੨. ਮੇਰਾ ਰਾਤ ਦਾ ਦੀਵਾ
ਇਸ ਬਾਰ ਦਾ ਨਿਮਾਣਾ ਜਿਹਾ ਸਾਥੀ ਮੇਰਾ
ਨਿੱਕਾ ਇਹ ਰਾਤ ਦਾ ਦੀਵਾ,
ਇਹ ਕਾਲੀ ਰਾਤ
ਕੁਝ ਡਰਾਉਂਦੀ ਮੈਨੂੰ ਇਸ ਇਕੱਲ ਵਿੱਚ,
ਜਿਵੇਂ ਮੇਰੇ ਦਿਲ-ਦੀਵੇ ਨੂੰ ਹਿਸਾਉਣ ਆਉਂਦੀ
ਡਰ ਨਾਲ, ਸਹਿਮ ਨਾਲ ਤ੍ਰਹਿ ਕੇ ਆਪਣੇ ਦੀਵੇ ਦੀ ਕੰਬਦੀ
ਅਰਦਾਸ ਭਰੀ ਚਮਕਦੀ ਚੁੱਪ ਵਿੱਚ ਇਕ ਢਾਰਸ,
ਸ਼ਾਤੀ ਹੌਂਸਲਾ ਤੇ ਸਿਦਕ ਮੈਨੂੰ ਲੱਭਦਾ
ਕਰਾਮਾਤ ਜਿਹੀ ਦਿੱਸਦੀ
ਇੰਨੀ ਅੰਨ੍ਹੀ ਹਨ੍ਹੇਰੀ ਕਾਲਖ਼ ਵਿੱਚ ਇਕ ਮਿੱਤਰ ਦਾ ਮੁਖੜਾ ਬਲਦਾ
ਧਰਤੀ ਉਪਰ ਸਟ ਮੈਨੂੰ ਉੱਚੇ ਤਾਰੇ ਤੱਕਦੇ ਮੇਰੀ ਕਿਸਮਤ ਅਜ਼ਮਾਈ ਦੀ ਇਕ
ਖੇਲ ਨੂੰ
ਤੇ ਨਾਲ-ਨਾਲ ਹੋ ਮੇਰਾ ਦਰਦ ਵੰਡਾਉਂਦਾ ਮੇਰਾ ਰਾਤ ਦਾ ਦੀਵਾ