ਉਹਦਾ ਆਖ਼ਰ ਪਾਗਲ ਹੋਣਾ ਦਸਦਾ,
ਪਰ ਮੋਹਿਤ ਹੋਇਆ, ਸਿੱਖ-ਸੁਰਤਿ ਵਿਚ, ਗੁਰੂ-ਸੁਰਤਿ ਥੀਂ ਚਲੇ ਕਿਸੇ ਹੜ੍ਹ
ਉਪਰ,
ਸਮਝਦਾ, ਆਖਦਾ, ਇਹ ਹੜ੍ਹ ਸਾਰੀ ਸੁਰਤਿ ਹੈ,
ਬਲ ਹੈ, ਰੂਹ ਹੈ,
ਧਰਮ, ਕਰਮ ਇਹੀ,
ਫੜ ਕੁਹਾੜਾ ਪੁਰਾਣੇ ਬੁੱਤ ਚੀਰਦਾ,
ਦੂਜਾ ਗੁਸੇ ਵਾਲਾ ਪਰਸੁਰਾਮ ਹੈ,
ਪਰ ਅਵਤਾਰ-ਸੁਰਤਿ ਦੇ ਦਰਸ਼ਨਾਂ ਥੀਂ ਵਾਂਜਿਆ,
ਆਏ ਆਵੇਸ਼ ਨੂੰ ਵੀਟਦਾ
ਪੰਜਾਬ ਦਾ ਮੁਹੰਮਦ 'ਇਕਬਾਲ' ਸਾਡਾ ਯਾਰ,
ਬੈਠਾ ਦੇਖ ਕੋਈ ਹੋਰ ਝਾਵਲਾ,
ਇਹਦੀ ਅੱਖ ਵਿਚ 'ਨਿਤਸ਼ੇ' ਦਾ ਨਜ਼ਾਰਾ ਵੀ ਖੁਭਦਾ,
ਨਾਲੇ ਖੁਭਦੀ ਸਾਧ ਦੀ ਕੋਮਲਤਾ,
ਨਾਲੇ ਕਿਸੇ ਅਣਡਿੱਠੀ ਥਾਂ 'ਤੇ ਉਹਦਾ ਸਿੱਖ-ਆਵੇਸ਼ ਸਾਰਾ,
ਬੈਠਾ ਚੁੱਪ ਹੋ ! ਆਖ਼ਰ ਸ਼ਾਇਰ ਹੈ ਪੰਜਾਬ ਦਾ,
ਇਉਂ ਇਸ ਵਾਂਗੂ ਕਿਉਂ ਹੋਰ ਕੋਈ ਮੁਸਲਮਾਨ ਸ਼ਾਇਰ ਕਦੀ ਨਾ ਕੂਕਿਆ!
ਖੁਭਦਾ ਉਹਦਾ ਦਿਲ ਵਿਚ ਪਿਆਰ ਭਰਾ, ਭਰਾ ਦਾ, ਸੇਵਾ ਦਾ,
ਪਿਆਰ ਦਾ ਭਾਵ ਵਾਚਦਾ ਕੁਰਾਨ ਸ਼ਰੀਫ ਵਿਚ,
ਮਨੁੱਖ, ਮਨੁੱਖ ਦੀ ਬਰਬਰਤਾ ਵੇਖਦਾ,
ਨਾਲੇ ਵੇਖਦਾ ਸਾਦੇ ਸਿਧੇ ਹੂਸ਼ ਲੋਕ ਅਰਬ ਦੇ,
ਬਣੇ ਸਨ ਕਿਹਾ ਸਿੱਖ ਸੁਹਣੇ ਰਸੂਲ ਦੇ
ਤਾਕਤ ਵੇਖਦਾ ਇਕ ਇਨਸਾਨ ਦੀ,
ਤੇ ਵੇਖਦਾ ਅਰਬ ਨੇ ਦੁਨੀਆਂ ਸਾਰੀ ਫ਼ਤਹਿ ਕੀਤੀ,
ਰਸੂਲ ਦਾ ਪਿਆਰ ਜਿਹਾ ਖਾਇ ਕੇ,
ਇਹ ਫ਼ੌਜ ਵੇਖਦਾ,