ (ਬਹਿਥ) ਦੇ ਸਾਥ ਮਿਲ ਕੇ ਹੀ ਤਰ ਸਕਦੇ ਹਾਂ-'ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ'।

ਦੂਜੇ ਅੰਕ ਵਾਲੀ ਦੁਪੰਗਤੀ ਦੀ ਪਹਿਲੀ ਪੰਗਤੀ ਗੁਰੂ ਦੀਖਿਆ ਦੁਆਰਾ ਇਉਂ ਬਿਨੇ ਕਰਨਾ ਦੀਖਤਾਉਂਦੀ ਹੈ ਕਿ ਹੇ ਅਗਮ ਅਗੋਚਰ ਵਾਹਿਗੁਰੂ ! ਤੁਸੀਂ ਸਭ ਤੋਂ ਵਡੇ ਵਡ ਪੁਰਖ ਅਗਮ ਅਗੋਚਰ ਹੋ। ਤੁਸਾਡੀ ਇਸ ਅਗੰਮਤਾ ਅਗੋਚਰਤਾ ਦੀ ਥਾਹ ਰੂਪੀ ਹ ਥ ਅਸਾਡੇ ਆਪਣੇ ਢੂੰਢਿਆਂ ਨਹੀਂ ਪਾਈ ਜਾ ਸਕਦੀ, ਅਸੀਂ ਚਾਹੇ ਕਿਤਨੀ ਹੀ ਢੂੰਢ ਢੰਢਾਈ ਵਿਚਿ ਪਏ ਰਹੀਏ । 'ਤੁਮ੍ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ'। ਦੂਜੇ ਅੰਕ ਵਾਲੇ ਦੁਪੰਗਤੇ ਦੀ ਦੂਜੀ ਪੰਗਤੀ ਦਾ ਭੀ ਇਹੋ ਖਿਨੇ ਜਿੰਦੜੀ ਰੂਪ ਭਾਵ ਹੈ ਕਿ ਹੇ ਜਗਤ ਦੇ ਨਾਥ ਵਾਹਿਗੁਰੂ ਸਿਰਜਨਹਾਰ ! ਤੂੰ ਅਸਾਡੀ ਅਲਪਗ ਅਕਲ ਤੋਂ ਅਤੀਯੰਤ ਪਰੇ ਪਰੇਡੇ ਹੈਂ। ਪਰੇ ਤੋਂ ਪਰੋ ਅਪਰੰਪਰ ਸੁਆਮੀ ! ਤੂੰ ਕਰਤਾ ਹਰਤਾ ਸਰਬਸ ਦਾ ਮਾਲਕ ਹੈਂ । ਤੂੰ ਸਾਰੀ ਸ੍ਰਿਸ਼ਟੀ ਦਾ ਨਾਥ ਹੈ। ਤੂੰ ਆਪਣਾ-ਆਪ ਹੀ ਜਾਣ ਸਕਦਾ ਹੈ । ਜਿਸ ਨੂੰ ਚਾਹੇਂ, ਤੂੰ ਆਪਣਾ ਆਪ ਜਣਾ ਸਕਦਾ ਹੈ । ਆਪਣੀ ਅਕੱਥ ਕਥਾ ਨੂੰ ਆਪ ਹੀ ਪ੍ਰਗਟਾ ਸਕਦਾ ਹੈ । 'ਤੂ ਪਰੈ ਪਰੈ ਅਪਰੰਪਰ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ'।

ਸਭ ਤੋਂ ਪਿਛਲੇਰੀ ਚਾਰ ਨੰਬਰ ਵਾਲੀ ਦੁਪੰਗਤੀ ਵਿਚ ਇਉਂ ਨਿਰਣੇ ਕਰਕੇ ਨਿਰਣਾਇਆ ਗਿਆ ਹੈ ਕਿ ਹੇ ਅਸਾਡੇ ਪ੍ਰਭੂ ਜਗਦੀਸ ਗੁਸਾਈਂ ! ਤੁਸੀਂ ਸਾਰੇ ਜਗ ਦੇ ਨਾਥ, ਜਗਤ ਦੇ ਮਾਲਕ ਹੋ, ਅਸਾਨੂੰ ਹੱਥ ਦੇ ਕੇ ਰਖ ਲਵੋ । ਆਪਣੀ ਸਤਸੰਗਤਿ ਵਿਖੇ ਸਦਾ ਰਖ ਕੇ ਹੀ ਵਡਭਾਗੇ ਬਣਾਉ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਹੇ ਵਾਹਿਗੁਰੂ! ਆਪਣੇ ਘਰ ਦੇ ਦਾਸਾਂ ਦਾ ਦਾਸ ਬਣਾ ਕੇ ਅਸਾਨੂੰ ਗੁਰਮੁਖ ਜਨਾਂ ਦੀ ਸੰਗਤਿ ਵਿਚ ਹੀ ਮਿਲਾਈ ਰਖੋ । ਜਿਥੇ ਮਿਲ ਕੇ ਤੇਰੀ ਅਕੱਥ ਕਥਾ ਹੀ ਕਰਦੇ

151 / 170
Previous
Next