ਕੰਮਾਂ ਸਦਾ ਜਾਗਦੀਆਂ, ਉੱਠਦੀਆਂ, ਹੰਕਾਰ
ਦੇ ਜਗਰਾਤੇ ਕੱਟ ਮਰਦੀਆਂ ।
ਜਿਹੜੇ ਮਾਰਨ, ਸੋ ਮਰਨਗੇ,
ਹੁਕਮ ਪਾਲਣ ਜੋ ਕਰਤਾਰ ਦਾ,
ਉਹ ਫ਼ਤਹਿ ਗਜਾਂਦੇ ਸੱਚ ਦੀ,
ਫੜਾਏ ਜੋ ਕਰਤਾਰ ਫੁੱਲ ਹੱਥ ਬਾਲ ਦੇ,
ਵੱਲ ਉਹ ਵਰਸਾਉਂਦਾ, ਉਹਦਾ ਕੀ ?
ਪਰ ਆਰਲੀਨ ਦੀ ਕੰਵਾਰੀ ਨੂੰ ਜਿਵੇਂ,
ਸੁਫਨੇ ਵਿਚ ਫੜਾਏ ਤਲਵਾਰ ਸਾਡੇ ਹੱਥ ਜਦ,
ਫਿਰ ਸਾਡਾ ਕੀ ? ਜਿਸ ਫੜਾਈ, ਉਹ ਚਲਾਉਂਦਾ,
ਹੁਕਮ ਵਿਚ ਵਰਤਣਾ, ਹੁਕਮ ਵਿਚ ਬਲ ਹੈ,
ਹੱਥ, ਪੈਰ, ਡਾਂਗ, ਤਪ, ਬਰਛੀ, ਭਾਲਾ,
ਤੀਰ ਕਮਾਨ ਕੀ ?
੭
ਅਸੂਲ ਜਿਹੇ ਮਨ ਵਿਚ ਬਹਿ ਬਣਾਨਾ ਇਹ ਹੰਕਾਰ ਹੈ,
"ਮਾਰਨਾ ਨਹੀਂ ਕਿਸੇ ਨੂੰ-ਇਹ ਕੀ ਆਖਣਾ,
ਤੇ "ਮਾਰਨਾ ਜ਼ਰੂਰ ਕਮਜ਼ੋਰ ਨੂੰ "ਇਹ ਕੀ ਭਾਖਣਾ,
ਦੁਖ ਦੇਣਾ ਜਾਂ-ਸਹਿਣਾ ਜਾਣ ਜਾਣ,
ਇਹੋ ਕਾਫ਼ਰ ਹੰਕਾਰ ਹੈ,
ਮਨ-ਜੰਮੇ ਚੋਚਲੇ, ਧਿਆਨ ਸਿੱਧ ਗੱਲ ਨਾਂਹ,
ਬੰਦੇ ਹੁਕਮ ਦੇ ਮੂੰਹੋਂ ਕੁਝ ਨਾ ਬੋਲਦੇ,
ਹੱਥ ਪੈਰ ਰੱਬ ਦੇ ਦਮ ਬਦਮ ਹੁਕਮ ਪਾਲਦੇ,
ਉਹ ਆਪ ਬੇਹੋਸ਼ ਸਾਰੇ, ਨੈਣ ਅੱਧ ਮੀਟੇ ਜਿਹੇ,
ਜਗਤ-ਜਿੱਦਾਂ ਕਰਾਣ ਸੋ ਕਰਦੇ,