Back ArrowLogo
Info
Profile
(ਅਕੱਥ ਕਥਾ) ਦਾ ਕਰਨਾ ਸੁਣਨਾ ਹੀ ਹੈ। ਇਸ ਹਰਿ-ਕੀਰਤਨ ਰੂਪੀ ਹਰਿ ਕਥਾ ਦੇ ਕਰੀ ਸੁਣੀ ਜਾਣ ਦਾ ਇਹ ਪਰਤਾਪ ਹੁੰਦਾ ਹੈ ਕਿ ਹਰਿ ਕੀਰਤਨ ਕਰਨ ਸੁਣਨ- ਹਾਰੇ ਹਰ ਇਕ ਜਨ ਦੇ ਸਗਲ ਮਨੋਰਥ ਸੁਤੇ ਹੀ ਪੂਰੇ ਹੁੰਦੇ ਰਹਿੰਦੇ ਹਨ ਅਤੇ ਉਸ ਦੀਆਂ ਸਾਰੀਆਂ ਆਸਾਂ ਭੀ ਪੂਰਨ ਹੋ ਜਾਂਦੀਆਂ ਹਨ।

ਜਤਨ ਭਾਂਤਨ ਤਪਨ ਭ੍ਰਮਨ

ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥

ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥

ਕਾਨੜਾ ਮਹਲਾ ੫, ਪੰਨਾ ੧੩੦੬

ਭਾਂਤ ਭਾਂਤ ਦੇ ਆਨਮਤ ਤਪਾਂ ਦੇ ਜਤਨ ਕਰਕੇ ਐਵੇਂ ਭਰਮਾਂ ਵਿਚਿ ਹੀ ਭਰਮਨਾ ਹੈ । ਜੋ ਪੁਰਸ਼ ਆਨਮਤ ਅਨਿਕ ਪ੍ਰਕਾਰੀ ਕਥਾਵਾਂ ਦੇ ਕਥਨਹਾਰੇ ਹਨ, ਓਹਨਾਂ ਦੀ ਘਾਲ ਕਦੇ ਥਾਇੰ ਨਹੀਂ ਪੈਂਦੀ । ਹੋਰ ਸਭ ਸਾਧਨ ਸੋਧਦੇ ਹਨ, ਪਰ ਸੱਚਾ ਸੁਖ ਗੁਰ ਨਾਨਕ ਦ੍ਰਿੜਾਏ ਨਾਮ ਦੇ ਭਜਨ ਅਭਿਆਸ ਕਰੀ ਜਾਣ ਵਿਚਿ ਹੀ ਹੈ। ਇਹੋ ਭਜਨ ਅਭਿਆਸ ਹੀ ਸੁਆਸਿ ਗਿਰਾਸਿ ਕਰੀ ਜਾਣਾ ਗੁਰਮਤਿ ਦ੍ਰਿੜਾਈ ਸੱਚੀ ਕਥਾ ਹੈ।

ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ਰਹਾਉ॥

ਕਾਨੜਾ ਮਹਲਾ ੪, ਪੰਨਾ ੧੩੦੯

ਗੁਰਮਤਿ ਅਨੁਸਾਰ ਸੱਚੇ ਸੁਆਦ ਅਹਿਲਾਦ ਰਸ ਪ੍ਰਾਇਣ ਹੋ ਕੇ ਗੁਣ ਗਾਵਣਾ ਅਤੇ ਗਾਈ ਜਾਵਣਾ ਹੀ ਹਿਤੋਂ ਚਿਤੋਂ ਮਨ ਬਚਨ ਕਰਮ ਕਰਕੇ ਪਰਵਾਣ ਹੈ । ਇਕ ਜੀਭ ਤੋਂ ਲੱਖ ਕ੍ਰੋੜ ਜਿਹਬਾਂ ਵੀ ਜੇ ਹੋ ਜਾਵਣ ਤੇ ਏਹਨਾਂ ਲੱਖਾਂ ਕ੍ਰੋੜਾਂ ਰਸਨਾਵਾਂ ਤੋਂ ਲੱਖ ਲੱਖ ਵਾਰ ਨਾਮ ਜਪੀ ਜਾਣਾ ਹੀ ਸੱਚੀ ਅਕੱਥ ਕਥਾ ਕਰਨ ਵਿਚਿ ਪ੍ਰਵੇਸ਼ ਹੋਣਾ ਹੈ। ਲੱਖਾਂ ਕ੍ਰੋੜਾਂ ਵਾਰੀ ਉਪਰੋਂ ਥਲੀ ਨਾਮ ਜਪੀ ਜਾਣ ਤੋਂ ਵਧ ਕੇ ਹੋਰ ਕਿਹੜੀ ਅਕੱਥ ਕਥਾ ਹੋ ਸਕਦੀ ਹੈ ? ਤਾਂ ਤੇ ਬਾਰੰਬਾਰ ਲੱਖਾਂ ਕਰੋੜਾਂ ਅਸੰਖਾਂ ਵਾਰ ਲਗਾਤਾਰ ਗੁਰਮਤਿ ਨਾਮ ਦਾ ਰਸਨਾ ਕਰਕੇ ਜਪੀ ਜਾਣਾ ਹੀ ਸਚੀ ਕਥਾ ਦਾ ਕਰਨਾ ਉਚਾਰਨਾ ਹੈ ।

ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥

ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥

158 / 170
Previous
Next