Back ArrowLogo
Info
Profile

ਲੋਕਾਂ ਨੂੰ ਮੁਗਧ ਬਣਾ ਕੇ ਆਪਣੇ ਪਿਛੋਂ ਲਾਹੁੰਦਾ ਹੈ । ਯਥਾ ਗੁਰਵਾਕ-

ਗੁਰ ਤੇ ਬੂਝੈ ਤਾ ਦਰੁ ਸੂਝੈ ॥ ਨਾਮ ਵਿਹੂਣਾ ਕਥਿ ਕਥਿ ਲੂਝੈ ॥

ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੁਖ ਗਵਾਈ ਹੇ ॥੧੩॥

ਮਾਰੂ ਮ: ੩, ਪੰਨਾ ੧੦੪੪

ਭਾਵ, ਸਤਿਗੁਰੂ ਦੁਆਰਿਓਂ ਸਤਿਗੁਰੂ ਦਾ ਬਣ ਕੇ, ਸਤਿਗੁਰੂ ਤੋਂ ਗੁਰ- ਦੀਖਿਆ ਗੁਰਮੰਤ੍ਰ ਲੈ ਕੇ, ਫੇਰ ਗੁਰਮੰਤਰ ਦੀ ਅਥਾਹ ਅਭਿਆਸ ਕਮਾਈ ਕਰ ਕੇ, ਸੱਚੀ ਬੂਝ ਨੂੰ ਬੁਝਦਾ ਹੈ ਅਤੇ ਸੱਚੀ ਸੂਝ ਨੂੰ ਸੁਝਦਾ ਹੈ । ਤ੍ਰਿਕਾਲ-ਦਰਸੀ ਹੋ ਕੇ ਉਸ ਨੂੰ ਸਭ ਕੁਛ ਸੂਝ ਪੈਂਦੀ ਹੈ । ਅੰਤਰਲੀ, ਬਾਹਰਲੀ, ਗਾਇਬ ਦੀ ਉਸ ਨੂੰ ਸੁਤੇ ਹੀ ਸੂਝ ਪ੍ਰਾਪਤ ਹੋ ਜਾਂਦੀ ਹੈ । ਦੂਸਰੀ ਤੁਕ "ਨਾਮ ਵਿਹੂਣਾ ਕਥਿ ਕਥਿ ਲੂਝੈ ' ਦਸਦੀ ਹੈ ਕਿ ਨਾਮ ਤੋਂ ਸੰਵਾ ਜੋ ਨਿਗੁਰਾ ਪੁਰਸ਼ ਹੈ, ਗੁਰ-ਦੀਖਿਆ ਵਿਹੂਣਾ, ਉਸਨੂੰ ਤੱਤ ਸਾਰ ਪ੍ਰਮਾਰਥ ਦੀ ਤਾਂ ਸੂਝ ਬੂਝ ਕੁਛ ਹੁੰਦੀ ਹੀ ਨਹੀਂ, ਐਵੇਂ ਮਨ-ਉਕਤ ਕਥਾ ਨੂੰ ਕਥਿ ਕਥਿ ਕੇ, ਫੋਕੀ ਕਥਾ ਕਰ ਕਰ ਕੇ ਹੀ ਲੁਝਦਾ ਹੈ । ਐਵੇਂ ਖਪਿ ਖਪਿ ਮਰਦਾ ਹੈ । ਨਾ ਉਸਦੇ ਪਲੇ ਕੁਝ ਪੈਂਦਾ ਹੈ, ਨਾ ਕੁਝ ਸ੍ਰੋਤਿਆਂ ਪਲੇ ਉਹ ਪਾ ਸਕਦਾ ਹੈ । ਸਤਿਆਂ ਦੇ ਪਲੇ ਤਾਂ ਤਦ ਪਵੇ ਜੋ ਉਸ ਦੇ ਆਪਣੇ ਪੱਲੇ ਕੁਛ ਹੋਵੇ । ਆਪ ਖ਼ੁਦ ਤਾਂ ਸੱਚੀ ਰਾਸ ਤੋਂ ਖ਼ਾਲੀ ਹੁੰਦਾ ਹੈ, ਦੂਜਿਆਂ ਨੂੰ ਕੀ ਸੋਝੀ ਪਾ ਸਕਦਾ ਹੈ । ਬਸ, ਜਿਹੋ ਜਿਹੇ ਬਕਤੇ ਤੇਹੋ ਜਿਹੇ ਸ੍ਰੋਤੇ । ਜੈਸੇ ਕਥੋਗੜ ਤੈਸੇ ਹੀ ਇਸ ਕਥੋਗੜੀ ਕਥਾ ਦੇ ਸੂਝ ਬੁਝੱਕਣ । ਉਹ ਸਦਾ ਤਿਸਨਾਲ ਹੀ ਰਹਿੰਦੇ ਹਨ, ਸ੍ਰੋਤੇ ਭੀ ਬਕਤੇ ਭੀ । ਤਿਨ੍ਹਾਂ ਦੀ ਪ੍ਰਮਾਰਥੀ ਭੁਖ ਕਦੇ ਲਹਿੰਦੀ ਹੀ ਨਹੀਂ । ਸਤਿਗੁਰੂ ਦਾ ਸੇਵਕ ਸਿਖ ਬਣਨ ਦੀ ਐਸੀ ਵਡਿਆਈ ਹੈ ਕਿ ਦੋਹਾਂ ਪਾਸਿਆਂ ਦੀ  (ਸ੍ਰੋਤਿਆਂ ਦੀ ਭੀ ਬਕਤਿਆਂ ਦੀ ਭੀ) ਭੁੱਖ ਤ੍ਰਿਸ਼ਨਾ ਸਭ ਲਹਿ ਜਾਂਦੀ ਹੈ- ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੁਖ ਗਵਾਈ ਹੇ" । ਗੁਰੂ ਤੋਂ ਵਰੋਸਾਏ ਹੋਏ ਸਿੰਘ ਗੁਰਮੁਖ ਜਨ, ਗੁਰਬਾਣੀ, ਕੇਵਲ ਨਿਰਬਾਣ ਕੀਰਤਨ, ਅਖੰਡ ਤੇ ਨਿਰੋਲ ਕਥਾ ਪਾਠ ਦੇ ਬਕਤੇ ਸੰਤੇ ਹੋਣ ਕਰਿ, ਕੀਰਤਨ ਕਥਾ ਕਰਿ ਕਰਿ ਤੇ ਸੁਣਿ ਸੁਣਿ ਰਜੇ ਪੁਜੇ ਰਹਿੰਦੇ ਹਨ। ਦਿਨ ਦਿਨ ਤਿਨ੍ਹਾ ਦੀ ਪ੍ਰਮਾਰਥ-ਰੰਗਾਂ ਦੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ । ਓੜਕ ਕੀਰਤਨ ਕਥਾ ਰੰਗਾਂ ਵਿਚ ਹੀ ਤਿਨ੍ਹਾਂ ਦੀ ਸਮਾਈ ਹੋ ਜਾਂਦੀ ਹੈ । ਪ੍ਰਮਾਰਥ ਦਾ ਤੱਤ ਗਿਆਨ ਮਨਮੁਖਾਂ, ਗੁਰ-ਦੀਖਿਆ-ਹੀਣਿਆਂ, ਨਿਗੁਰਿਆਂ, ਮੀਣਿਆਂ ਨੂੰ ਕਦੇ ਹੋ ਹੀ ਨਹੀਂ ਸਕਦਾ । ਯਥਾ ਗੁਰਵਾਕ-

ਮਨਮੁਖੁ ਗਿਆਨੁ ਕਥੇ ਨ ਹੋਈ ॥ ਫਿਰਿ ਫਿਰਿ ਆਵੈ ਠਉਰ ਨ ਕੋਈ ॥

ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥

ਮਾਰੂ ਮ: ੩, ਪੰਨਾ ੧੦੫੧

37 / 170
Previous
Next