੨੨. ਕਠਨ ਗਿਆਨ ਮਹਾਰਾਜ ਦਾ
(ਖ਼ਾਲਸਾ ਸਮਾਚਾਰ ਪੋਹ ਦੀ ੩, ਸੰਮਤ ਨਾ: ੪੫੭ ਦਸੰਬਰ ੧, ਸੰਨ ੧੯੨੫ ਈ:)
ਜਿੰਨਾ ਅਨੰਤ ਉੱਚਾ ਉਹ ਕਲਗੀਆਂ ਵਾਲਾ ਗੁਰੂ, ਉੱਨਾ ਕੌਣ ਹੋਵੇ ਜੋ ਆਖ
ਸੁਣਾਵੇ ਸਤਿਗੁਰ ਮੇਰਾ ਇਹ ?
ਅਕਲਾਂ ਵਾਲੇ ਆਪਣੇ ਜੀਵਨ ਨੂੰ ਖ਼ਤਰੇ ਦੇ ਮਾਪਾਂ ਨਾਲ ਤੋਲਦੇ ।
ਗਗਨਾਂ ਨੂੰ ਕੌਣ ਤੋਲੇ ? ਕਿਸ ਨਾਲ ?
ਕੋਈ ਪੁੱਛੇ ਕੌਣ ਐਸਾ ਜੋ ਆਪਾ ਵਾਰੇ,
ਸਰਵਸਵ ਵਾਰੇ, ਆਪ ਘੁਲ ਜਾਏ,
ਹਾਏ ! ਮਰਦ ਦਾ ਚੇਲਾ ਜੀ ਉੱਠੇ,
ਇਕ ਵਿੱਚ ਸੰਗਤਾਂ ਜੀ ਉੱਠਣ ।
ਸੰਗਤ ਵਿੱਚ ਇਕ ਜੀਂਦਾ ਜੀਅ ਜੀਉ ਉੱਠੇ,
ਉਸ ਜੀਂਦੇ ਬੰਦੇ ਦੇ ਕਦਮਾਂ ਦੀ ਰਾਗ-ਚਾਲ ਨੂੰ ਉਡੀਕਦੇ ਚਰ, ਅਚਰ
ਕਾਇਨਾਤ ਖੜੀ, ਕਰਤਾਰ, ਨਿਰੰਕਾਰ ਆਪ ਉਡੀਕਦੇ ।
ਇਸ ਖ਼ਾਲਸ…ਦੇ…
ਦਸ਼ਮੇਸ਼ ਦਾ…ਸਰੂਪ…
ਕਲਗੀਆਂ ਵਾਲਾ ਗੁਰੂ, ਉਹ ਸੀ ਕਰਤਾਰੀ ਬੇਸਬਰੀ ਅਨੰਤ ਵਿੱਚ,
ਤਲਵਾਰ ਚਮਕਾਂਦਾ ।