Back ArrowLogo
Info
Profile
ਨਿਰਬਾਣ ਜਪੀ ਜਾਣ ਵਾਲਿਆਂ ਵਿਟਹੁੰ ਗੁਰੂ ਨਾਨਕ ਸਾਹਿਬ ਸਦਾ ਸਦਾ ਵਾਰਨੇ ਬਲਿਹਾਰਨੇ ਅਤੇ ਸਦਕੇ ਸਦਕੇ ਜਾਂਦੇ ਹਨ ।

ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ

ਜਨ ਪੀਛੈ ਲਗਿ ਫਿਰਥਈ ॥੧॥ਰਹਾਉ॥੪॥

ਕਲਿਆਨ ਮਹਲਾ ੪, ਪੰਨਾ ੧੩੨੦

ਹੇ ਮੇਰੇ ਮਨ, ਵਾਹਿਗੁਰੂ ਦੇ ਗੁਣਾਂ ਦੀ ਅਕੱਥ ਮਹਿਮਾ ਨੂੰ ਗਾਈ ਅਤੇ ਸੁਣੀ ਜਾਹ । ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਗਾਵਣ ਸੁਣਨ ਦਾ ਇਹ ਫਲ ਹੁੰਦਾ ਹੈ ਕਿ ਚਾਰ ਪਦਾਰਥ-ਧਰਮ, ਅਰਥ, ਕਾਮ, ਮੋਖ-ਸਾਰੇ ਅਕੱਥ ਗੁਣਾਂ ਦੇ ਕਥਣਹਾਰੇ ਤੇ ਅਕੱਥ ਗੁਣਾਂ ਦੀ ਕਥਾ  ਸੁਣਨਹਾਰੇ ਗੁਰਮੁਖਿ ਜਨਾਂ ਦੇ ਮਗਰ ਲਗੇ ਫਿਰਦੇ ਹਨ । ਇਸ ਅਸਥਾਈ ਦੀ ਦੋਪੰਗਤੀ ਦੇ ਭਾਵ ਤੋਂ ਸਿੱਧ ਹੋਇਆ ਕਿ ਵਾਹਿਗੁਰੂ ਦੇ ਗੁਣਾਂ ਨੂੰ, ਅਰਥਾਤ, ਗੁਰਬਾਣੀ ਨੂੰ ਗਾਵਣਾ ਸੁਣਨਾ ਹੀ ਵਾਹਿਗੁਰੂ ਗੁਣਾਂ ਦੀ ਅਕੱਥ ਕਥਾ ਕਰਨਾ ਤੇ ਸੁਣਨਾ ਹੈ।

ਗੁਨ ਨਾਦ ਧੁਨਿ ਅਨੰਦ ਬੇਦ ॥

ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ਰਹਾਉ॥

ਗਿਆਨ ਧਿਆਨ ਮਾਨ ਦਾਨ

ਮਨ ਰਸਿਕ ਰਸਨ ਨਾਮੁ ਜਪਤ ਤਹਿ ਪਾਪ ਖੰਡਲੀ ॥੧॥

ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥

ਓਤਿ ਪੋਤਿ ਮਿਲਿ ਜੋਤਿ ਨਾਨਕ ਕਛੁ ਦੁਖੁ ਨ ਡੰਡਲੀ ॥੨॥੨॥੫॥

ਕਲਿਆਨ ਮਹਲਾ ੫, ਪੰਨਾ ੧੩੨੨

ਗੁਰਸਿਖ ਰੂਪੀ ਮੁਨੀ ਜਨ, ਗੁਰਸਿੱਖਾਂ ਦੀ ਸੰਤ-ਮੰਡਲੀ ਵਿਚਿ ਮਿਲ ਕੇ ਵਾਹਿਗੁਰੂ ਦੇ ਗੁਣਾਂ ਦਾ ਅਨੰਦ-ਮਈ ਸ਼ਬਦ ਧੁਨੀਆਂ ਰੂਪੀ ਬੇਦਾਂ ਨੂੰ ਕਥਦੇ ਸੁਣਦੇ ਹਨ। ਗੁਰਸਿਖਾਂ ਲਈ ਗੁਰਬਾਣੀ ਰੂਪੀ ਸ਼ਬਦਾਂ ਦੀਆਂ ਅਨੰਦ-ਦਾਇਕ ਧੁਨੀਆਂ ਪਰਸਪਰ ਮਿਲ ਕੇ, ਗੁਰੂ ਦੀ ਸੰਗਤਿ ਨਾਲ ਮਿਲਿ ਜੁੜ ਕੇ ਗਾਵਣਾ ਸੁਣਨਾ ਹੀ ਬੇਦਾਂ ਦੀ ਕਥਾ ਕਰਨਾ ਅਤੇ ਸੁਣਨਾ ਹੈ। ਮਨ ਅਤੇ ਰਸਨਾ ਨਾਲ ਇਕ-ਮਨ ਇਕ-ਚਿਤ ਹੋ ਕੇ ਜਦੋਂ ਭੀ ਗੁਰਮੁਖਿ ਜਨ ਰਸ ਪ੍ਰੇਮ ਸਹਿਤ ਨਾਮ ਜਪਦੇ ਹਨ, ਓਦੋਂ ਹੀ ਓਹਨਾਂ ਦੇ ਸਭ ਪਾਪ ਖੰਡੇ ਜਾਂਦੇ ਹਨ। ਮਨ, ਬਚਨ, ਕਰਮ ਕਰਕੇ ਸੱਚੇ ਗਿਆਨ ਧਿਆਨ ਦੀ ਪ੍ਰਾਪਤੀ ਦਾ ਦਾਨ ਓਹਨਾਂ ਨੂੰ ਤੱਤਕਾਲ ਹੀ ਪ੍ਰਾਪਤ ਹੋ ਜਾਂਦਾ ਹੈ । ਗੁਰਮਤਿ ਸ਼ਬਦ ਸੁਰਤਿ ਦੀ ਤੱਤ-ਜੁਗਤੀ ਦਾ ਜਾਣੂ ਹੋਣਾ ਹੀ ਗੁਰਮੁਖਿ ਜਨਾਂ ਦਾ ਜੋਗ ਜੁਗਤਿ, ਗਿਆਨ ਭੁਗਤਿ ਰੀਤੀ ਵਿਚਿ ਨਿਪੁੰਨ ਹੋਣਾ ਹੈ ਅਤੇ ਗੁਰਮਤਿ ਨਾਮ ਦੀ ਸ਼ਬਦ

160 / 170
Previous
Next