ਗੀਤ ਗਾਣਾ ਬਣਦਾ, ਕੀਰਤਨ ਸੋਭਦਾ ਵਾਹਿਗੁਰੂ ਗੂੰਜ ਨਿਰੋਲ ਉਹਦਾ
ਨਾਮ ਹੈ !
ਇਸ ਰਾਗ ਰੰਗ ਵਿਚ 'ਮ" 'ਮੈਂ" ਸਭ ਕਰੂਪ ਦਿੱਸਦੀ, ਕਰੂਪ ਹੁੰਦੀ, ਸ਼ਰਮਾਂਦੀ,
ਨੱਸਦੀ, ਭੈੜੀ, ਭੈੜੀ, ਫਿੱਕੀ, ਫਿੱਕੀ, ਪੈ ਪੈ ਕੇ,
ਇਥੇ ਅਗੰਮ ਦਰਬਾਰ ਉੱਚਾ,
ਇਥੇ ਸੱਚ-ਰਸ ਵਰਤਦਾ,
ਨਾਮ ਰਸ ਵਾਹਿਗੁਰੂ,
ਨੀਵੀਂ ਨੀਵੀਂ ਗੱਲ ਹੋਰ ਸਭ ਬੇਅਦਬੀ !
੩
ਗੀਤਾ ਬੋਲੀ ਮੈਂ -
ਹੈਵਾਨ-ਹੰਕਾਰ ਤਲੂੰ ਬੋਲਿਆ 'ਮੈਂ' !
ਕੌਣ ਪਛਾਣੇ ਕ੍ਰਿਸ਼ਨ-ਮੈਂ ਹੋਰ, ਇਹ ਉਹ ਨਹੀਂ ਹੈ,
'ਵਾਜ ਇਕ ਕਾਲਾ-ਅੱਖਰ ਇਕ,
ਧੁਣੀ ਉਹੋ ਗੂੰਜਦੀ,
ਤੇ ਕਾਲ—ਗ੍ਰਸਿਆ ਮਨ ਬੋਲਦਾ ਠੀਕ ਇਕੋ ਹੈ,
ਅਰਜਨ ਦੀ ਅਸਚਰਜਤਾ ਭਗਤੀ,
ਅਜ—ਜਗ ਰਹੀ ਨਹੀਂ ਹੈ,
ਅਸਲੀ ਗੱਲ ਉਹ ਵਿਸ਼ਾਲ ਮੂਰਤ ਸਾਰੀ ਇਕ ਨਿੱਕੇ ਸਾਧੇ ਕਾਲੋ ਕ੍ਰਿਸ਼ਨ
ਵਿਚ ਬਸ ਉਹੋ ਸੱਚ ਸਾਰਾ ਬਾਕੀ ਫ਼ਲਸਫ਼ਾ, ਤੇ ਉਹੋ ਕੂੜ ਦਿੱਸਦਾ !
ਜਾਦੂ ਸਿਰ ਚੜ੍ਹ ਬੋਲਦਾ !
ਕਵੀ ਉੱਚੇ ਲੱਖ ਬ੍ਰਹਮ-ਸੱਤਾ ਦੀ ਵਿਸ਼ਾਲ ਅਨੰਤ ਚੁੱਪ ਵਿਚ ਰਸ ਲੀਣ
ਹੋ ਰਸ ਪੀ, ਪੀ, ਕਦੀ ਕਦੀ, ਕੁਝ ਬੋਲਦੇ,
ਉਨ੍ਹਾਂ ਦੀ ਰਸੀਲੀ ਅੱਖ ਕੁਝ ਦੇਖਦੀ,
ਉਨ੍ਹਾਂ ਦਾ ਦਿਲ ਚੰਗਾ ਕਦੀ ਹੋਵਦਾ ਸਭ ਨੂੰ ਮੈਂ ਮੈਂ ਆਖਦੇ ।
ਇਹ ਕਵੀਆਂ ਰੰਗੀਲਿਆਂ, ਰਸੀਲਿਆਂ ਦੀ ਮੈਂ, ਬ੍ਰਹਮ-ਸੱਤਾ ਦੇ ਰਸ ਦੀਆਂ