Back ArrowLogo
Info
Profile
ਇਸ ਲੈਕਚਰ ਨੂੰ ਕਥਾ ਕਹਿਣਾ ਹੀ ਬੇਮਰਯਾਦਗੀ ਹੈ, ਐਵੇਂ ਲੋਕਾਚਾਰੀ ਦਿਲ ਬਹਿਲਾਵਾ ਹੈ । ਨਾਮ ਸ਼ਬਦ ਦੀ ਕਥਾ ਉੱਕੀ ਹੀ ਕਿਤੇ ਨਹੀਂ ਹੁੰਦੀ । ਸਗੋਂ ਨਾਮ- ਸ਼ਬਦ ਦੇ ਭਾਵ ਨੂੰ ਹੀ ਰੋਲਿਆ ਜਾਂਦਾ ਹੈ, ਮਨ-ਉਕਤ ਕਥਾਵਾਂ ਪਾਉਣ ਵਿਚਿ ਹੀ ਗੰਧੋਲਿਆ ਜਾਂਦਾ ਹੈ । ਸਿਰਫ਼ ਨਾਉਂ ਹੀ ਕਥਾ ਰਖ ਲੈਣਾ ਨਾਮ ਸ਼ਬਦ ਜਾਂ ਬਾਣੀ ਦੀ ਕਥਾ ਨਹੀਂ ਬਣ ਸਕਦੀ ।

ਅਗਲਾ ਗੁਰਵਾਕ ਸਾਫ਼ ਸਪੱਸ਼ਟ ਕਰਾਉਂਦਾ ਹੈ ਕਿ ਸਤਸੰਰਤਿ ਵਿਖੇ ਮਿਲ ਕੇ ਗੁਰਬਾਣੀ ਦਾ ਬੋਲਣਾ ਹੀ ਹਰਿ ਹਰਿ ਕਥਾ ਵਖਾਨਣਾ ਹੈ। ਏਹੋ ਕਥਾ ਵਾਹਿਗੁਰੂ ਨੂੰ ਭਾਉਂਦੀ ਹੈ। ਇਸ ਹਰਿ ਕਥਾ ਨੂੰ ਇਸ ਗੁਰਵਾਕ ਵਿਖੇ ਨਿਰਾ ਅੰਮ੍ਰਿਤ ਰੂਪ ਹੀ ਵਿਦਤਾਇਆ ਗਇਆ ਹੈ। ਅੰਮ੍ਰਿਤ ਕਥਾ ਹੋਣ ਕਰਿ ਹੀ ਇਹ ਕਥਾ ਗੁਰੂ ਕਰਤਾਰ ਦੇ ਦਰਿ ਪਰਵਾਣ ਪੈਂਦੀ ਹੈ । "ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ * ਗੁਰਵਾਕ ਦੇ ਭਾਵ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਤਿਗੁਰੂ ਸਰੂਪ ਹਨ । ਅਗਲੇਰਾ ਗੁਰਵਾਕ ਦਸਦਾ ਹੈ ਕਿ "ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ', ਭਾਵ, ਹਰਿ ਕਥਾ ਰੂਪੀ ਅੰਮ੍ਰਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚਿ ਬੈਜ ਕੇ ਪੀਵੋ । ਏਸੇ ਦਰਬਾਰ ਵਿਚਿ ਹੀ ਜੁੜੀ ਸੰਗਤਿ ਵਿਚਿ ਮਿਲ ਕੇ ਹੀ ਪੀ ਹੁੰਦਾ ਹੈ । ਯਥਾ ਗੁਰਵਾਕ :-

ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥

ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥ ੨॥੪॥

ਮਾਝ ਮਹਲਾ ੪, ਪੰਨਾ ੯੫

ਵਾਹਿਗੁਰੂ ਨੂੰ ਭੀ, ਸਤਿਗੁਰੂ ਨੂੰ ਭੀ, ਗੁਰਮੁਖ ਪਿਆਰਿਆਂ ਗੁਰਸਿੱਖਾਂ ਨੂੰ ਭੀ, ਏਹੋ ਅੰਮ੍ਰਿਤ ਕਥਾ ਭਾਉਂਦੀ ਹੈ। ਜਿਸ ਕਥਾ ਵਿਚਿ ਮਨਮਤੀ ਅਨਸਰ ਮਿਸਰਤ ਹੋ ਗਿਆ ਹੈ, ਉਹ ਕਥਾ ਨਿਰੋਲ ਹਰਿ ਕਥਾ ਯਾ ਅੰਮ੍ਰਿਤ ਕਥਾ ਰਹਿ ਹੀ ਨਹੀਂ ਸਕਦੀ । ਉਹ ਤਾਂ ਯੱਕੜ ਕਥਾ ਹੋ ਗਈ, ਜੋ ਨਿਹਾਇਤ ਹੀ ਮਨਮਤਿ ਭਰੀ ਮਰਯਾਦਾ ਹੈ। ਕਿਸੇ ਹੋਛੀ ਮਨਮਤਿ ਦੇ ਕਾਰਨ ਹੀ ਪ੍ਰਚੁਰ ਹੋ ਗਈ ਹੈ । ਐਸਾ ਯੱਕੜ-ਕਥਾਵੀ- ਸਤਿਸੰਗੁ ਗੁਰਮਤਿ ਦੇ ਤੱਤ ਆਸ਼ੇ ਅਨੁਸਾਰ ਸਤਿਸੰਗ ਕਹਾਉਣ ਦੇ ਲਾਇਕ ਹੀ ਨਹੀਂ । ਹੋਰ ਭਾਵੇਂ ਕੁਝ ਕਹਿ ਲਵੋ, ਪਰ ਇਹ ਗੁਰੂ ਘਰ ਦਾ ਸਤਿਸੰਗੁ ਹਰਗਿਜ਼ ਨਹੀਂ । ਸਤਿਸੰਗ ਦੀ ਤੱਤ ਤਾਰੀਫ਼ (Definition) ਤਾਂ ਇਹ ਹੈ :-

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੈ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਸਿਰੀ ਰਾਗੁ ਮ: ੧, ਪੰਨਾ ੭੨

  • ਨਟ ਮਹਲਾ ੪, ੫॥੨,ਪੰਨਾ ੯੮੨
44 / 170
Previous
Next