ਮਾਸੂਮਾਂ ਨੂੰ ਆਪ ਬੰਨ੍ਹਦਾ ਪਗੜੀਆਂ,
ਦੇਂਦਾ ਕਟਾਰਾਂ, ਲੜੋ ਮੈਦਾਨ ਵਿੱਚ,
ਫ਼ਤਹ ਗਜਾ ਦਿਉ,
ਇਉਂ ਹੁਕਮ ਦਿੰਦਾ ਆਪਣੇ ਪਿਆਰ ਨੂੰ,
ਆਪਣੇ ਥੀਂ ਵੱਧ ਪਿਆਰੇ ਆਪਣੇ ਜਾਏ ਵਾਰਦਾ,
ਨਾ ਗੁਰੂ ਨੂੰ ਸਿੱਖ ਕੋਈ, ਨਾ ਧਰਮ, ਨਾ ਕਰਮ ਕੋਈ, ਜਿਹੜਾ ਸਿਰ ਪਰੇ
ਕਰਦਾ ਕੌਣ ਸਮਝੇ ?
ਜਦ ਰੂਪ ਕੂਕਦਾ ਸਿਰਵਾਰ ਨੂੰ, ਗੁਰੂ ਗੋਬਿੰਦ ਸਿੰਘ ਨੂੰ
ਜਿਹੜਾ ਉਡਾਂਦਾ ਸਾਰੀ, ਜਿਹੜੀ ਉਠੀ ਨਹੀਂ ਮਹਾਕਾਲ ਤੋਂ ਮਹਾਕਾਲ ਹੈ
ਵਾਰ ਹਮਾਰਾ,
ਇਹ ਤਲਵਾਰ, ਮੌਤ, ਇਹ ਮਿਟ ਜਾਣਾ ਨਾਮ ਹੈ ਵਾਹਿਗੁਰੂ ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਸਮਝੇ ?
ਉਹ ਤੀਬਰ ਪਿਆਰ, ਜ਼ਹਿਰ ਦਾ ਪਿਆਲਾ ;
ਸਭ ਨਿੱਕੇ ਮੋਟੇ ਭੁੱਲ ਦੇ ਪੁੱਤਰ ਡਰਦੇ ਮਹਾਕਾਲ ਥੀਂ,
ਜੀਣਾ ਚਾਹਣ, ਉਹ ਚੂਹੇ ਕੁਤਰਦੇ, ਸੁੱਤੇ ਲੱਖਾਂ ਮਰ ਜਾਣ
ਇਕ ਰਾਤ ਵਿੱਚ,
ਮੋਏ ਆਖਣ ਜੀਂਦਿਆਂ ਦਾ ਗਿਆਨ ਆਵੇ,
ਮੌਤ ਦਾ ਮੂੰਹ ਚੁੰਮੇ ਕੌਣ ?
ਮਹਾਰਾਜ ਆਖਦੇ ਮਿੱਠਾ, ਖੰਡ ਮਿੱਠਾ,
ਇਸ ਬਲਵਾਨ ਗੁਰੂ ਗੋਬਿੰਦ ਸਿੰਘ ਨੂੰ ਜਾਣੇ ਕੌਣ ?