ਉਹ ਜਾਗਦਾ ਹੈ ਦੇਵ, ਬਸ ਆਪ ਜਾਣਦਾ ।
ਨਾ ਕੋਈ ਹੋਇਆ
ਨਾ ਹੋਏ ਅੱਗੇ,
ਇਨਸਾਨ ਸਦਾ ਆਖੇਗਾ ਵਾਹ ਵਾਹ ਗੁਰੂ ਗੋਬਿੰਦ ਸਿੰਘ
ਆਪੇ ਗੁਰੂ ਆਪੇ ਚੇਲਾ !
ਤੇ ਸੁੱਚਾ ਗਿਆਨ ਇਹ ਉਹ ਤੀਰ ਕਮਾਨ ਵਾਲਾ, ਮਾਰ ਕੇ ਜਵਾਲਦਾ, ਪੈਦਾ
ਕਰਦਾ ਮੁਕੰਮਲ ਇਨਸਾਨ ਉਹ ਆਪਣੇ ਅੱਖ ਦੇ ਝਮਕਾਰ ਵਿੱਚ,
ਇਕ ਨਿਗਾਹ ਨਾਲ ਸਾਜੇ ਉਸ ਗੁਪਤ ਜਗਤ, ਦਰਗਾਹ ਰੱਬਕਾਰ ਵਾਲੇ ।
ਠੀਕ ! ਉਹ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ !
ਸਰੀਰ ਦਾ ਜੀਣਾ ਕੀ
ਜੇ ਰੂਹ ਮਰ ਗਿਆ ਹੈ !
ਭੋਗ ਕੀ, ਜੋਗ ਕੀ,
ਜੋ ਰੂਹ ਮਰ ਗਿਆ ਹੈ !
ਦਬਾ ਹੇਠ ਜੀਣਾ-ਅਫਲ
ਇਹ ਦਿਨ ਰਾਤ ਜੀਣ ਚਾਹ ਕੀ,
ਡਰ ਕੀ ਜੇ ਜੀਣ ਚਾਹ ਨਹੀਂ,
ਉਹ ਜੀਣ ਜਿਹੜਾ ਟੁਕ, ਮਾਸ ਅਨਮਿਲ ਸਰਕਾਉਂਦੇ,
ਉਸ ਵਿੱਚ ਆਹ ਕੀ,
ਇਉਂ ਹੀ ਬ੍ਰਹਮ ਗਿਆਨੀ ਯੋਗੀ ਜਤੀ ਹਿੰਦੁਸਤਾਨ ਦੇ,
ਬੱਕਰੇ ਨੂੰ ਸਮਾਧੀ ਪਾਂਦੇ,