

ਸਕਦੇ ਹਾਂ!! ਆਪਣੇ ਵਿੱਚੋਂ ਕਿਸੇ ਨੂੰ ਗਾਇਕੀ ਦਾ ਸ਼ੌਕ ਹੋਉ. ਕਿਸੇ ਨੂੰ ਨੱਚਣ ਦਾ ਕਿਸੇ ਡੂ ਲਿਖਣ ਦਾ, ਕਿਸੇ ਨੂੰ ਪੇਂਟਿੰਗ ਦਾ, ਕਿਸੇ ਨੂੰ ਖਾਣਾ ਬਣਾਉਣ ਦਾ ਤੇ ਬਹੁਤ ਜਣੇ ਹੋਣਗੇ ਜਿਤ ਕਿਸੇ ਹੋਰ ਦੀ ਖੁਸ਼ੀ ਲਈ ਆਪਣੇ ਸ਼ੌਕ ਨੂੰ ਮਾਰ ਕੇ, ਕਿਸੇ ਹੋਰ ਕੰਮ 'ਤੇ ਲੱਗੇ ਹੋਣਗੇ। ਸੈਂਕ ਹੋਣਾ ਸੰਗੀਤ ਦਾ ਪਰ ਡੈਡੀ ਕਹਿੰਦੇ ਕਿ 'ਪੈਸੇ ਦੀ ਕਮੀ ਕਰਕੇ ਮੈਂ ਡਾਕਟਰ ਨਹੀਂ ਸਕਿਆ ਤੇ ਇਸ ਲਈ ਮੈਂ ਆਪਣਾ ਸ਼ੌਕ, ਆਪਣੇ ਮੁੰਡੇ ਤੋਂ ਪੂਰਾ ਕਰਵਾਉਣਾ। ਵਾਜੇ 'ਤੇ ਬੋਲਣ ਵਾਲੀਆਂ ਉਂਗਲਾਂ ਟੀਕਿਆਂ 'ਚ ਉਲਝੀਆਂ ਫ਼ਿਰਦੀਆਂ।
ਆਪਣੇ ਪਰਿਵਾਰ ਵਿੱਚ ਜਾਂ ਰਿਸ਼ਤੇਦਾਰੀਆਂ ਵਿੱਚ ਕਈ ਅਜਿਹੇ ਲੋਕ ਹੋਣਗੇ ਜਿਹਨਾਂ ਦਾ ਧਿਆਨ ਦੂਜਿਆਂ 'ਤੇ ਬਹੁਤਾ ਰਹਿੰਦਾ ਹੈ। ਉਹਨਾਂ ਦਾ ਹਰ ਫ਼ੈਸਲਾ, ਹਰ ਪ੍ਰਤੀਕਿਰਿਆ ਹੈ। ਗੱਲ 'ਤੇ ਆਧਾਰਿਤ ਹੁੰਦੇ ਹਨ ਕਿ 'ਫੁੱਫੜ ਜੀ ਕੀ ਸੋਚਣਗੇ! ਮਾਮਾ ਜੀ ਕੀ ਸੋਚਣਗੇ। ਫੇਰ ਇਹ ਕਿ ਭਾਵੇਂ ਉਹ ਖੁਦ ਬਹੁਤ ਫਸਿਆ ਹੋਵੇ, ਪਰ ਜੇ ਕਿਸੇ ਵੱਡੇ ਨੇ ਕੰਮ ਕਹਿ ਦਿੱਤਾ ਹੈ ਬੱਸ ਤਨ, ਮਨ, ਧਨ ਨਾਲ਼ ਉਹਨੂੰ ਪੂਰਾ ਕਰਨ ਵਿੱਚ ਲੱਗ ਜਾਣਾ। ਇਹਦੇ ਬਦਲੇ ਆਪ ਨੂੰ ਭਾਵੇਂ ਜੋ ਮਰਜ਼ੀ ਭੁਗਤਣਾ ਪੈ ਜਾਵੇ।
ਇਸ ਪੱਖ ਤੋਂ ਇਹ ਆਦਤ ਚੰਗੀ ਕਹੀ ਜਾ ਸਕਦੀ ਹੈ, ਕਿ ਉਹ ਇਨਸਾਨ ਦੂਜਿਆਂ ਦਾ ਕਿੰਨਾ ਧਿਆਨ ਰੱਖਣ ਵਾਲਾ ਹੈ, ਪਰ ਜਿਹੜੀ ਉਸ ਦੀ ਆਪਣੇ ਖ਼ੁਦ ਲਈ ਜ਼ੁੰਮੇਵਾਰੀ ਬਣਦੇ ਹੈ, ਉਹ ਕੌਣ ਪੂਰੀ ਕਰੇਗਾ? ਪਰਮਾਤਮਾ ਨਾ ਕਰੋ ਕੱਲ੍ਹ ਨੂੰ ਕੁਝ ਮਾੜਾ ਵਾਪਰੇ, ਤਾਂ ਕੀ ਜਿਹੜੇ ਲੋਕਾਂ ਲਈ ਉਹ ਐਨੇ ਗ਼ਲਤ ਸਮਝੌਤੇ ਕਰਦਾ ਸੀ, ਉਹਨਾਂ ਦੇ ਕੋਈ ਕੰਮ ਕਦੇ ਪੂਰੇ ਨਹੀਂ ਹੋਣਗੇ? ਲੋਕਾਂ ਦੇ ਸਾਰੇ ਕੰਮ ਚੱਲਦੇ ਰਹਿਣਗੇ, ਰੁਕਣਗੇ ਤਾਂ ਸਿਰਫ਼ ਉਸ ਇਨਸਾਨ ਦੇ ਖੁਦ ਦੇ ਕੰਮ, ਜਿਹੜੇ ਉਹਦੇ ਖੁਦ ਵਾਸਤੇ ਜ਼ਰੂਰੀ ਸੀ, ਪਰਿਵਾਰ ਵਾਸਤੇ ਜ਼ਰੂਰੀ ਸੀ। ਇਸ ਕਰਕੇ ਆਪਣੇ ਆਪ ਨਾਲ ਹਮਦਰਦੀ ਹੋਣਾ, ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਣੇ ਆਪ ਨਾਲ ਦਿਆਲਤਾ ਰੱਖ ਲਈ, ਤਾਂ ਸਮਝੋ ਦੁੱਖ ਘਟਾਉਣ ਵੱਲ ਪਹਿਲਾ ਕਦਮ ਚੁੱਕ ਲਿਆ। ਆਪਣੇ - ਆਪ ਦੀ ਕਦਰ ਕਰਨਾ ਵਡਮੁੱਲਾ ਗੁਣ ਵੀ ਹੈ ਤੇ ਤਾਕਤ ਵੀ। ਮੇਰੇ ਮਾਪਿਆਂ ਨੇ ਮੈਨੂੰ ਸਦਾ ਆਪਣੇ - ਆਪ ਪ੍ਰਤਿ ਸਹਿਜਤਾ ਰੱਖਣ ਅਤੇ ਮੈਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਮੈਨੂੰ ਜ਼ਿੰਦਗੀ ਪ੍ਰਤਿ ਹੱਦਬੰਦੀਆਂ ਰੱਖਣ, ਵਿਚਾਰਾਂ ਨੂੰ ਪ੍ਰਗਟਾਉਣ ਅਤੇ ਲੋੜ ਪੈਣ 'ਤੇ ਮਦਦ ਮੰਗਣ ਦਾ ਮਹੱਤਵ ਸਿਖਾਇਆ।