ਉਨ੍ਹਾਂ ਖਰਚ ਦੇ ਦੇਣਾ ਤੇ ਉਨ੍ਹਾਂ ਨੂੰ ਰਾਜ ਕਾਜ ਦੇ ਨੀਤੀ ਆਦਿਕ ਦੇ ਕੰਮ ਸੌਂਪ ਦੇਣੇ ਲੋਕੀ ਖੁਸ਼ੀ ਨਾਲ ਬਰਦਾਸ਼ਤ ਕਰਦੇ ਸਨ ਪਰ ਜਦ ਬਾਦਸ਼ਾਹ ਭੋਗੀ ਤੇ ਕਾਮੀ ਹੋ ਗਏ ਤੇ ਲੱਗੇ ਰੁਪੈ ਆਪਣੇ ਭੋਗ ਬਿਲਾਸਾਂ ਤੇ ਖਰਚਣ ਤਦ ਮਖਲੂਕ ਮੁਕਾਬਲੇ ਤੇ ਖੜੀ ਹੋ ਗਈ ਤੇ ਉਨ੍ਹਾਂ ਦੇ ਬਲਵਾਨ ਤੇ ਧਰਮ ਨੇਤਾ ਆਗੂਆਂ ਨੇ ਇਹ ਨੇਮ ਰਚਿਆ ਕਿ “ਜੋ ਟੈਕਸ ਰੱਯਤ ਦਿੰਦੀ ਹੈਉਹ ਰੱਯਤ ਦੀ ਮਰਜੀ ਬਿਨਾਂ ਕਿਧਰੇ ਖਰਚ ਨਾ ਕੀਤਾ ਜਾਵੇ” ਸਦੀਆਂ ਲੜ ਲੜ ਕੇ ਇਹ ਅਸੂਲ ਉਨ੍ਹਾਂ ਆਪਣੇ ਪਾਲਿਟਿਕਸ ਦਾ ਅਸੂਲ ਬਣਾਇਆ, ਜਿਸ ਤਰਾਂ ਪਹਿਲੇ ਜਮਾਨਿਆਂ ਵਿੱਚ “ਬਾਦਸ਼ਾਹ ਕਦੀ ਕੁਛ ਮਾੜੀ ਗੱਲ ਕਰ ਹੀ ਨਹੀਂ ਸੱਕਦਾ ਜੋ ਉਹ ਕਰੇ ਸਾਨੂੰ ਮਨਜ਼ੂਰ ਹੈ”- ਇਕ ਸਲਤਨਤ ਦਾ ਅਸੂਲ ਸੀ, ਇਸ ਪੁਰਾਣੇ ਅਸੂਲ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਣ ਲਈ ਤੇ ਨਵੇਂ ਨੂੰ ਪਾਣ ਲਈ ਸਦੀਆਂ ਲਈ ਜੰਗ ਤੇ ਖੁਨ ਖਰਾਬੇ ਹੋਏ ਤੇ ਹੁਣ ਵੀ ਹੋ ਰਹੇ ਹਨ ਤੇ ਹਾਲੀਂ ਕੁਛ ਬਹੁਤ ਸੂਤ ਮਾਮਲੇ ਨਹੀਂ ਹੋਏ। ਤਾਂ ਵੀ ਕਾਨੂਨ ਇਸੀ ਬਨਤਰ ਦੇ ਬਣ ਗਏ ਹਨ, ਭਾਵੇਂ ਧਨ ਵਾਲੇ ਲੋਕ ਮਿਲਕੇ ਇਨ੍ਹਾਂ ਕਾਨੂਨਾਂ ਨੂੰ ਮੁੜ ਪੁਰਾਣੇ ਬਾਦਸ਼ਾਹੀ ਦੇ ਅਸੂਲਾਂ ਵਾਂਗ ਵਰਤਕੇ ਓਹੋ ਜਿਹਾ ਕਰ ਦਿੰਦੇ ਹਨ । ਇਕ ਬਾਦਸ਼ਾਹ ਦੀ ਥਾਂ ਹੁਣ ਅਨੇਕ ਬਾਦਸ਼ਾਹ ਹਨ ਜਣਾ ਖਣਾ - ਬਾਦਸ਼ਾਹ ਬਣ ਬੈਠਦਾ ਹੈ, ਤਾਂ ਵੀ ਅਸੂਲ ਉਨ੍ਹਾਂ ਮੁਲਕਾਂ ਵਿੱਚ ਕਾਇਮ ਹੋ ਚੁਕਾ ਹੈ ਕਿ ਜੋ ਰੁਪਿਆ ਕਮਾਏ ਤੇ ਟੈਕਸ ਭਰੇ, ਉਹਦੇ ਖਰਚਣ ਉੱਤੇ ਉਹਨੂੰ ਪੂਰਾ ਅਧਿਕਾਰ ਹੈ । ' ਸੋ ਇਸ ਗੱਲ ਨੂੰ ਅਮਲ ਵਿੱਚ ਲਿਜਾਣ ਲਈ ਇਹ ਜਰੂਰੀ ਹੋਇਆ ਕਿ ਮਖਲੂਕ ਦੀ ਵੋਟ ਨਾਲ ਰਾਜ ਤੇ ਮੁਲਕ ਦੇ ਮਾਮਲਿਆਂ ਨੂੰ ਨਜਿਠਣ ਦੇ ਕੰਮ ਵਾਸਤੇ ਕੌਂਸਲਾਂ ਬਣਨ। ਅਨੇਕ ਤਰਾਂ ਦੀਆਂ ਬਨਤਰਾਂ ਬਣੀਆਂ, ਕਿਸ ਕਿਸ ਨੂੰ ਵੋਟ ਦੇਣ ਦਾ ਅਧਿਕਾਰ ਹੋਵੇ, ਅਸਲ ਗੱਲ ਤਾਂ ਇਹ ਹੈ ਕਿ ਹਰ ਇਕ ਮਨੁੱਖ ਜਿਹੜਾ ਆਪਣੀ ਵਿਤ ਮੁਤਾਬਕ ਧਨ ਉਪਜਾਊ ਕੰਮ ਕਰਦਾ ਹੈ ਉਹਦੀ ਵੋਟ ਹੋਣੀ ਚਾਹੀਏ, ਪਰ ਇਸ ਤਰਾਂ ਉਹ ਆਦਮੀ ਵਿੱਚ ਨਹੀਂ ਆ ਸੱਕਣਗੇ ਜਿਹੜੇ ਦਿਮਾਗ਼ੀ ਤਾਕਤ ਨਾਲ ਉਸ ਉਪਜਾਏ ਧਨ ਦਾ ਚੰਗਾ ਵਰਤਣ ਤੇ ਸੰਭਾਲਣ ਦੀ ਕਾਬਲੀਅਤ ਰਖਦੇ ਹਨ, ਸੋ ਵੋਟ ਦੇਣ ਦੇ ਹੱਕ ਵਾਸਤੇ ਫਿਰ ਮੁੜ ਕਈ ਤਰਾਂ ਦੀਆਂ ਸ਼ਰਤਾਂ ਰਚੀਆਂ ਆਖਰ ਹੁਣ ਪਿਛਲੇ ਯਾ ਉਸ ਥੀਂ ਪਿਛਲੇਰੇ ਸਾਲ ਬੜਾ ਚਿਰ ਰੌਲਾ ਪਾਣ ਤੇ ਜਨਾਨੀਆਂ ਨੂੰ ਵੀ ਵੋਟ ਦੇਣ ਦਾ ਆਧਿਕਾਰ ਕਾਨੂਨੀ ਤੌਰ ਤੇ ਮਿਲਿਆ ॥
ਪੁਰਾਣੀ ਬਾਦਸ਼ਾਹੀ ਸ਼ਖਸੀ ਸੀ, ਚੰਗੇ ਆਦਮੀ ਜੁੜ ਬੈਠੇ ਤੇ ਰਾਜ ਚੰਗਾ ਹੋ ਗਿਆ, ਮੁਲਕ ਸ੍ਵਰਗ ਹੋ ਗਿਆ ਤੇ ਜੇ ਮਾੜੇ ਆ ਗਏ ਤਦ ਤਬਾਹੀ, ਤੇ ਜ਼ੁਲਮ ਛਾ ਗਿਆ, ਤੇ ਨਿੱਕੇ ਨਿੱਕੇ ਰਾਜਾਂ ਵਿੱਚ ਇਹ ਗੱਲ ਬਣ ਤੇ ਬਿਗੜ ਜਾਂਦੀ ਸੀ । ਪਰ ਜਦ ਰਾਜਧਾਨੀਆਂ ਵੱਡੀਆਂ ਹੋਈਆਂ ਤਦ ਚੰਗੇ ਰਾਜਿਆਂ ਨੇ ਸੂਬੇ ਚੰਗੇ ਚੁਣੇ, ਚੰਗੇ ਆਦਮੀ ਮਿਲੇ ਤੇ ਮੁਲਕੀ ਹਾਲਤ ਵਾਹ ਵਾਹ ਹੋ ਗਏ, ਨਹੀਂ ਤਾ ਉਹੋ ਖੋਸੜੇ ਤੇ ਉਹੋ ਭਾਈ ਬਸੰਤਾ ਹੋਰੀ। ਹੁਣ ਅਸ਼ੋਕ ਵਰਗੇ ਰਾਜਿਆਂ ਤੇ ਉਨ੍ਹਾਂ ਦੇ ਰਾਜ ਕਰ ਜਾਣ ਵਾਲੀਆਂ ਉਹ ਚਮਕਦੀਆਂ ਤਾਕਤਾਂ, ਦਯਾ, ਦਰਦ, ਤੇ ਸੇਵਾ ਦੇ ਭਾਵ ਕਿਸ ਮਖਲੂਕ ਦੀ ਵੋਟ ਵਾਲੇ ਰਾਜ ਨੇ ਕਿਸ ਮੁਲਕ ਵਿੱਚ ਅਨੁਭਵ ਕਰ ਲੈਣੇ ਹਨ? ਪਰ ਨਮਰੂਦ ਨੀਰੋ ਜਿਹੇ ਭੈੜੇ ਰਾਜੇ ਤੇ ਉਸ ਥੀਂ ਵੀ ਭੈੜੇ ਵਜੀਰ ਮੁਸਾਹਿਬਾਂ ਦੇ ਜ਼ੁਲਮ ਜੇਹੜੇ ਰੋਮ ਆਦਿਕ ਚਕ੍ਰਵਰਤੀ ਰਾਜਾਂ ਵਿੱਚ ਹੋਏ ਉਹ ਕੋਈ ਮਾਂ ਦਾ ਜੰਮਿਆ ਜਿਸ ਵਿਚ ਇਨਸਾਨੀਅਤ ਦੇ ਖੂਨ ਦਾ ਕੋਈ ਵੀ ਕਤਰਾ ਬਾਕੀ ਹੈ ਕਿਸ ਤਰਾਂ ਹੁਣ ਇਨ੍ਹਾਂ ਬਨਤਰਾਂ ਵਿੱਚ ਸਹਾਰ ਸੱਕਦਾ ਹੈ। ਸੋ ਮਖਲੂਕ ਆਖਰ ਯੂਰਪ ਵਿੱਚ ਉੱਠੀ, ਬਾਦਸ਼ਾਹਾਂ ਨੂੰ ਫਾਂਸੀ ਲਟਕਾਇਆ, ਗੋਲੀਆਂ ਨਾਲ ਮਾਰਿਆ,