Back ArrowLogo
Info
Profile
ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ" । ਏਸੇ ਕਰਕੇ ਹੀ ਗੁਰਮੁਖਾਂ ਸ਼ਰਧਾਲ ਸਿੱਖਾਂ ਦੇ ਹਿਰਦੇ ਅੰਦਰ ਹਰਿ ਹਰਿ ਕਥਾ (ਗੁਰਮਤਿ ਨਾਮ ਅਭਿਆਸ ਕਥਾ) ਸ਼ਰਧਾ ਪੁਰਬਕ ਸਮਾਈ ਸਿਦਕਾਈ ਹੋਈ ਹੈ । ਤਾਂ ਹੀ ਤੇ ਉਹ ਗੁਰਮਤਿ ਨਾਮ ਅਭਿਆਸ ਰੂਪੀ ਹਰਿ ਹਰਿ ਕਥਾ ਸਦਾ ਸੁਆਸਿ ਸੁਆਸਿ ਅਤੇ ਨਿਤ ਪ੍ਰਤੀ ਕਰਦੇ ਹੀ ਰਹਿੰਦੇ ਹਨ। ਕਿਉਂਕਿ ਗੁਰਮੁਖਾਂ ਨੂੰ ਇਹ ਗੁਰਵਾਕ-ਪੰਗਤੀ ਤਾਕੀਦੀ ਹੁਕਮ ਦਿੰਦੀ ਹੈ, "ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ" । ਸਦਾ ਹੀ ਸੁਆਸਿ ਸੁਆਸਿ ਸਿਮਰਨੀ ਇਸ ਕਥਾ ਦੇ ਕੀਤੇ ਜਾਣ ਦੇ ਨਿਰੰਕਾਰੀ ਹੁਕਮ ਦੇ ਕਰਨ ਦੀ ਇਹ ਅਕੱਥ ਕਥਾ 'ਅਕਥ ਕਹਾਣੀ' ਕਹਾਉਂਦੀ ਹੈ ਗੁਰੂ ਘਰ ਵਿਖੇ । ਪਦ ਨਿਰਬਾਣੀ ਵਿਚਿ ਪਹੁੰਚ ਕੇ ਇਸ ਗੱਲ ਦਾ ਗੂੜ੍ਹ ਭੇਦ ਪਰਗਟ ਪਾਹਾਰੇ ਨਿਖਰ ਆਉਂਦਾ ਹੈ ਕਿ ਸਚ ਮੁਚ ਹੀ 'ਗੁਰਮਤਿ ਪਦੁ ਨਿਰਬਾਣੀ ਅਕਥ ਕਥਾ ਹੈ', ਜੋ ਗੁਰਮਤਿ ਤੋਂ, ਤੱਤ ਗੁਰਮਤਿ ਤੋਂ ਘੱਥੇ ਅਲਪੱਗ ਜੀਵਾਂ ਦੇ ਕਥਨ ਵਿਚਿ ਨਹੀਂ ਆ ਸਕਦੀ, ਪਰ ਨਹੀਂ ਆ ਸਕਦੀ । ਗੁਰਮੁਖ ਜਨਾਂ, ਨਾਮ ਅਭਿਆਸੀ ਨਾਮ ਪੁਤਲੀ- ਸ਼ਰਾਂ ਨੇ ਆਪਣਾ ਮਨ ਤਨ ਖੋਜ ਕੇ ਇਸ ਗੁਰਮਤਿ ਰਮਜ਼ੀ ਭੇਦ ਨੂੰ ਢੰਢੋਲ ਲਿਆ ਹੈ ਕਿ ਇਸ ਪੱਦ-ਨਿਰਬਣੀ-ਕਥਾ ਨੂੰ ਕਿਵੇਂ ਅਤੇ ਕਿਸ ਖ਼ਾਤਰ ਪਾਉਣਾ ਜ਼ਰੂਰੀ ਹੈ । ਜ਼ਰੂਰੀ ਤੋਰ ਤੇ ਨਿਰਸੰਦੇਹ ਓਹ ਇਸ ਬਿਧਿ ਨਿਰਬਾਣ ਪਦ ਨੂੰ ਪਾ ਲੈਂਦੇ ਹਨ। ਤਾਂ ਹੀ ਤੇ ਓਹਨਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰਮਤਿ ਨਾਮ ਅਭਿਆਸ ਕਮਾਈ ਸਚਮੁਚ ਪਦ-ਨਿਰਬਾਣੀ-ਪ੍ਰਕਾਸ਼ਕ ਹੈ । ਇਸ ਗੁਰਮਤਿ ਨਾਮ ਅਭਿਆਸ ਕਮਾਈ ਰੁਪੀ ਅਕੱਥ ਕਥਾ ਮਈ ਅਕੱਥ ਕਹਾਣੀ ਨੂੰ ਓਹਨਾਂ ਨੇ ਆਪਣੇ ਮਨ ਤਨ ਨੂੰ ਖੋਜ ਕੇ ਆਪਣੇ ਅੰਦਰੋਂ ਹੀ ਢੰਢੋਲ ਲਿਆ ਹੈ। ਏਹੋ ਤਾਂ ਵਾਧਾ ਹੈ ਗੁਰਮਤਿ ਨਾਮ ਅਤੇ ਨਿਰਬਾਣ ਪਦ ਦੇ ਗੁਰਮੁਖਿ ਮੁਤਲਾਸ਼ੀਆਂ ਦਾ, ਕਿ ਓਹ ਆਪਣੇ ਅੰਦਰੋਂ ਹੀ ਇਸ ਅਲੋਕਿਕ ਪ੍ਰਮਾਰਥ ਨੂੰ ਹਾਸਲ ਕਰ ਲੈਂਦੇ ਹਨ । ਓਹਨਾਂ ਨੂੰ ਬਾਹਰਿ ਢੂੰਡਣ ਦੀ ਲੋੜ ਨਹੀਂ ਰਹਿੰਦੀ । ਗੁਰਮਤਿ ਸੰਤ ਜਨਾਂ (ਗੁਰਮਤਿ ਵਿਲੱਖਣੀ ਪੰਚ ਪਰਵਾਨ ਪੰਚ ਪਰਧਨ ਪੰਜਾਂ ਪਿਆਰਿਆਂ) ਨੂੰ ਮਿਲ ਕੇ ਇਹ ਅਕੱਥ-ਕਥਾਵੀ-ਨਿਰਬਾਣ-ਪਦ- ਮਰਾਤਬਾ ਸਹਜੇ ਹੀ ਪਾ ਲਈਦਾ ਹੈ। ਓਹਨਾਂ (ਪੰਜ ਪਿਆਰਿਆਂ, ਚੋਜ ਵਿਲੱਖਣੀ ਪਿਆਰਿਆਂ) ਤੋਂ ਸੁਣ ਕੇ (ਦੀਖਿਆ ਲੈ ਕੇ) ਇਹ ਅਕੱਥ ਕਥਾ, ਅਧਿਕਾਰੀ ਜਨਾਂ ਦੇ ਮਨਿ ਪੁੜ ਜਾਂਦੀ ਹੈ । "ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ" ਗੁਰਵਾਕ ਦਾ ਇਹ ਐਨ ਢੁਕਦਾ (ਫਬਦਾ) ਅਨੁਵਾਦ ਹੈ । ਗੁਰਮੁਖਾਂ ਨੂੰ, ਗੁਰਮਤਿ ਨਾਮ ਅਭਿਆਸੀ ਜਨਾਂ ਨੂੰ ਇਹ ਗੁਰਮਤਿ ਨਾਮ ਅਭਿਆਸ ਰੂਪੀ ਹਰਿ ਕਥਾ ਅਧਾਰ ਰੂਪ ਹੋ ਕੇ ਪੁੜੀ ਹੈ। ਨਿਰਾ ਆਧਾਰ ਰੂਪ ਹੋ ਕੇ ਹੀ ਨਹੀਂ, ਬਲਕਿ ਓਹਨਾਂ ਦੇ ਸੱਚੇ ਨਿਜ ਵਾਪਰੇ ਤਜਰਬੇ ਵਿਚਿ ਆਇਆ ਹੈ ਕਿ ਇਹ ਨਿਰਬਾਣ ਕਥਾ ਸਰੂਪੀ ਨਾਮ, ਨਿਰਬਾਣ ਪਦ ਕਥਾ ਰੂਪੀ ਨਾਮ, ਵਾਹਿਗੁਰੂ ਪੁਰਖ ਸੁਜਾਣ ਦਾ
34 / 170
Previous
Next