Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
    • ਲੌਗਿਨ
੨੫ ਜੇਠ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼
Back ArrowLogo
Info
Profile
ਇਕ ਪਿਆਰ ਸਮਾਧੀ ਵਿੱਚ ਠਹਿਰੀ ਹੋਈ ਬਿਹਬਲਤਾ ਹੈ, ਜੇਹੜੀ ਇਕ, ਘੜੀ ਦੋ ਘੜੀ ਦੇ ਸੁਹਣੱਪ ਦੀ ਦੀਦਾਰ ਲਈ ਸਦੀਆਂ ਲੰਮੀ ਪ੍ਰਲੈ ਦੇ ਰੰਗ ਮੰਗਦੀ ਹੈ ਤੇ ਰਸਿਕ ਕਿਰਤ ਵਾਲਾ ਸਾਹੋ ਸਾਹ ਹੋਇਆ ਕਿਰਤ ਵਿੱਚ ਲੱਗਾ ਹੈ । ਵਿਹਲ ਰਤਾ ਨਹੀਂ, ਤਾਵਲ ਤਾਵਲ ਦਾ, ਕੁਛ ਅਨੰਤ ਬੇਸਬਰੀ ਦਾ ਅੰਦਰ ਪ੍ਰਭਾਵ ਪੈ ਰਿਹਾ ਹੈ, ਇਉਂ ਜਾਪਦਾ ਹੈ ਕਿ ਖਾਸ ਘੜੀ ਦੇ ਸ਼ਗਨ ਨੂੰ ਮੰਨ ਕੇ ਓਹਦੇ ਲੰਘ ਜਾਣ ਦੇ ਡਰ ਦੀ ਕਾਹਲ ਹੈ ਤੇ ਉਸ ਨਛੱਤ੍ਰੀ ਪਲ ਥੀਂ ਪਹਿਲਾਂ ਪਹਿਲਾਂ ਸਬ ਸਾਮਿੱਗਰੀ ਦੀਦਾਰ ਦੀ ਤਿਆਰ ਕਰਨੀ ਹੈ ਤੇ ਦਰਸ਼ਨਾਂ ਦੀ ਘੜੀ ਅਜ਼ਲ ਥੀਂ ਬਿਧ ਚੁਕੀ ਹੈ, ਉਹ ਅਟੱਲ ਹੈ ਜੋ ਦਰਸ਼ਨ ਹੋਣੇ ਹਨ, ਬੱਸ ! ਓਸ ਵੇਲੇ ਹੋਣੇ ਹਨ ।

ਸੋ ਹਰ ਉਨਰ ਵਿਚ, ਕੁਦਰਤ ਦੇ ਦਿਲ ਵਿਚ ਰਹਿੰਦੇ ਕਵੀ-ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼ (ਭਾਵੇਂ ਕਵਿਤਾ, ਭਾਵੇਂ ਚਿਤ , ਭਾਵੇਂ ਬੁੱਤ) ਦੇ ਆਵੇਸ਼, ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀ ਹੈ, ਜਦ ਓਹਦਾ ਅੰਦਰਲਾ ਰਸ ਬੱਝਦਾ ਹੈ ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲ੍ਹੇ ਦੀਦਾਰ ਕਦੀ ਨਹੀਂ ਹੁੰਦੇ, ਹਮੇਸ਼ਾ ਕਦੀ ਕਵੀ-ਪਰਦੇ ਵਿਚ ਦੀ ਕੋਈ ਕੋਈ ਝਲਕਾ ਵੱਜਦਾ ਹੈ । ਇਉਂ ਤਾਂ ਬਣੀ, ਘੜੀ, ਜੜੀ, ਮੜੀ ਤਸਵੀਰ ਸੋਹਣੀ ਹੈ, ਪਰ ਚਿਤਕਾਰ ਦੇ ਦਿਲ ਵਿਚ ਲਟਕੀ ਤੇ ਚਿਤ ਦੇ ਪਰਦੇ ਉਤੇ (ਜਦ ਉਹ ਬਣ ਰਹੀ ਸੀ) ਓਹਦੀ ਉੱਭਰਦੀ ਸੁਹਣੱਪ ਤੇ ਕਿਣਕਾ ਕਿਣਕਾ ਜੁੜਦੀ ਸੁਹਣੱਪ ਕੁਝ ਹੋਰ ਵੀ ਵਧ, ਸਵਾਦਲੀ ਚੀਜ਼ ਹੈ ।

ਅੱਜ ਅਸੀਂ ਕਵੀ ਚਿਤ ਦੇ ਅੰਦਰ ਹਨੇਰੇ ਵਿਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਓਥੇ ਅਨੇਕਾਂ ਲਟਕੀਆਂ ਤਸਵੀਰਾਂ ਜੇਹੜੀਆਂ ਫੱਬ ਫੱਬ ਕੇ ਆਉਂਦੀਆਂ ਹਨ, ਉਹ ਕਵੀ-ਚਿਤ ਆਪਣੇ ਅੰਦਰ ਕਿਸ ਤਰਾਂ ਬਣਾਂਦਾ ਹੈ ਤੇ ਇਸ ਖੋਜ ਲਈ ਸਾਡਾ ਚਾ ਅੱਜ ਓਸੇ ਤੀਬਰਤਾ ਵਿਚ ਹੈ, ਜਿਹੜਾ ਹਰ ਦਿਲ ਨੂੰ , ਘੁੰਡ ਚੁੱਕ ਕੇ ਨਵੀਂ ਵਹੁਟੀ ਦਾ ਸੱਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ॥

ਕਵੀ ਚਿਤ-ਇਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ, ਸਕੰਦਰ ਦੇ ਜਾਮੇਂ-ਜਮ ਥੀਂ ਹੋਰ ਅਦਭੁਤ ਤੇ ਕਰਾਮਾਤੀ ਹੈ, ਜਿਸ ਵਿੱਚ ਇਕੋ ਵਕਤ ਦੋ ਤਿੰਨ ਕੰਮ ਹੁੰਦੇ ਹਨ । ਇਕ ਤਾਂ ਜੋ ਅਕਸ ਓਸ ਤੇ ਪੈਂਦੇ ਹਨ, ਉਹ ਜੀਂਦੇ ਚਿਤ੍ਰ ਹੋ ਨਿੱਬੜਦੇ ਹਨ, ਉਸ ਵਿੱਚ ਭੋਂ ਵਰਗਾ ਕੋਈ ਖਾਸਾ ਹੈ, ਸੁਹਣੱਪ ਦੇ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ-ਸ਼ੀਸ਼ਾ ਰੂਪ ਭੋਂ ਤੇ ਪੈਂਦੇ ਹਨ, ਤਦ ਉਹ ਬ੍ਰਿਖ ਬੰਨ ਬੰਨ ਉਥੇ ਆਪਣੇ ਵਕਤ ਸਿਰ ਨਿਕਲਦੇ ਹਨ ਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ, ਬਾਹਰ ਦੀ ਖੁੱਲ੍ਹੀ ਸੁਹਣੱਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ, ਤਾਂ ਤੇ ਦੂਜਾ ਇਸ ਚਿੱਤ ਵਿੱਚ ਇਕ ਅਜੀਬ ਤਰਾਂ ਦੀ, ਸੁਹਣੱਪਣਿਆਂ ਦੀ ਚੋਣ ਦੀ ਤਾਕਤ ਹੈ ਜੇਹੜੀ ਉਸੀ ਤਰਾਂ ਆਪ-ਮੁਹਾਰੀ ਨਿਖਾਰਦੀ ਤੇ ਚੁਣਦੀ ਹੈ, ਜਿਸ ਤਰਾਂ ਫੁੱਲਾਂ ਤੇ ਪੱਤੀਆਂ ਦੇ ਪ੍ਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੌਸ਼ਨੀ ਨੂੰ ਸੱਤ ਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾ ਸ਼ਕਤੀ ਹੈ । ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਤੇ ਰੰਗ ਦੀ ਕਿਰਣ ਨੂੰ ਆਪਣੇ ਥੀਂ ਬਾਹਰ ਕੱਢਕੇ ਸੁੱਟਦਾ ਹੈ, ਇਉਂ ਹੀ ਲਾਲ, ਉਦਾ, ਗੁਲਾਬੀ ਤੇ ਹੋਰ ਰੰਗ । ਰੰਗਾਂ ਦੀ ਸਾਰੀ ਸੁਹਣੱਪ ਪੱਤਿਆਂ ਤੇ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੂਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ ਤੇ ਖੜੀ ਹੈ । ਠੀਕ ! ਇਸੀ ਤਰਾਂ ਕਵੀ-ਚਿੱਤ ਵਿੱਚ ਸੁਹਣੱਪਣਿਆਂ ਦੀ 'ਚੋਣ ਦੀ ਤਾਕਤ' ਹੈ ਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ-ਚਿੱਤ ਦੇ ਸਾਹਮਣੇ ਆਈ, ਉਹ ਉਹਨੂੰ ਪ੍ਰਮਾਣੂ ਪ੍ਰਮਾਣੂ ਕਰ ਸਿੱਟਦਾ ਹੈ । ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਤੇ ਮੁੜ ਜੋ ਅੰਦਰ ਲਟਕੀਆਂ ਅਣਦਿਸਦੀਆਂ ਆਪਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਪਲ ਦੀਆਂ ਲੋੜਾਂ ਹਨ, ਇਨ੍ਹਾਂ ਲਈ ਇਕ ਬੇਹੋਸ਼ੀ ਜਿਹੀ ਵਿੱਚ, ਇਕ ਸਹਿਜ ਸੁਭਾ ਆਪਮੁਹਾਰਤਾ ਵਿੱਚ ਚੁਣਦਾ ਹੈ ਤੇ ਉਹ ਪ੍ਰਮਾਣੂ ਖੜੱਕ ਖੜੱਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ, ਜਿਵੇਂ ਉਨ੍ਹਾਂ ਦੀ ਲੋੜ ਹੈ, ਇਹ ਆਵੇਸ ਦਵਾਰਾ ਅੰਦਰ ਗਈਆਂ ਦੀ ਚੁਮਟ ਵਖਰੀ ਵਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਤੇ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁਮਟ ਵਾਂਗ

18 / 100
Previous
Next