Back ArrowLogo
Info
Profile
ਮਿਲਾਪ ਕਰਾਵਣਹਾਰਾ ਹੈ। "ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖ ਸੁਜਾਣੀ' ਵਾਲੀ ਗੁਰ-ਪੰਗਤੀ ਦੇ ਗੂੜ੍ਹ ਭਾਵ ਉਤੇ ਰੌਸ਼ਨੀ ਪਾਉਣਹਾਰਾ ਇਹ ਇੰਨ ਬਿੰਨ ਅਨੁਵਾਦ ਹੈ । ਇਸ ਅਕੱਥ ਕਥਾ ਦਾ ਗੁੜ ਗੁਰਮਤਿ ਨਿਰਣਤ ਭਾਵ ਇਸ ਅਗਲੇਰੇ ਦੁਤੁਕੇ-ਗੁਰਵਾਕ ਤੋਂ ਭਲੀ ਪ੍ਰਕਾਰ ਸਪੱਸ਼ਟ ਹੁੰਦਾ ਹੈ-

ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੧॥੧੨॥

ਮਾਰੂ ਮ: ੫, ਪੰਨਾ ੧੦੦੨

ਭਾਵ-ਸਤਿਗੁਰੂ ਸਾਧੂ ਨੂੰ ਮਿਲ ਕੇ ਅਦ੍ਰਿਸ਼ਟ ਅਗੋਚਰ ਪਾਰਬ੍ਰਹਮ ਨਿਰੰਕਾਰ ਵਾਹਿਗੁਰੂ, ਜੋ ਸਦਾ ਹੀ ਦ੍ਰਿਸ਼ਟੀ ਤੋਂ ਪਰੇ ਅਦਿੱਖ ਹੀ ਰਹਿੰਦਾ ਹੈ, ਜਿਸ ਦੀ ਗੰਮਤਾ ਦਾ ਕੋਈ ਪਾਰਾਵਾਰ ਕਿਸੇ ਨੇ ਨਹੀਂ ਪਾਇਆ, ਉਹ ਨਿਰਗੁਣੀ ਨਿਰੰਕਾਰ ਸਤਿਗੁਰੂ ਦੁਆਰਿਓਂ ਹੀ ਸ਼ਬਦ-ਦੀਖਿਆ (ਅਕਥ ਕਥਾ) ਪ੍ਰਾਪਤ ਕਰ ਕੇ ਅਭਿਆਸ ਕਮਾਈ ਅੰਦਰ ਕਮਾਇਆ ਗਿਆ । ਜਿਸ ਕਮਾਈ ਦੇ ਪ੍ਰਤਾਪ ਕਰਕੇ ਅਭਿਆਸੀ ਜਨਾਂ ਦੇ ਦਸਮ ਦੁਆਰੇ ਖੁਲ੍ਹ ਗਏ ਅਤੇ ਉਥੇ ਅਨਹਦ ਸ਼ਬਦ ਵਜਣ ਲਗ ਪਿਆ ਅਤੇ ਅੰਮ੍ਰਿਤ-ਨਾਮ ਇਕ ਰਸ ਚੋਣ ਲਗ ਪਿਆ। ਜੋ ਵਾਹਿਗੁਰੂ ਸਦਾ ਹੀ ਅਕੱਥ ਹੈ, ਕਿਸੇ ਤੋਂ ਕਥਨ ਨਹੀਂ ਹੋ ਸਕਿਆ, ਉਹ ਗੁਰ-ਦੀਖਿਆ ਦੁਆਰਾ ਕਥਿਆ ਗਿਆ । ਗੁਰ ਦੀਖਿਆ ਐਸੀ ਪਾਰਸ ਰਸਾਇਣੀ ਅਕੱਥ ਕਥਾ ਹੈ, ਜਿਸ ਦੇ ਅਭਿਆਸੇ ਜਾਣ ਕਰਕੇ ਉਪਰਿ ਦਸੀਆਂ ਬਰਕਤਾਂ ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ । ਨਿਰੰਕਾਰ ਦੇ ਅਗਮ ਅਗੋਚਰ ਅਕੱਥ ਅਜ਼ਗ਼ੈਬੀ ਦੇਸ ਤੋਂ ਇਹ ਕਥਾ ‘ਵਾਹਿਗੁਰੂ' ਸ਼ਬਦ ਰੂਪੀ ਗੁਰਦੀਖਿਆ ਨਿਰੰਕਾਰੀ ਬਾਬੇ ਗੁਰੂ ਨਾਨਕ ਦੁਆਰਾ ਧੁਰੋਂ ਆਈ ਅਤੇ ਨਿਰੰਕਾਰ ਸਰੂਪ ਦਸੋਂ ਗੁਰੂ ਜਾਮਿਆਂ ਰਾਹੀਂ ਸੰਗਤਾਂ ਵਿਚਿ ਸੰਚਰੀ ਗਈ । ਅਧਿਕਾਰੀ ਜਨਾਂ ਦੇ ਵਿਰਸੇ ਵਿਚਿ ਆਈ ਅਤੇ ਆਉਂਦੀ ਰਹੇਗੀ, ਆਪਣੀ ਪਾਰਸ ਕਲਾ ਵਰਤਾਉਂਦੀ ਰਹੇਗੀ । ਜੋ ਜੋ ਇਸਨੂੰ ਪਰਸਨਗੇ ਨਿਸਤਰਨਗੇ ।

ਹਰਿ ਕੀ ਭਗਤਿ ਕਰਹੁ ਜਨ ਭਾਈ ॥ ਅਕਥੁ ਕਥਹੁ ਮਨੁ ਮਨਹਿ ਸਮਾਈ ॥

ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ॥੧੬॥

ਮਾਰੂ ਮ: ੧, ਪੰਨਾ ੧੦੩੧

ਏਸ ਗੁਰਵਾਕ ਦੀ ਪਹਿਲੀ ਪੰਗਤੀ ਹੀ ਦਸਦੀ ਹੈ ਕਿ ਵਾਹਿਗੁਰੂ ਦੀ ਭਗਤੀ ਕਰਨਾ ਹੀ ਅਕੱਥ ਨੂੰ ਕਥਨਾ ਹੈ । ਵਾਹਿਗੁਰੂ ਨਾਮ ਅਭਿਆਸ ਹੀ ਗੁਰੂ ਘਰ ਅੰਦਰਿ ਗੁਰਮਤਿ ਦਰਸਾਈ ਮੁਖ ਭਗਤੀ ਹੈ। ਇਸ ਵਾਹਿਗੁਰੂ ਨਾਮ ਅਭਿਆਸ ਭਗਤੀ ਦੁਆਰਾ ਮਨੁ ਸੁਤੇ ਹੀ ਵਸਗਤਿ ਹੋਇ ਆਂਵਦਾ ਹੈ। ਦਹਿ-ਦਿਸ ਧਾਵਦਾ ਮਨ ਘਰ ਵਿਚਿ ਹੀ ਆ ਜਾਂਦਾ ਹੈ । ਉਸ ਦੇ ਸਭ ਦੁਖ ਦਲਿਦਰ ਕਟ ਦਿੰਦਾ ਹੈ

35 / 170
Previous
Next