ਰੱਜੀ ਸੁਰਤਿ ਖਾਉਂਦੀ,
ਨ ਦੇਣ ਦੀ ਇਸ ਨੂੰ ਵਿਹਲ ਹੈ,
ਰੱਬ ਨੂੰ ਪਛਾਣਦੀ,
ਰੱਥ ਹੈ ।
੯
ਤ੍ਰੈ—ਲੋਕੀ ਨਸ਼ਟ ਸਾਹਮਣੇ ਹੋਵੇ ।
ਸੁਰਤਿ ਟਿਕੀ ਕਾਂਪ ਨਹੀਂ ਖਾਉਂਦੀ,
ਹੁਕਮ ਮੰਨਦੀ,
ਉਨ੍ਹਾਂ ਅਧਮੀਟੀ ਅੱਖਰਾਂ ਦੇ 'ਛੱਪਰਾਂ ਹੇਠ,
ਰਸ ਭਾਰੇ ਛੱਪਰ ਆਪ ਨੈਣਾਂ ਦੀ ਜਵਾਲਾ ਸਭ ਸਦਾ ਕੱਜਦੇ ।
ਤ੍ਰੈ-ਲੋਕੀ ਦੀ ਖ਼ੁਸ਼ੀ ਤੇ ਇਕਬਾਲ ਸਾਰਾ,
ਉਸ ਨੂੰ ਲਾਲਚ ਨ ਦੇਂਵਦੀ,
ਅਨੰਤ ਹਨੇਰਾ ਰਾਤ ਦਾ,
ਕੀ ਭੇਟਾ ਦੇਵੇ ਪਹੁ-ਫੁਟਾਲੇ ਨੂੰ ?
ਨਿੱਕੀ ਬਲਦੀ ਬੱਤੀ ਵਿਚ ਹੋਰ ਕੁਝ ਨਾ ਸਮਾਉਂਦਾ,
ਬਲਣ ਬੱਸ ਇਕ ਉਹਦਾ ਆਪਣਾ,
ਤਾਰਾ ਕੋਈ ਨਾਂਹ ਦੌੜਦਾ,
ਡਿੱਗਦੇ ਤਾਰਿਆਂ ਨੂੰ ਹੱਥ ਦੇਣ,
ਹੁਕਮ ਖੇਡ ਵਰਤਦੀ
ਬੂਹੇ ਸਾਰੇ ਫੁੱਲ ਦੇਣ ਆਪੋ ਆਪਣਾ, ਖੜੇ ਆਪਣੀ ਥਾਂ 'ਤੇ ਜਿਥੇ ਕਰਤਾਰ
ਖਿਲ੍ਹਾਰਣਾ, ਭੱਜਦੇ ਨਾ ਲੈ ਲੈ ਫੁੱਲਾਂ ਦੀਆਂ ਟੋਕਰੀਆਂ ।
ਸੇਵਾ ਦਾ ਵੀ ਭਾਵ ਨਹੀਂ ਸਮਝਿਆ ਜੇ ਲੋਕਾਂ,
ਕੀ ਅੱਧੀਮੀਟੀ ਅੱਖ ਹੋਣਾ