

ਇਸ ਕਿਤਾਬ
ਖੁਸ਼ੀਆਂ ਦਾ ਕੋਰਸ
ਦੀ ਸਮਾਪਤੀ, ਅਤੇ ਤੁਹਾਡੀ ਖੁਸ਼ੀਆਂ ਨਾਲ ਭਰਪੂਰ ਜ਼ਿੰਦਗੀ ਦੀ ਸ਼ੁਰੂਆਤ ਮੌਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਕਿ ਇਸ ਕਿਤਾਬ ਦੀਆਂ ਕਹਾਣੀਆਂ ਅਤੇ ਉਹਨਾਂ ਰਾਹੀਂ ਦਿੱਤੇ ਗਏ ਸੁਝਾਅ ਤੁਹਾਨੂੰ ਸਾਰੀ ਉਮਰ ਪ੍ਰੇਰਦੇ ਰਹਿਣ। ਇਸ ਕਿਤਾਬ ਦੀ ਸਮਾਪਤੀ ਤੁਹਾਡੀ ਇੱਕ ਨਵੀਂ ਸਫ਼ਲਤਾ ਹੈ, ਜੋ ਤੁਸੀਂ ਆਪਣੀ ਲਗਨ ਤੇ ਮਿਹਨਤ ਨਾਲ ਹਾਸਲ ਕੀਤੀ ਹੈ। ਆਪਣੇ ਅੰਦਰ ਲੁਕੀ ਤਾਕਤ ਨੂੰ ਪਛਾਣ ਕੇ ਖ਼ੁਦ ਨੂੰ ਬਿਹਤਰ ਬਣਾਉਂਦੇ ਰਹੋਗੇ, ਤਾਂ ਨਵੇਂ ਮੁਕਾਮ ਹਾਸਲ ਹੁੰਦੇ ਰਹਿਣਗੇ।
ਇਸ ਕਿਤਾਬ ਰਾਹੀਂ ਹਾਸਲ ਕੀਤੀ ਆਪਣੀ ਕਾਮਯਾਬੀ ਦੀ ਕਹਾਣੀ ਆਪਣੇ ਪਰਿਵਾਰ, ਦੋਸਤਾਂ ਤੇ ਨੇੜਲਿਆਂ ਨਾਲ ਸਾਂਝੀ ਕਰੋ। ਉਹਨਾਂ ਨੂੰ ਦੱਸੋ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਜਿੰਨਾ ਔਖਾ ਜਾਪਦਾ ਹੈ, ਅਸਲ 'ਚ ਓਨਾ ਮੁਸ਼ਕਿਲ ਨਹੀਂ। Achieve Happily ਨਾਲ ਜੁੜੇ ਰਹੇ, ਗੱਲ-ਬਾਤ ਕਰਦੇ ਰਹੇ, ਅਤੇ ਹੋਰ ਵਧੀਆ ਕੰਮ ਕਰਨ ਵਾਸਤੇ ਸੁਝਾਅ ਦਿੰਦੇ ਰਹੋ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇੱਥੇ ਸਾਡਾ ਸਾਥ ਖ਼ਤਮ ਨਹੀਂ ਹੁੰਦਾ, ਬਲਕਿ ਇਹ ਸਮਾਂ ਹੈ ਕਿ ਅਸੀਂ ਪਹਿਲਾਂ ਨਾਲੋਂ ਵੱਧ ਮਜ਼ਬੂਤ ਰਿਸ਼ਤੇ
ਨਾਲ ਅੱਗੇ ਕਦਮ ਵਧਾਈਏ।
ਆਓ, ਵੱਧ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ
ਵਧੀਆ ਬਣਾਉਣ ਦੇ ਨੇਕ ਕਾਰਜ ਲਈ ਮਿਲ ਕੇ ਕੰਮ ਕਰੀਏ।
ਬਹੁਤ ਸ਼ੁਭਕਾਮਨਾਵਾਂ!