ਇਥੇ ਖ਼ੁਸ਼ੀ ਫਰਾਟੇ ਮਾਰੇ, ਵਗੇ ਵਾਂਗ ਠਿੱਲ੍ਹੇ ਸਮੁੰਦਰਾਂ ਦੇ,
ਇਥੇ ਅਕਾਸ਼ ਦਾ ਫ਼ੈਲਾਉ ਵੀ ਨਿੱਕਾ ਜਿਹਾ ਥਾਂ ਵਸਣ ਦੀ ਰੂਹ ਲੋੜੇ ਕੋਈ
ਅਨੰਤ ਤੇ ਹੋਰ ਵੀ,
ਇਹ ਕੀ ਕਬਰਾਂ ਦੇ ਰਹਿਣ ਵਾਲੇ ਸਾਧਨ ਦੱਸਣ ਚੁੱਪ ਹੋਣ ਦਾ,
ਸਮੁੰਦਰਾਂ ਦਾ ਸਾਰਾ ਸ਼ਬਦ ਸੰਖ ਨਿੱਕਾ "ਧੰਨ ਗੁਰੂ ਨਾਨਕ" "ਧੰਨ ਗੁਰੂ ਨਾਨਕ"
ਮੇਰੇ ਗਾਣ ਨੂੰ,
ਇਕ ਮਨ ਦੀ ਚਾਅ ਭਰੀ, ਗ਼ਰੂਰ ਭਰੀ ਮਨਚਲਤਾ ਕੀ ਸੰਵਾਰ ਸਕੇ,
ਲੋੜ ਹੈ ਲੱਖ ਮਨਾਂ ਦੀ ਬਿਹਬਲਤਾ ।ਮੈਨੂੰ ਇਕ ਮਨ ਦਾ ਖਰੂਦ
ਵਸ ਨਹੀਂ, ਮੇਰੇ ਜੋਸ਼ ਨੂੰ ਲੱਖ ਮਨਾਂ ਦੀ ਸਾਰੀ ਸੁਰਤ ਲੋੜ ਹੈ ਇਕ
ਉੱਚੀ ਚੀਕ ਮਾਰਨ ਨੂੰ,
ਓਏ ! ਪੰਜ ਇੰਦਰੀਆਂ ਦਾ ਭੋਗ ਦਾ ਰੋਗ ਫਿੱਕਾ, ਮੈਨੂੰ ਨਾਮ ਪ੍ਰਭਾਤ ਦੇ ਖਿੱਚਣ
ਨੂੰ ਲੋੜ ਹੈ ਅਨੰਤ ਇੰਦਰੀਆਂ ਦੇ ਭੋਗ ਰਸ ਦੀ ।
ਕਿਸੇ ਕੰਨੀਂ ਮੇਰੇ ਪਾਇਆ ਨਾਮ ਉਸ ਉੱਚੇ ਨਿਰੰਕਾਰ ਦਾ
ਮੈਂ ਇਕ ਆਪੇ ਦੇ ਸਹਸਰ ਆਪੇ ਹੋਣ ਲੋਚਦਾ,
ਇਕ ਜੋੜਾ ਨੈਣਾਂ ਦਾ ਦਰਸ਼ਨਾਂ ਦੇ ਅਸਮਰੱਥ ਹੈ ।
ਖ਼ੁਸ਼ੀ ਮੇਰੀ ਲੂੰਅ-ਲੂੰਅ ਕੂਕਦੀ,
ਮੇਰਾ ਰੂਹ ਆਪ ਮੁਹਾਰਾ ਖ਼ੁਸ਼ੀ ਨਸ਼ੇ ਵਿੱਚ ਬੇਹੋਸ਼ ਜਿਹਾ ਫਿਰਦਾ,
ਓਏ ! ਮੈਨੂੰ ਥਾਂ ਕੋਈ ਬਸ ਨਾ,
ਮੇਰੀ ਪਗੜੀ ਅਸਮਾਨ ਵਿੱਚ ਲਟਕਦੀ,
ਮੇਰੀ ਕਮੀਜ਼ ਨਵੀਂ ਧੋਤੀ ਸਮੁੰਦਰ ਕਿਨਾਰੇ ਰੇਤ 'ਤੇ ਸੁੱਕਦੀ