

ਸ਼ੀਸ਼ਾ
ਅੱਗੇ ਤੇ ਪਿੱਛੇ ਬਾਰੇ ਸੋਚ ਕੇ ਆਪਣੇ ਦਿਮਾਗ਼ ਵਿੱਚ ਕੀ ਆਉਂਦਾ ਹੈ? 'ਅੱਗੇ' ਸ਼ਬਦ ਵਿੱਚ ਇੱਕ ਸਕਾਰਾਤਮਕਤਾ ਦਾ ਅਹਿਸਾਸ ਹੈ ਤੇ 'ਪਿੱਛੇ' ਸ਼ਬਦ ਵਿੱਚ ਜ਼ਿਆਦਾਤਰ ਨਕਾਰਾਤਮਕਤਾ ਮਹਿਸੂਸ ਹੁੰਦੀ ਹੈ। ਅੱਗੇ ਵਧਣਾ, ਅੱਗੇ ਲੰਘਣਾ, ਚੜ੍ਹਦੀਕਲਾ ਦਾ ਪ੍ਰਗਟਾਵਾ ਹੈ ਤੇ ਪਿੱਛੇ ਰਹਿ ਜਾਣ ਤੋਂ ਮੋਟੇ ਤੌਰ 'ਤੇ ਢਹਿੰਦੀ ਕਲਾ ਦਾ ਪ੍ਰਗਟਾਵਾ ਹੁੰਦਾ ਹੈ।
ਜਦੋਂ ਬੱਚੇ ਨੂੰ ਤੁਰਨਾ ਸਿਖਾਉਂਦੇ ਨੇ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ- "ਅੱਗੇ ਦੇਖ ਕੇ ਚੱਲ।" ਸਕੂਲ ਦਾਖ਼ਲ ਹੁੰਦੇ ਹਾਂ ਤਾਂ ਅਸੈਂਬਲੀ ਵਿੱਚ ਸਾਹਮਣੇ ਧਿਆਨ ਦੇਣ ਦੀ ਹਿਦਾਇਤ ਹੁੰਦੀ ਹੈ, ਕਲਾਸ ਵਿੱਚ ਵੀ ਕਿਹਾ ਜਾਂਦਾ ਹੈ ਕਿ - "ਸਾਰੇ ਜਣੇ ਸਾਹਮਣੇ ਧਿਆਨ ਦਿਓ।" ਪੇਪਰ ਹੁੰਦੇ ਹੋਣ ਤਾਂ ਵੀ ਪਿੱਛੇ ਦੇਖਣ ਦੀ ਮਨਾਹੀ ਹੁੰਦੀ ਹੈ। ਸਾਈਕਲ ਚਲਾਉਣਾ ਸਿਖਾਉਣ ਵੇਲੇ ਵੀ ਇਹੀ ਕਿਹਾ ਜਾਂਦਾ ਹੈ ਕਿ - "ਸਾਹਮਣੇ ਧਿਆਨ ਕਰ", ਫੇਰ ਮੋਟਰਸਾਈਕਲ ਸਿੱਖਦੇ ਹਾਂ ਤਾਂ ਵੀ ਸਮਝਾਇਆ ਜਾਂਦਾ ਹੈ ਕਿ ਸਾਹਮਣੇ ਧਿਆਨ ਰੱਖੇ ਤੋਂ ਬਿਨਾਂ ਸੁਰੱਖਿਅਤ ਨਹੀਂ ਚੱਲਿਆ ਜਾ ਸਕਦਾ। ਕਾਰ ਸਿੱਖਦੇ ਹਾਂ ਤਾਂ ਵੀ ਹਿਦਾਇਤ ਇਹੀ ਹੁੰਦੀ ਹੈ ਕਿ ਪਿੱਛੇ ਦੇਖਣ ਵਾਲੇ ਸ਼ੀਸ਼ੇ ਵਿੱਚ ਧਿਆਨ ਨਹੀਂ ਅਟਕਾਉਣਾ, ਬੱਸ ਇਹਨਾਂ ਵੱਲ ਲੋੜ ਪੈਣ 'ਤੇ ਧਿਆਨ ਦੇਣਾ ਹੈ ਤੇ ਬਾਕੀ ਸਮਾਂ ਸਾਹਮਣੇ ਦੇਖ ਕੇ ਚੱਲਣਾ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਜੇ ਬਹੁਤਾ ਧਿਆਨ, ਪਿੱਛੇ ਦੇਖਣ ਵਾਲ਼ੇ ਸ਼ੀਸ਼ੇ 'ਤੇ ਰਿਹਾ ਤਾਂ ਬੜਾ ਖ਼ਤਰਾ ਹੈ।
ਉਮਰ ਦੇ ਵਧਣ ਨਾਲ ਪਿੱਛੇ ਨਾਲੋ ਵੱਧ ਧਿਆਨ ਅੱਗੇ ਦੇਣ ਵਾਲੀ ਉਹ ਹਿਦਾਇਤ ਸਾਨੂੰ