

ਭੁੱਲਦੀ ਚਲੀ ਜਾਂਦੀ ਹੈ ਤੇ ਇੱਥੋਂ ਹੀ ਸਾਡੇ ਜ਼ਿੰਦਗੀ ਦੇ ਸਫ਼ਰ ਵਿੱਚ ਅੜਿੱਕੇ ਪੈਣੇ ਸ਼ੁਰੂ ਹੁੰਦੇ ਬਚਪਨ ਤੇ ਜਵਾਨੀ ਪਹਿਰੇ ਦੌਰਾਨ ਤੁਹਾਡੇ 'ਚ ਉਮਰ ਤੇ ਸਰੀਰਕ ਵਰਕ ਤੋਂ ਇਲਾਵਾ ਜਿ ਅੰਤਰ ਆਇਆ? ਬਚਪਨ ਵਿੱਚ ਤੁਸੀਂ ਬੀਤੇ ਸਮੇਂ ਦਾ ਪਛਤਾਵਾ ਨਹੀਂ ਕਰਦੇ ਸੀ, ਵਰਤਮਾਨ ਦਾ ਅਨੰਦ ਮਾਣਦੇ ਸੀ ਤੇ ਭਵਿੱਖ ਲਈ ਆਸਵੰਦ ਰਹਿੰਦੇ ਸੀ। ਆਪਣੇ ਸਕੂਲ ਦੇ ਦਿਆ ਯਾਦ ਕਰੋ। ਕੀ ਕਦੇ ਸਕੂਲ ਵਿੱਚ ਪਈਆਂ ਝਿੜਕਾਂ ਛੁੱਟੀ ਵੇਲੇ ਯਾਦ ਹੁੰਦੀਆਂ ਸੀ? ਨਹੀਂ ਬਲਕਿ ਧਿਆਨ ਸਾਰਾ ਇਸ ਗੱਲ 'ਤੇ ਹੁੰਦਾ ਸੀ ਕਿ ਕੀ ਖੇਡਣਾ, ਕੀਹਦੇ ਨਾਲ ਖੇਡਣਾ ਤੇ ਪਿੰਕ ਖੇਡਣਾ! ਸਕੂਲ 'ਚ ਪਏ ਡੰਡਿਆਂ ਦੀ ਯਾਦ ਤਾਂ, ਸਕੂਲ ਦਾ ਗੇਟ ਟੱਪਦੇ ਹੀ ਧੁੰਦਲੀ ਪੈ ਜਾਣੇ ਸੀ। ਬਿਲਕੁਲ ਫੱਕਰਾਂ ਵਰਗੇ ਮਸਤ-ਮੌਲਾ।
ਫੇਰ ਹੁਣ ਉਸ ਮਸਤ-ਮੌਲਾ ਇਨਸਾਨ ਨੂੰ ਅੱਜ ਕੀ ਹੋ ਗਿਆ? ਵੱਧ ਤਨਖ਼ਾਹ ਵੱਧ ਸਹੂਲਤਾਂ ਵਾਸਤੇ ਤੁਸੀਂ ਪੁਰਾਣੀ ਕੰਪਨੀ ਛੱਡ ਕੇ ਨਵੀ ਵਿੱਚ ਆਏ ਪਰ ਟੀਮ ਸਾਥ ਨਹੀਂ ਦੇ ਰਹੀ, ਮਾਹੋਲ ਠੀਕ ਨਹੀਂ, ਕੰਮ ਘੱਟ ਹੋ ਰਿਹਾ ਹੈ ਤੇ ਪਰੇਸ਼ਾਨੀ ਵੱਧ। ਹੁਣ ਦਿਨ-ਰਾਤ ਪਛਤਾਵਾ ਵੱਢ-ਵੰਦ ਖਾਈ ਜਾਂਦਾ ਕਿ ਮੈਂ ਉਹ ਕੰਪਨੀ ਕਿਉਂ ਛੱਡ ਦਿੱਤੀ, ਨੌਕਰੀ ਛੱਡੋ, ਤੁਸੀਂ ਕੋਈ ਆਪਣਾ ਕੰਮ ਕਰਦੇ ਸੀ। ਕੰਮ ਵਧੀਆ ਚਲਦਾ ਸੀ, ਖ਼ਰਚਾ ਵਧੀਆ ਨਿੱਕਲ ਰਿਹਾ ਸੀ, ਪਰ ਹੁਣ ਉਹ ਗੱਲ ਨਹੀਂ ਰਹੀ। ਕੋਸ਼ਿਸ਼ ਕਰਨ ਦੇ ਬਾਵਜੂਦ ਗੱਡੀ ਲਾਈਨ 'ਤੇ ਚੜ੍ਹ ਨਹੀਂ ਰਹੀ। ਤੁਸੀਂ ਹਰ ਵੇਲ਼ੇ ਚਿੰਤਾ ਕਰਦੇ ਹੋ ਕਿ ਕੰਮ ਕਿੰਨਾ ਵਧੀਆ ਚਲਦਾ ਸੀ, ਵਧੀਆ ਕਮਾਈ ਸੀ, ਹੁਣ ਮੇਰਾ ਕੀ ਬਣੂ? ਬੀਤੇ ਸਮੇਂ ਬਾਰੇ ਸੋਚ-ਸੋਚ ਕੇ ਜਿੰਨਾ ਮਰਜ਼ੀ ਰੋਂਦੇ-ਕਲਪਦੇ ਰਹੇ ਪਰ ਕੀ ਰੈਣ- ਕਲਪਣ ਨਾਲ ਮਸਲਾ ਹੱਲ ਹੋ ਸਕਦਾ ਹੈ?
ਬਚਪਨ 'ਚ ਲੰਘੇ ਨੂੰ ਭੁਲਾਉਂਦੇ ਰਹਿਣ ਵਾਲਿਆਂ ਨੂੰ, ਸਾਨੂੰ ਜਵਾਨੀ ਪਹਿਰੇ ਵਿੱਚ ਆ ਕੇ ਕਾਰ ਦੇ 'ਰੀਅਰ-ਵਿਊ ਮਿਰਰ' ਭਾਵ ਪਿੱਛੇ ਦੇਖਣ ਵਾਲੇ ਸ਼ੀਸ਼ੇ ਵਾਂਗ ਅਤੀਤ ਨੂੰ ਦੇਖਦੇ ਰਹਿਣ ਦੀ ਬੁਰੀ ਆਦਤ ਪੈ ਜਾਂਦੀ ਹੈ। ਜ਼ਿੰਦਗੀ ਦੀ ਕਾਰ ਦਾ ਇਹ ਸ਼ੀਸ਼ਾ ਸਾਨੂੰ ਦਿਖਾਉਂਦਾ ਚੰਗੀਆਂ ਤੇ ਬੁਰੀਆਂ ਦੋਵੇਂ ਯਾਦਾਂ ਹੈ, ਪਰ ਸਾਡਾ ਸੁਭਾਅ ਹੈ ਕਿ ਸਾਡਾ ਸਾਰਾ ਧਿਆਨ ਸਿਰਫ਼ ਬੁਰੀਆਂ ਯਾਦਾਂ ਵਿੱਚ ਹੀ ਅਟਕਿਆ ਰਹਿੰਦਾ ਹੈ।
ਇਹਦੇ ਨਾਲ ਸਾਡੇ ਦਿਲ-ਓ- ਦਿਮਾਗ਼ ਵਿੱਚ ਨਕਾਰਾਤਮਕ ਭਾਵਨਾਵਾਂ ਆਉਂਦੀਆਂ ਨੇ ਤੇ ਅਸੀਂ ਇਹਨਾਂ ਵਿੱਚ ਹੀ ਦਬਦੇ ਚਲੇ ਜਾਂਦੇ ਹਾਂ। ਇਸ ਗੱਲ ਨੂੰ ਸਮਝੋ ਕਿ ਜੇ ਤੁਹਾਡਾ ਬਹੁਤਾ