Back ArrowLogo
Info
Profile
ਸੁਆਮੀ ! ਸਾਨੂੰ ਵਾਹਿਗੁਰੂ ਨਾਮ ਸਿਮਰਨ ਰੂਪੀ ਸੇਵਾ ਵਿਚ ਸਦਾ ਲਾਈ ਰਖੋ । ਸਦਾ ਹੀ ਵਾਹਿਗੁਰੂ ਜਾਪੁ ਜਪੀ ਜਾਣ ਦੀ ਅਕੱਥ ਕਥਾ ਕਥਾਈ ਜਾਓ ਜੀਓ । ਜਗਦੀਸ਼ ਵਾਹਿਗੁਰੂ ਦਾ ਅਜਪਾ ਜਾਪ ਜਪਾਈ ਹੀ ਜਾਵੋ । ਇਸੇ ਤੱਤ ਅਕੱਥ ਕਥਾ ਦਾ ਰਟਨ ਰਟਾਈ ਹੀ ਜਾਵੋ । ਜੋ ਗੁਰਮੁਖਿ ਜਨ ਸਾਸ ਗਿਰਾਸ ਵਾਹਿਗੁਰੂ ਜਾਪ ਰੂਪੀ ਅਭਿਆਸ ਕਰੀ ਹੀ ਜਾਂਦੇ ਹਨ ਅਤੇ ਕੋਈ ਸਾਸ ਭੀ ਬਿਰਥਾ ਨਹੀਂ ਗਵਾਉਂਦੇ, ਓਹੀ ਜਨ ਸਭ ਤੋਂ ਸਰੇਸ਼ਟ ਤੇ ਉਤਮ ਜਨ ਹਨ, ਜੋ ਇਸ ਬਿਧਿ ਵਾਹਿਗੁਰੂ ਦੀ ਅਕੱਥ ਕਥਾ ਕਥਨ ਵਿਚਿ ਸਦਾ ਲੀਨ ਰਹਿੰਦੇ ਹਨ, ਗੁਰੂ ਸਾਹਿਬ ਤਿਨ੍ਹਾਂ ਵਿਟਹੁੰ ਵਾਰਨੇ ਬਲਿਹਾਰਨੇ ਘੋਲ ਘੁੰਮਾਵਣੇ ਜਾਂਦੇ ਹਨ।

ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ

ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥

ਤੁਮਰੇ ਜਨ ਰਾਮੁ ਜਪਹਿ ਤੇ ਊਤਮ 

ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥

ਅਗਲੀ ਤੇ ਪਿਛਲੇਰੀ ਦੋ ਨੰਬਰ ਵਾਲੀ ਦੁਪੰਗਤੀ ਵਿਚ ਭੀ ਇਹੋ ਭਾਵ ਸਿੱਧ ਹੈ । ਹੇ ਵਾਹਿਗੁਰੂ ! ਤੁਸੀਂ ਸਭ ਤੋਂ ਵਡੇ ਤੋਂ ਵਡੇ ਅਤੇ ਉੱਚੇ ਹੋ । ਤੁਸੀਂ ਉਹੋ ਕੁਛ ਕਰਦੇ ਹੋ, ਜੋ ਕੁਛ ਤੁਹਾਨੂੰ ਭਾਉਂਦਾ ਹੈ। ਤੁਸਾਡੀ ਹੀ ਕ੍ਰਿਪਾਲਤਾ ਦੁਆਰਾ ਵਾਹਿਗੁਰੂ ਨਾਮ ਨੂੰ ਸਦਾ ਜਪੀ ਜਾਣ ਵਾਲਾ ਤੇ ਇਸ ਅਕੱਥ ਕਥਾ ਨੂੰ ਕਥਾ ਜਾਣ ਵਾਲਾ ਸੱਚਾ ਮਰਤਬਾ ਪ੍ਰਾਪਤ ਹੁੰਦਾ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਕੇਵਲ ਗੁਰਮਤਿ ਦੁਆਰਾ ਹੀ ਇਹ ਅਕੱਥ ਕਥਾ ਰੂਪੀ ਅੰਮ੍ਰਿਤ ਪੀਤਾ ਜਾ ਸਕਦਾ ਹੈ । ਐਸੇ ਜਨ ਧੰਨ ਹਨ ਅਤੇ ਧੰਨਤਾ ਮਿਲਣ ਦੇ ਯੋਗ ਹਨ ਅਤੇ ਗੁਰੂ ਦੁਆਰਿਓਂ ਸ਼ਾਬਾਸ਼ ਮਿਲਣ ਦੀ ਥਾਪਣਾ ਦੇ ਸੱਚੇ ਅਧਿਕਾਰੀ ਹਨ ।

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥

ਚੁੰਚ ਕਥਾ, ਕਥੋਕੜੀ ਕਥਾ ਕਰਨ ਦੀ ਗੁੰਜਾਇਸ਼ ਹੀ ਕਿਸੇ ਗੁਰਵਾਕ ਵਿਖੇ ਨਹੀਂ ਰਖੀ । ਅਗਲਾ ਗੁਰ-ਫੁਰਮਾਨ ਭੀ ਇਹੋ ਫੁਰਮਾਉਂਦਾ ਹੈ, ਇਹੋ ਭਾਵ ਪ੍ਰਗਟਾਉਂਦਾ ਹੈ :-

ਭਜੁ ਰਾਮੋ ਮਨਿ ਰਾਮ ॥ ਜਿਸੁ ਰੂਪ ਨ ਰੇਖ ਵਡਾਮ ॥

ਸਤਸੰਗਤਿ ਮਿਲੁ ਭਜੁ ਰਾਮੁ ॥ ਬਡ ਹੋ ਹੋ ਭਾਗ ਮਥਾਮ ॥੧॥ਰਹਾਉ॥

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ

ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥

153 / 170
Previous
Next