ਇਨ੍ਹਾਂ ਨਜ਼ਾਰਿਆਂ ਵਿੱਚ ਤਬੀਅਤ ਆਪੇ ਵਿੱਚ ਦੀ ਬੰਦ ਥੀਂ ਆਜ਼ਾਦ ਹੋ ਉੱਡਦੀ-ਕਦੀ ਡਿੱਗਦੀ ਹੈ, ਕਦੀ ਫਿਰ ਉਡਦੀ ਹੈ-ਪਰ ਪਰਵਾਜ਼ ਆਪਣੇ ਇਹਦੇ ਫੰਙਾਂ ਦਾ ਹੁੰਦਾ ਹੈ ਤੇ ਨਿੱਕਿਆਂ-ਨਿੱਕਿਆਂ ਆਜ਼ਾਦੀ ਵੱਲ ਮਾਰੇ ਹੰਭਲਿਆਂ ਦਾ ਆਪਣਾ ਰਸ ਹੁੰਦਾ ਹੈ-ਖ਼ੂਨ ਵਿੱਚ ਗੇੜੇ ਲਾਉਂਦਾ ਦਿੱਸਦਾ ਹੈ -ਪੂਰਨ ਸਿੰਘ।
ਡਾਕਖ਼ਾਨਾ ਚੱਕ ਨੰ: ੨੯
ਜੜ੍ਹਾਂਵਾਲਾ
…ਅਪ੍ਰੈਲ, ੧੯੨੭