Back ArrowLogo
Info
Profile

ਸਮੁੰਦਰ ਦੀਆਂ ਛੱਲਾਂ

ਕਈ ਸਾਲ ਪਹਿਲਾਂ ਮੈਂ ਵੇਲਜ਼ ਗਿਆ ਸੀ ਅਤੇ ਉਥੋਂ ਦੇ ਪਿੰਡ ਤੇ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ ਦੇਖਣ ਵਾਸਤੇ। ਉੱਥੇ ਦੇ ਪੇਂਡੂ ਇਲਾਕੇ ਦਾ ਮਾਹੌਲ, ਸਾਡੀ ਸੋਚ ਤੋਂ ਬਿਲਕੁਲ ਵੱਖਰਾ ਹੈ। ਸਾਨੂੰ ਲੱਗਦਾ ਹੈ ਕਿ ਇਹਨਾਂ ਵੱਡੇ ਮੁਲਕਾਂ ਦੇ ਪੇਂਡੂ ਇਲਾਕੇ ਵੀ, ਸਾਡੇ ਸ਼ਹਿਰਾਂ ਨਾਲੋਂ ਵਧੀਆ ਹੋਣਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਹਨਾਂ ਇਲਾਕਿਆਂ ਦੀਆਂ ਲਿੰਕ ਸੜਕਾਂ ਬੰਸ ਐਨੀਆਂ ਕੁ ਚੌੜੀਆਂ ਹਨ ਕਿ ਜੇ ਆਹਮੋ-ਸਾਹਮਣਿਓਂ ਕਾਰਾਂ ਆ ਜਾਣ ਤਾਂ ਇੱਕ ਕਾਰ ਨੂੰ ਪਿਛੇ ਮੋੜਨਾ ਪੈਂਦਾ ਹੈ ਤੇ ਇਸ ਵਾਸਤੇ ਸੜਕਾਂ ਦੇ ਕਿਨਾਰਿਆਂ ਉੱਤੇ, ਥੋੜ੍ਹੀ-ਥੋੜ੍ਹੀ ਦੂਰੀ 'ਤੇ ਇੰਤਜ਼ਮ ਕੀਤਾ ਹੋਇਆ ਮਿਲਦਾ ਹੈ। ਉੱਥੇ ਰਹਿਣ ਲਈ ਮੇਰੇ ਕੋਲ ਇੱਕ ਛੋਟਾ ਕਾਟੇਜ ਸੀ। ਕਾਂਟੇਜ ਵਾਲਿਆਂ ਤੋਂ ਇਲਾਕੇ ਬਾਰੇ, ਲੋਕਾਂ ਬਾਰੇ ਪੁੱਛਦੇ ਰਹਿਣਾ ਤੇ ਤੁਰਦੇ-ਫ਼ਿਰਦੇ ਉਹਨਾਂ ਲੋਕਾਂ ਨੂੰ ਮਿਲਣਾ, ਗੱਲਬਾਤ ਕਰਨੀ, ਉਹਨਾਂ ਦੇ ਰਹਿਣ-ਸਹਿਣ ਬਾਰੇ, ਖੇਤੀ ਬਾਰੇ, ਫ਼ਸਲਾਂ ਬਾਰੇ ਜਾਣਕਾਰੀ ਲੈਣੀ।

ਇਸੇ ਦੌਰਾਨ ਮੈਨੂੰ ਇੱਕ ਸਮੁੰਦਰੀ ਕੰਢੇ ਬਾਰੇ ਪਤਾ ਲੱਗਿਆ। ਸਭ ਤੋਂ ਪਹਿਲੀ ਹੈਰਾਨੀ ਤਾਂ ਇਹ ਜਾਣ ਕੇ ਹੋਈ ਕਿ ਉਸ ਬੀਚ (ਸਮੁੰਦਰ ਕੰਢੇ) 'ਤੇ ਜਾਣ ਦਾ ਕੋਈ ਸਿੱਧਾ ਰਸਤਾ ਨਹੀਂ। ਜਿਸ ਨੂੰ ਮੈਂ ਪੁੱਛਿਆ, ਉਹਨੇ ਮੈਨੂੰ ਪੰਜਾਬ ਦੇ ਪੁਰਾਣੇ ਕੱਚੇ ਰਾਹਾਂ ਵਰਗਾ ਇੱਕ ਰਾਹ ਦੱਸਿਆ, ਜਿਹੜਾ ਖੇਤਾਂ ਵਿੱਚੋਂ ਹੋ ਕੇ ਜਾਂਦਾ ਸੀ। ਚੱਲਦੇ-ਚੱਲਦੇ ਮੈਂ, ਲੋਕ ਖੇਤਾਂ ਨੂੰ ਪਾਣੀ ਲਾਉਂਦੇ, ਟਰੈਕਟਰ ਚਲਾਉਂਦੇ, ਪੱਠੇ ਵੱਢਦੇ ਦੇਖੇ, ਵੱਡੀਆਂ ਅਮਰੀਕਨ ਗਾਂਵਾਂ ਦੇਖੀਆਂ। ਪੈਦਲ ਚੱਲਦੇ - ਚੱਲਦੇ ਇੱਕ ਥਾਂ 'ਤੇ ਪਹੁੰਚਿਆ ਜਿੱਥੇ ਪੌੜੀਆਂ ਸੀ ਤੇ ਲਗਭਗ 100 ਫੁੱਟ ਤੋਂ ਵੀ ਵੱਧ ਹੇਠਾਂ

101 / 202
Previous
Next