Back ArrowLogo
Info
Profile

 

ਝਲਕਾਂ, ਝਾਵਲੇ, ਇਹ ਕੀ ਸੰਵਾਰਦੇ ?

ਇਹ ਨਿਰੇ ਕਵੀ-ਦਿਲਾਂ 'ਤੇ ਪੈਣ ਵਾਲੀ ਫੁਹਾਰ ਵੇ !

ਲੋਕੀਂ ਹੋਰ ਹੋਰ ਸਮਝਦੇ,

ਹੰਕਾਰ ਅਗੇ ਵਧਦਾ,

ਬੇਰਸ ਉਹੋ ਹੇਕਾਂ ਲਾਉਂਦਾ,

ਬੇਰਸ ਹੋ ਡਿੱਗਦਾ, ਢਹਿੰਦਾ,

ਪਰ ਮਨ ਆਖ ਠੀਕ ਕੀ ਗੀਤਾ ਕਦੀ ਕੂੜ ਆਖਦੀ ?

ਕਵੀ-ਕਥਨਾਂ ਵਿਚ ਵੜ,

ਰਸ ਪੀਣ, ਰਸ ਥੀਣ, ਰਸੀਣ ਦਾ, ਅੰਦਰੋਂ ਅੰਦਰ ਇਕ ਸਵਾਦ ਹੈ,

ਪਰ ਨਸ਼ੇ ਭਰੇ ਵੇਲੇ ਦੀ ਇਕ ਬੁਹਕ ਉਹ, ਜਿਵੇਂ ਖ਼ੁਸ਼ੀ ਦੀ ਚੀਖ ਵੱਜਦੀ,

ਕਵੀ ਬੁਹਕ ਅਕਾਸ਼ ਬਾਣੀ ਨਹੀਂ ਹੈ,

ਗੁਰੂ ਅਰਜਨ ਦੇਵ ਨੇ ਗ੍ਰੰਥ ਨਹੀਂ ਚਾਹੜੀ ਹੈ, ਲੋਕੀਂ ਇਸ ਬੁਹਕ ਨੂੰ ਫੜ

ਫੜ ਕੁੱਟਦੇ, ਨਸ਼ਾ ਪੀਣਾ ਨਹੀਂ ਨਸ਼ੇ ਦੇ ਅਸਰ ਨਿਰੇ ਥੀਂ ਦਾਰੂ ਕੱਢਣ

ਦੀ ਕਰਦੇ

ਪਰ ਨਸ਼ਾ ਅਸਰ ਵਿਚ ਨਹੀਂ ਹੈ

ਨਸ਼ਾ ਆਂਦਾ ਸੁਰਤਿ ਜਦ ਪਿਆਲਾ ਆਕਾਸ਼ੀ ਕਦੀ ਕੋਈ ਪੀ ਲੈ,

ਸੋ ਕਵੀ ਰਚਨਾ ਨਸ਼ੇ ਵੇਲੇ ਦੀ ਚੀਜ਼ ਹੈ,

ਵੇਲੇ ਵੇਲੇ ਦੀ ਸੋਭ ਹੈ; ਇਸ ਨੂੰ ਪਿਆਰਨਾ ਜਦ ਨਸ਼ਾ ਕੋਈ ਪੀ ਲੈ !

 

ਉਪਨਿਖਦਾਂ ਦੀ ਬ੍ਰਹਮ-ਵਿੱਦਿਆ ਨੂੰ ਪ੍ਰਣਾਮ ਸਾਡਾ, ਬ੍ਰਹਮ-ਸੱਤਾ ਸਾਰੀ

ਗੁਰੂ-ਅਵਤਾਰ ਦੀ ਸੁਰਤਿ ਮੂਰਤੀ,

ਉਥੋਂ ਦਿੱਵਯ ਵਿੱਦਿਆ ਮਨੁੱਖ ਮਨ ਵਲ ਕਰ ਰੁਖ਼ ਟੁਰੀ ਹੈ,

ਉਸ ਵੇਲੇ ਮਨੁੱਖ ਸੁਰਤਿ,

ਅਨੰਤ ਅਸਚਰਜ ਨਾਲ ਭਰ ਉੱਠੀ,

ਕਿਸੇ ਅਕਹਿ ਖੇੜੇ, ਆਵੇਸ਼ ਦਾ ਭਾਗ ਸਾਰਾ ਆਗਮਨ ਹੈ।

ਉਸ ਨੂੰ ਫ਼ਲਸਫ਼ਾ ਬਣਾਉਣਾ ਗੀਤਾ ਦੀ ਭੁੱਲ ਹੈ,

ਇਹ ਭੁੱਲ ਆਖ਼ਰ ਹੁਣ ਜਾ ਵੱਜਦੀ ਬੁੱਢੇ ਉਪਨਿਖਦ ਦੇ ਸਿਰ 'ਤੇ,

99 / 114
Previous
Next