ਹੰਕਾਰ ਪਲਦਾ, ਮੋਟਾ ਸ਼ਰੀਰ ਵਾਂਗ,
ਬੱਕਰਾ ਕਾਲਾ ਠੀਕ ਇਹ ਜੰਮਦਾ !
ਸੁਰਤਿ ਤਾਂ ਗੁਲਾਬ ਦੀ, ਸੁਬਕ ਕਹਿਰ ਦੀ, ਹੱਸਦੀ ਆਂਦੀ, ਹੱਸਦੀ ਜਾਂਦੀ
ਢਹਿੰਦੀ ਵੀ ਸੁਗੰਧ ਖਿਲਾਰਦੀ,
ਰੱਤ ਪੀਣੀ, ਮਾਸ ਖਾਣੀ ਚੀਤੇ ਦੀ ਸੁਰਤਿ ਨੇ, ਕੀ ਪਿਆਰ ਸੁਗੰਧ ਪਛਾਣਨੀ,
ਹਾਂ ਸੁਰਤਿ ਤਲਵਾਰ ਹੈ, ਬਿਜਲੀ ਹੈ, ਬੱਝੀ ਕਿਸੀ ਹੁਕਮ ਦੀ,
ਪੱਕੀ ਰਬੀਲੀ, ਰਸ਼ੀਲੀ, ਕਿਸੀ ਸੁਰਤਿ ਦਾ ਨਾਮ ਲੈ, ਲੈ,
ਹੰਕਾਰ ਦੇ ਸੁਨੇਹੇ ਦੇਣੇ,
ਇਹ ਨਿਗੁਰੀ ਬੱਸ ਚਾਲ ਹੈ ।
ਜੇ ਸਿਰ 'ਤੇ ਗੁਰੂ ਖੜਾ ਹੈ ਸੂਰਮਾਂ,
ਸਿਦਕ ਦੀ ਮਿੱਠੀ ਨੀਂਦਰ ਸੈਣਾਂ ਬੱਸ ਕਮਾਲ ਹੈ,
ਝੋਲ ਰੱਬ ਅੱਡਦਾ, ਬੱਚੇ ਨੂੰ ਪਿਆਰਦਾ,
ਇਹ ਬਾਲ-ਸੁਰਤਿ ਦੁੱਧ ਆਪਣੀ ਛਾਤੀਓਂ ਪਿਲਾ ਪਿਲਾ ਪਾਲਦਾ,
ਸੁਰਤਿ ਪੱਲਦੀ ਸਦੀਆਂ ਲੰਮਾ, ਗੁਰੂ-ਪਿਆਰ, ਖਾ, ਖਾ,
ਨਿਰੀ ਗੀਤ ਦੀ ਫੁੰਕਾਰ ਕੀ ਸੰਵਾਰਦੀ ?
ਸੁੱਤਿਆ ਸੁੱਤਿਆਂ ਆਵੇਸ਼ ਕੋਈ ਬੱਸ ਬਲ ਹੈ, ਜਿਸ ਨੂੰ 'ਨਿਤਸ਼ੇ' ਤੇ
'ਇਕਬਾਲ' ਵੰਗਾਰਦਾ, ਆਪਣੇ ਕੀ ਵੱਸ ਹੈ, ਸੁੱਕੇ ਹੰਕਾਰ ਦੇ
ਸੁਰਤਿ ਸੁੱਤੀ ਵਿਚ ਆਵੇਸ਼ ਆਵੇ,
ਇਹਦਾ ਹੜ੍ਹ, ਕੌਣ ਥੰਮ੍ਹਦਾ ? ਕਦੀ ਕਦੀ ਗੁਰੂ ਦੀ ਸ਼ਰਨ ਸੁੱਤੀ ਸੁਰਤਿ ਵਿਚ
ਬਲ-ਹੜ੍ਹ ਆਉਂਦਾ !
ਫ਼ਰਾਂਸ ਦੀ ਕੰਵਾਰੀ ਆਰਲੀਨ ਦੇ ਆਵੇਸ਼ ਵਾਂਗ,
ਭੇਡਾਂ ਚਰਾਂਦੀ ਪੇਂਡੂ-ਕੁੜੀ, ਸੁਫ਼ਨਿਆਂ ਦੀ ਸੁਬਕ ਜਿਹੀ ਪੁਤਲੀ,