

ਧਿਆਨ ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ 'ਤੇ ਰਹੇਗਾ ਤਾਂ ਤੁਸੀਂ ਜ਼ਿੰਦਗੀ 'ਚ ਅੱਗੇ ਆਉਣ ਵਾਲੇ ਸਮੇਂ ਦੀਆਂ, ਚੰਗੀਆਂ ਤੇ ਰੋਚਕ ਚੀਜ਼ਾਂ ਦਾ ਅਨੰਦ ਨਹੀਂ ਮਾਣ ਸਕੱਗੇ। ਅਤੀਤ ਤੋਂ ਸਿੱਖਣਾ ਅਤੇ ਯਾਦਾਂ ਦੀ ਕਦਰ ਕਰਨਾ ਚੰਗਾ ਹੈ, ਪਰ ਹਰ ਸਮੇਂ ਪਿੱਛੇ ਵਾਲ਼ੇ ਸ਼ੀਸ਼ੇ ਵਿੱਚ ਵੇਖਦੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਦੀ ਕਾਰ ਨੂੰ ਸੁਰੱਖਿਅਤ ਨਹੀਂ ਚਲਾ ਸਕੋਗੇ। ਉਸ ਵਾਸਤੇ ਤੁਹਾਡਾ ਔਗੇ ਦੇਖਣਾ ਲਾਜ਼ਮੀ ਹੈ, ਕਿਉਂਕਿ ਤੁਸੀਂ ਜ਼ਿੰਦਗੀ ਦੀ ਇਹ ਕਾਰ ਬੈਂਕ ਲਗਾ ਕੇ ਪੜ੍ਹਾਉਣੀ ਨਹੀਂ, ਬਲਕਿ ਖ਼ੁਸ਼ਹਾਲੀ ਤੇ ਕਾਮਯਾਬੀ ਦੀਆਂ ਨਵੀਂਆਂ ਮੰਜ਼ਿਲਾਂ ਵੱਲ ਅੱਗੇ ਲੈ ਕੇ ਜਾਣੀ ਹੈ। ਸੋ, ਬਿਹਤਰ ਇਹ ਹੈ ਕਿ ਅਤੀਤ ਤੋਂ ਹਾਸਲ ਹੋਏ ਤਜਰਬੇ ਦੀ ਵਰਤੋਂ ਆਪਣੇ ਵਰਤਮਾਨ ਤੇ ਭਵਿੱਖ ਨੂੰ ਰੁਸ਼ਨਾਉਣ ਲਈ ਕਰੋ। ਵਰਤਮਾਨ ਦਾ ਅਨੰਦ ਮਾਣੋ ਤੇ ਭਵਿੱਖ ਲਈ ਮਜ਼ਬੂਤ ਯੋਜਨਾਬੰਦੀ ਕਰੋ।
ਜਿੱਥੇ ਵੀ ਤੁਸੀਂ ਅੱਜ ਖੜ੍ਹੇ ਹੈ, ਉਸ ਵਾਸਤੇ ਖੁਦ ਨਾਲ ਕੋਈ ਗਿਲਾ ਨਾ ਕਰੋ ਕਿਉਂਕਿ ਇਸ ਔਖੇ ਦੌਰ ਤੋਂ ਪਹਿਲਾਂ ਹਾਸਲ ਕੀਤੀਆਂ ਕਾਮਯਾਬੀਆਂ ਵੀ, ਤੁਸੀਂ ਹੀ ਸੰਭਵ ਬਣਾਈਆਂ ਸੀ। ਇਸ ਆਸ ਨਾਲ ਅੱਗੇ ਕਦਮ ਵਧਾਓ ਕਿ ਜੇ ਉਹ ਦਿਨ ਨਹੀਂ ਰਹੇ, ਤਾਂ ਇਹ ਵੀ ਨਹੀਂ ਰਹਿਣੇ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾ ਕਿਸੇ ਸੰਗ-ਸਕੇਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸ਼ੁਭਕਾਮਨਾਵਾਂ।