ਜਿੱਥੇ ਜ਼ਰਾ-ਜ਼ਰਾ ਸੂਰਜ ਇਕ ਚਮਕਦਾ,
ਚੱਲ ਉਠ ਜਿੰਦੇ !
ਚੱਲ ਵੱਸੀਏ ਉਨ੍ਹਾਂ ਸੋਹਣੀਆਂ ਉੱਚਾਈਆਂ 'ਤੇ
ਜਿੱਥੇ ਚੋਟੀਆਂ ਦੀਆਂ ਚੋਟੀਆਂ ਉੱਡਦੀਆਂ ਜਾਂਦੀਆਂ ਕੰਵਲ ਮੁੱਖੀਆਂ ਮੁੱਖ
ਸਹਿਤ ਭਰੀਆਂ ਉਲਰਦੀਆਂ ਉਰਾਂਹ ਨੂੰ ਵਾਂਗ ਪਿਆਰ ਗੀਤ ਨੱਚਦੀਆਂ,
ਨੀਲਾ ਅਕਾਸ਼ ਜਿੱਥੇ ਇਨ੍ਹਾਂ ਚਿੱਟੀ ਚੋਟੀਆਂ ਨੂੰ ਹੋਰ ਉੱਚਾ ਕਰਦਾ ਚਾ-ਚਾ
ਆਪਣੇ ਮੋਢਿਆਂ 'ਤੇ ਜਿਵੇਂ ਕੋਈ ਵੇਚਦਾ ਰੱਬ ਦਿਆਂ ਮਹਿਲਾਂ ਦੀ
ਗਲੀਆਂ ਵਿੱਚ ਇਲਾਹੀ ਬਾਗਾਂ ਦੇ ਫੁੱਲ ਸਜਰੇ ।
ਉੱਚਾਈਆਂ ਦਾ ਹੋਰ ਉੱਚਾ ਹੋਣਾ ਨੀਲਾਣ ਅਨੰਤ ਨੂੰ ਆਪਣਾ ਘਰ ਜਿਹਾ
ਬਣਾ ਕੇ, ਇਹ ਹੈ ਅਪ੍ਰਾਪਤ ਦੀ ਸਦਾ ਸਹਿਜ ਸੁਭਾਅ ਪ੍ਰਾਪਤੀ,
ਇੰਦਰੀਆਂ ਨੂੰ ਵਸ ਕਰ ਕੀ ਕਿਸੇ ਸੰਵਾਰਨਾ
ਦੱਸ ਜਿੰਦੇ ਜਿੱਥੇ ਤੇਰਾ ਸਾਹ ਘੁਟ ਇਹ ਪੰਡਤ ਮੁੜ-ਮੁੜ ਮਾਰਦੇ ।
੪
ਜਿਸ ਗੁਰੂ ਨਾਨਕ ਤੱਕਿਆ,
ਜਿਸ ਸੁਣਿਆ ਨਾਮ ਮਹਾਰਾਜ ਦਾ
ਉਹਦੇ ਇੰਦਰ ਇਕ ਦੇ ਲੱਖ ਹੋਣਾ ਲੋਚਦੇ,
ਸੰਜਮ ਨੂੰ ਮਾਰੇ ਕਾਠ, ਉਹ ਅਨੰਤ ਬੇਬਸ ਹੋਣਾ ਲੋਚੇ ਆਪਣੇ ਦਿਲੀ ਚਾਅ ਦਾ,