

ਆਕਸੀਜਨ ਮਾਸਕ
ਤੁਹਾਡੀ ਜ਼ਿੰਦਗੀ ਦਾ ਮਕਸਦ ਕਿਸੇ ਦੀਆਂ ਇੱਛਾਵਾਂ ਦੀ ਪੂਰਤੀ ਕਰਨਾ ਨਹੀਂ
ਅਕਸਰ ਆਪਾਂ ਪੜ੍ਹਦੇ-ਸੁਣਦੇ ਹਾਂ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਤੁਹਾਡਾ ਮਦਦ ਦਾ ਸਭ ਤੋਂ ਪਹਿਲਾ ਹੱਥ ਆਪਣੇ ਆਪ ਵੱਲ ਵਧਣਾ ਚਾਹੀਦਾ ਹੈ। ਦੂਜੇ ਹਰ ਇਨਸਾਨ ਦੀ ਵਾਰੀ ਤੁਹਾਡੇ ਆਪਣੇ ਆਪ ਤੋਂ ਬਾਅਦ ਆਉਣੀ ਚਾਹੀਦੀ ਹੈ।
ਇਸ ਬਾਰੇ ਮੇਰੇ ਇੱਕ ਸਾਬਕਾ ਬੌਸ ਦੀਆਂ ਦੱਸੀਆ ਗੱਲਾਂ ਮੈਨੂੰ ਯਾਦ ਆਉਂਦੀਆਂ ਨੇ। ਉਹ ਕਹਿੰਦਾ ਹੁੰਦਾ ਸੀ ਕਿ "ਇਹ ਗੱਲ ਯਾਦ ਰੱਖੀ ਕਿ ਜਦੋਂ ਤੂੰ ਬੱਸ ਬਣੇਗਾ, ਤਾਂ ਤੇਰੇ ਕੋਲੋਂ ਤੇਰੀ ਟੀਮ ਨੇ, ਤੇਰੇ ਸਾਥੀਆਂ ਨੇ ਬਹੁਤ ਕੁਝ ਲੈਣਾ ਹੈ, ਬਹੁਤ ਕੁਝ ਸਿੱਖਣਾ ਹੈ। ਇਸ ਲਈ ਤੇਰੇ ਲਈ ਜ਼ਰੂਰੀ ਹੈ ਕਿ ਤੂੰ ਰਾਤ ਨੂੰ ਪੂਰੀ ਤੇ ਸਹੀ ਨੀਂਦ ਲੈ ਕੇ, ਜਦੋਂ ਸਵੇਰੇ ਦਫ਼ਤਰ ਪਹੁੰਚੇ ਤਾਂ ਕਿ ਫ਼ੋਨ ਦੀ ਬੈਟਰੀ ਵਾਂਗ ਤੂੰ ਵੀ 100% ਚਾਰਜ ਹੋਣਾ ਚਾਹੀਦਾ ਹੈ। ਜੇ ਤੇਰੀ ਆਪਣੀ ਬੈਟਰੀ ਦੁਪਹਿਰ ਤੱਕ ਖ਼ਤਮ ਹੋ ਗਈ, ਤਾਂ ਦੂਜਿਆਂ ਦੀ ਤੇਰੇ ਤੋਂ ਪਹਿਲਾਂ ਖ਼ਾਲੀ ਹੋ ਜਾਣੀ ਹੈ।"
ਆਪਣੇ ਆਪ ਦਾ ਧਿਆਨ ਰੱਖਣ ਬਾਰੇ ਉਸ ਦੀ ਇਹ ਗੱਲ, ਮੇਰੇ ਅੱਜ ਵੀ ਕੰਮ ਆ ਰਹੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਖ਼ਾਲੀ ਭਾਂਡੇ ਵਿੱਚੋਂ ਕਿਸੇ ਨੂੰ ਕੀ ਦੇ