ਮੌਤਾਂ ਸਭ ਰਹੀਆਂ ਪਿੱਛੇ,
ਤੇ ਹੈਵਾਨ-ਜੀਣ ਪਿਛੇ ਪਿਛੇ ਰਿਹਾ,
ਮਨੁੱਖ-ਜੀਣ ਦੀ ਵੀ ਵਿਹਲ ਨਾਂਹ,
ਤਾਂਘ ਕੋਈ ਨਾ ਖਿੱਚੇ ਹਿਠਾਹਾਂ ਨੂੰ,
ਤੂੰ ਜੇ ਦਿੱਸੇ ਸਦਾ ਸਾਹਮਣੇ,
ਖਿੱਚੀਆਂ ਖਿੱਚੀਆਂ ਅੱਖਾਂ ਵਿਚ,
ਹੋਣ ਤਰਬਾਂ ਤੇਰੀਆਂ,
ਨਾੜਾਂ ਮੇਰੀਆਂ, ਦਰਸ਼ਨ ਖਿੱਚੀਆ,
ਹੋਣ ਸਦਾ ਸਿਤਾਰਾਂ ਤੇਰੀਆਂ,
ਤੈਨੂੰ ਤੱਕ ਕੇ ਓ ਉੱਚਿਆ ਬਲਵਾਨ ਸੂਰਮਿਆਂ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੁਹਣਾ, ਹੁਣ ਹੋਰ ਕੁਝ ਨਾਹ !
ਨੈਣਾਂ ਦੇ ਨਰਗਸਾਂ ਵਿਚ ਭਰੀ ਤੇਲ ਮਿਹਰ ਦੀ,
ਦੀਦਾਰ ਤੇਰਾ ਆ ਵਸਿਆ,
ਨਰਗਸ ਦੀ ਨੈਣਾਂ ਹੁਣ ਅੱਧ-ਮੀਟੀਆਂ,
ਖੋਹਲੇ ਕੌਣ ਹੁਣ, ਬਾਹਰ ਕੋਈ ਨਹੀਂ ਵਸਣਾ,
ਤੈਨੂੰ ਤੱਕ ਕੇ ਉਹ ਸ਼ਹਿਦ-ਭਰੇ ਸ਼ਬਦ-ਗੁਰੂ ਪੂਰਿਆ ।
ਹੁਣ ਹੋਰ ਕੀ ਤੱਕਣਾ ?
ਤੈ ਥੀਂ ਸੁਹਣਾ, ਹੁਣ ਹੋਰ ਕੁਝ ਨਾਂਹ ।
ਸੁਹਣੀ ਜਿਹੜੀ ਸ਼ੈ ਹੈ
ਕੋਈ ਕਿਧਰੇ,
ਤੂੰ ਰਾਗ ਮਿੱਠਾ, ਨਿੱਕਾ ਹੋ,
ਹਿਰਨੀਆਂ ਦੀਆਂ ਅੱਖਾਂ ਵਾਂਗ ਸਭ ਨੂੰ ਖਿੱਚ ਕੇ,
ਦਿਲ-ਬੰਨ੍ਹ ਵਿਚ ਬੰਨ੍ਹ ਬਹਾਲਦਾ,
ਚਮਕ ਸਾਰੀ ਜੁੜਦੀ ਇਥੇ ਰਸ ਵਿਚ,
ਰੰਗ ਸਾਰਾ ਜੁੜਦੀ ਅਮਨ-ਤੇਰੇ ਜੰਗ ਵਿਚ,