Back ArrowLogo
Info
Profile

ਵਾਲ ਤੇ ਗੁੰਝਲਾਂ

ਐਤਵਾਰ ਬਾਰੇ 80 ਤੇ 90 ਦੇ ਦਹਾਕਿਆਂ ਵਾਲਿਆਂ ਤੋਂ ਵੱਧ ਕੌਣ ਜਾਣਦਾ ਹੈ? ਰੰਗੋਲੀ, ਰਮਾਇਣ, ਮਹਾਭਾਰਤ, ਚੰਦਰਕਾਂਤਾ, ਮੋਗਲੀ, ਸ਼ਕਤੀਮਾਨ, ਪਰ ਇਹਨਾਂ ਸਾਰਿਆਂ ਨਾਲ ਇੱਕ ਪੱਕੀ ਚੀਜ਼ ਹੋਰ ਵੀ ਹੁੰਦੀ ਸੀ, ਉਹ ਸੀ ਕੇਸੀਂ ਨਹਾਉਣਾ, ਵਾਲ ਸੁਕਾਉਣੇ, ਗੁੰਝਲਾਂ ਕਢਵਾਉਣੀਆਂ ਤੇਲ ਲਗਵਾ ਕੇ ਪੂਰੇ ਹਫ਼ਤੇ ਲਈ ਤਿਆਰ ਹੋਣਾ। ਟਾਈਮ ਸਿਰ ਕੇਸੀ ਨਾ ਨਹਾਉਣ ਪਿੱਛੇ ਜਿਹੜੀ ਇਹ ਨਾਟਕ ਨਾ ਦੇਖਣ ਦੇਣ ਦੀ ਸਜ਼ਾ ਮਿਲਦੀ ਸੀ, ਉਹਦਾ ਦਰਦ ਉਹੀ ਸਮਝ ਸਕਦਾ ਹੈ, ਜਿਹਨੇ ਇਹ ਮਾਹੌਲ ਦੇਖਿਆ ਹੈ।

ਇਹ ਉਹ ਯਾਦਾਂ ਨੇ ਜਿਹਨਾਂ ਬਾਰੇ ਸੋਚਦੇ ਹੀ ਮੇਰੇ ਚਿਹਰੇ 'ਤੇ ਆਪਣੇ-ਆਪ ਮੁਸਕਰਾਹਟ ਆ ਜਾਂਦੀ ਹੈ। ਸੋ, ਐਤਵਾਰ ਸਾਡੇ ਘਰ ਵਿੱਚ ਵੀ ਵਾਲ ਧੋਣ ਦਾ ਪੱਕਾ ਦਿਨ ਹੁੰਦਾ ਸੀ। ਧੇਣ ਤੋਂ ਬਾਅਦ ਮੇਰੇ ਵਾਲ ਬਹੁਤ ਉਲਝ ਜਾਂਦੇ ਸੀ। ਇਨ੍ਹਾਂ ਗੁੰਝਲਦਾਰ ਵਾਲਾ ਨੂੰ ਸੁਲਝਾਉਣ ਦਾ ਰੈਸਕਿਊ ਆਪਰੇਸ਼ਨ ਮੇਰੀ ਮਾਂ ਚਲਾਉਂਦੀ ਹੁੰਦੀ ਸੀ। ਉਹ ਮੇਰੇ ਵਾਲਾਂ ਨੂੰ ਸੁਲਝਾਉਣ ਲਈ ਖੁੱਲ੍ਹਾ ਸਮਾਂ ਦਿੰਦੇ, ਵਾਲਾਂ ਨੂੰ ਥੋੜ੍ਹੇ-ਥੋੜ੍ਹੇ ਹਿੱਸਿਆਂ 'ਚ ਵੰਡ ਕੇ ਗੁੰਝਲਾਂ ਕੱਢਦੇ ਤੇ ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ, ਮੇਰੀ ਜ਼ਿੰਦਗੀ ਦੀਆਂ ਤਾਜ਼ਾ ਘਟਨਾਵਾਂ ਬਾਰੇ ਗੱਲ ਕਰਦੇ ਰਹਿਣਾ।

ਵਾਲਾਂ ਦੀਆਂ ਗੁੰਝਲਾਂ ਕਢਵਾਉਣਾ ਭਾਵੇਂ ਔਖਾ ਸੀ ਪਰ ਫਿਰ ਵੀ ਸਹਿਣਯੋਗ ਸੀ। ਇਸ ਸਾਰੀ ਪ੍ਰਕਿਰਿਆ ਤੋਂ ਤਿੰਨ ਚੀਜ਼ਾਂ ਸਾਹਮਣੇ ਆਈਆਂ।

33 / 202
Previous
Next