ਖ਼ਾਲਸਾ ਜੋਤ ਅਕਾਲ ਦੀ
ਘਾਟ ਘਾਟ ਜਗਸੀ,
ਇਹ ਲਾਟ ਸਦਾ ਫ਼ਤਹ ਦੀ ਕਦੀ ਨਾ ਹਾਰਸੀ,
ਨਾਮ ਰੱਬ ਦਾ ਖ਼ਾਲਸਾ,
ਗੁਰੂ ਗੋਬਿੰਦ ਸਿੰਘ ਸਾਜਸੀ,
ਰੱਬ ਵਿੱਚ ਆਪ ਖਲੋਸੀ,
ਖ਼ਾਲਸਾ ਸਦਾ ਫ਼ਤਹ ਗਜਾਇਸੀ,
ਖ਼ਾਲਸ ਨਾਮ ਪਿਆਰ ਦਾ,
ਜਾਨ ਰੱਬ ਦੀ ਧੜਕਸੀ
ਕੁਦਰਤ ਸਾਜਨਹਾਰ ਦੀ,
ਇਕ ਨਵਾਂ ਕਾਲ ਹੁਣ ਵਜਾਸੀ,
ਗਲੀ, ਗਲੀ "ਸਤਿ ਸ੍ਰੀ ਅਕਾਲ"
ਓ ਘਰ-ਘਰ "ਅਕਾਲ" ਗਜਸੀ,
ਲੁੰਡੀ-ਬੁੱਚੀ ਸਭ ਹਨ੍ਹੇਰ ।
ਬਿਜਲੀ ਕੜਕਸੀ,
ਦਿਲ ਵਿੱਚ ਖ਼ਾਲਸ ਜੋਤ ਜਦ-ਜਦ ਜਗਸੀ,
ਧੂੰਏਂ ਦਾ ਪਹਾੜ ਜਗਤ ਇਹ ਚਲਸੀ,
ਪਰ ਸਤਿਗੁਰੂ ਸੱਚਾ ਪਾਤਸ਼ਾਹ !
ਤੇਰਾ ਨਾਮ ਨਿਸ਼ਾਨ ਦਿਨੋਂ ਦਿਨ ਵਧਸੀ ।