Back ArrowLogo
Info
Profile

ਉਠ, ਇਹ ਯੋਗ ਭੋਗ ਦੋਵੇਂ ਇਥੇ ਮੌਤ ਰੰਗ ਹਨ ਸਿਆਹ ਕਾਲੇ, ਭੈੜੇ ਮੋਏ-ਮੋਏ

ਭੂਤਾਂ ਦੀ ਵਸਤੀ ਡਰਾਉਣੀ, ਕੇਸ ਖਿਲਾਰੀ, ਦੰਦ ਕੱਢੀ ਮੁਰਦਿਹਾਣ

ਘਬਰਾਉਂਦੀ ਤੇ ਹੁਸੜਾਵਣੀ,

ਫੰਗਾਂ 'ਤੇ ਉੱਡਣਾ ਜੀਣਾ ਦੱਸੇ ਰੱਬ ਮੇਰਾ,

ਨਵੀਂ ਧਰਤ ਅਕਾਸ਼ ਰਚਣੀ ਸਜਰੇ ਸੂਰਜ ਸਦਾ ਮਾਰਨਾ ਇਸ ਮੁਰਦੇ ਮਾਦੇ ਨੂੰ

ਦਿਨ ਰਾਤ ਸੱਟ ਤੇ ਘਾੜਾਂ ਘੜਨੀਆਂ ਰੱਬ ਵਾਲੀਆਂ, ਲਾਲ-ਲਾਲ

ਗਰਮ ਕਰਨਾ ਲੋਹੇ ਨੂੰ ਸਾਹੋ ਸਾਹ ਵਜਾਣੇ ਵਦਾਨ ਤੇ ਘੜਨਾ ਤਲਵਾਰ

ਦਾ, ਤੇਜ਼ ਧਾਰ ਦਾ, ਚਮਕ ਦਾ, ਬਿਜਲੀਆਂ ਦਾ ਕਰਤਾਰਨਾ ਦਿਲ ਦੇ

ਜੋਸ਼ ਨਾਲ…

ਨਿਕਲੇ ਵੇ ਜਿੰਦੇ

ਇਨ੍ਹਾਂ ਉਹ ਮੈਲੇ ਦੇਸ਼ਾਂ ਥੀਂ,

ਚੱਲ ਵਸ

ਜਿੱਥੇ ਉੱਚੀਆਂ ਚੋਟੀਆਂ, ਤੇ ਸੁਬਕ-ਸੁਬਕ ਸੁਗੰਧੀਆਂ

ਜਿੱਥੇ ਇਸ ਗੱਲ ਥੀਂ ਛੁਟਕਾਰਾ "ਹਾ ਕੁਝ ਬਣੀਏ"

ਜਿੱਥੇ ਫੁੱਲ ਨਿੱਕੇ-ਨਿੱਕੇ ਹੱਸਦੇ ਅਚਿੰਤ ਜਿਹੇ ਦੇਵਤੇ ।

ਜਿੱਥੇ ਘਾਹ ਖ਼ੁਸ਼ ਜੀਂਦੇ ਆਪਣੇ ਘਾਹ ਮਨ ਵਿੱਚ, ਉਸੇ ਕਰਤਾਰ ਦੀ ਛੋਹ ਪਾਣ

ਦੇ ਉੱਚੇ ਅਹੰਕਾਰ ਵਿੱਚ ਤੀਲਾ ਜਿੱਥੇ ਆਦਮੀ ਰੱਬ ਦਾ ਬੱਚਾ, ਸੋਹਣਾ

ਸ਼ਾਹਜ਼ਾਦਾ ਜਿੱਥੇ ਕੁਝ ਹੋਰ ਹੋਣ ਦੀ ਤਾਂਘ ਨਾ, ਜਿੱਥੇ ਰੱਬ ਦਾ ਦੀਦਾਰ

ਹਰ ਇਕ ਅੱਖ ਵਿੱਚ ਵੱਸਦਾ,

56 / 98
Previous
Next