ਪਹਿਲੀ ਤਾਂ ਇਹ ਕਿ ਮੈਨੂੰ ਇਸ ਦੀ ਲੋੜ ਹੈ ਤੇ ਮੈਨੂੰ ਇਹ ਕੰਮ ਪੂਰਾ ਕਰਨਾ ਪਵੇਗਾ ਦੂਜਾ ਸੀ ਰੀਝਲਾਂ ਨੂੰ ਸੁਲਝਾਉਣ ਦਾ ਤਰੀਕਾ. ਇੱਕੋ ਸਮੇਂ ਸਾਰੀਆਂ ਦੀ ਬਜਾਏ ਥੋੜ੍ਹ-2 ਬਾਤ ਲੈ ਕੇ ਸੁਲਝਾਉਣਾ। ਤੀਜੀ ਚੀਜ ਸਾਹਮਣੇ ਇਹ ਆਈ ਕਿ ਜਦੋ ਮਾਂ ਦਾ ਹੱਥ ਸਿਰ 'ਤੇ ਹੋਏ ਤਾਂ ਸਾਡਾ ਦੁੱਖ ਵੈਸੇ ਹੀ ਅੱਧਾ ਰਹਿ ਜਾਂਦਾ ਹੈ। ਇਹੀ ਸਧਾਰਨ ਸਿਧਾਂਤ ਸਾਨੂੰ ਉਸ ਵੇਲੇ ਸਾਹ ਕਰਨਾ ਚਾਹੀਦਾ ਹੈ, ਜਦੋਂ ਅਸੀਂ ਕਿਸੇ ਔਖੀ ਘੜੀ 'ਚ ਖੁਦ ਨੂੰ ਦਸਿਆ ਜਾਂ ਫਸਿਆ ਹੋਇਆ ਮਹਿਸੂਸ ਕਰੀਏ। ਸਭ ਤੋਂ ਪਹਿਲਾਂ ਤਾਂ ਹੌਸਲੇ ਨਾਲ ਕਬੂਲ ਕਰੀਏ ਕਿ ਮੇਰੀ ਜ਼ੁੰਮੇਵਾਰੀ ਮੈਨੂੰ ਨਿਭਾਉਟੀ ਪਵੇਗੀ, ਦੂਜਾ ਇਹ ਕਿ ਸਾਰੀਆਂ ਔਕੜਾਂ ਨੂੰ ਇੱਕੋ ਸਮੇਂ ਹੱਲ ਕਰਨ ਦੀ ਤਾ 'ਚ ਸਾਰੀ ਊਰਜਾ ਨਾ ਲਾਈਏ ਤੇ ਸ਼ੁਰੂਆਤ ਸਭ ਤੋਂ ਛੋਟੀ ਤੋਂ ਕਰੀਏ ਤੇ ਤੀਜਾ ਇਹ ਕਿ ਉਸ ਵੇਲੇ ਮਾਂ ਸਾਡੇ ਸਿਰ 'ਤੇ ਹੱਥ ਰੱਖ ਕੇ ਹੀ ਦੁੱਖ ਨੂੰ ਅੱਧਾ ਕਰ ਦਿੰਦੀ ਸੀ, ਅੱਜ ਵੀ ਸਾਰੇ ਕੋਲ ਸਾਡੇ ਭੈਣ-ਭਰਾ, ਦੋਸਤ ਮਿੱਤਰ, ਰਿਸ਼ਤੇਦਾਰ ਤੇ ਹੋਰ ਅਜ਼ੀਜ਼ ਨੇ, ਜਿਹੜੇ ਖੁਸ਼ੀ ਨਾਲ ਸਾਡੀ ਮਦਦ ਕਰਨਗੇ।
ਜਦੋ ਭਾਵਨਾਵਾਂ ਦੀ ਗੱਲ ਆਉਂਦੀ ਹੈ, ਜਿਵੇਂ ਕਿ ਆਉਣ ਵਾਲੇ ਸਮੇਂ ਦੀ ਚਿੰਤਾ ਤੇ ਬੀਤੇ ਸਮੇਂ 'ਚ ਹੋਈਆਂ ਗਲਤੀਆਂ ਦਾ ਪਛਤਾਵਾ, ਦੂਜਿਆਂ ਵੱਲੋਂ ਉਮੀਦਾਂ ਤੋੜ ਦੇਣ ਦਾ ਦੁੱਖ, ਆਪਣਿਆ ਵੱਲੋਂ ਕੀਤੇ ਬੁਰੇ ਸਲੂਕ ਨਾਲ ਦੁਖੀ ਹੁੰਦੇ ਰਹਿਣਾ, ਆਪਣੀਆਂ ਕੋਸ਼ਿਸ਼ਾਂ ਦੀ ਨਾਕਾਮੀ ਦਾ ਦੁੱਖ ਜਾਂ ਉਮੀਦ ਮੁਤਾਬਿਕ ਕਾਮਯਾਬੀ ਨਾ ਮਿਲਣ ਨਾਲ ਉਪਜੀ ਚਿੰਤਾ। ਸਾਡੀ ਸਭ ਦੀ ਜ਼ਿੰਦਗੀ ਵਿੱਚ ਅਜਿਹੇ ਬਹੁਤ ਸਾਰੇ ਦੁੱਖ ਆਉਂਦੇ ਨੇ ਤੇ ਸਾਡਾ ਮਨ ਚਾਹੁੰਦਾ ਹੈ ਕਿ ਸਾਨੂੰ ਇਹਨਾਂ ਸਾਰੇ ਦੁੱਖਾਂ ਤੋਂ ਚੁਟਕੀ ਮਾਰਦੇ ਹੀ ਮੁਕਤੀ ਮਿਲ ਜਾਵੇ, ਹਾਲਾਂਕਿ ਇਹ ਗੱਲ ਅਸੀਂ ਸਾਰੇ ਭਲੀ-ਭਾਂਤ ਸਮਝਦੇ ਹਾਂ ਕਿ ਇਹ ਸੰਭਵ ਹੀ ਨਹੀਂ। ਅਸੀਂ ਆਪਣੇ ਮਨ ਨਾਲ ਓਨਾ ਸਹਿਜ ਕਿਉਂ ਨਹੀਂ ਰਹਿੰਦੇ ਜਿਵੇਂ ਮੇਰੀ ਮਾਂ ਮੇਰੇ ਉਲਝੇ ਹੋਏ ਵਾਲਾਂ ਨਾਲ ਰਹਿੰਦੀ ਸੀ।ਭਾਵਨਾਵਾਂ ਤੇ ਜਜ਼ਬਾਤਾਂ ਨਾਲ ਵਪਾਰੀ ਬਣ ਕੇ ਨਹੀਂ ਨਜਿੱਠਿਆ ਜਾ ਸਕਦਾ। ਤੁਸੀਂ ਸੌਦਾ ਨਹੀਂ ਕਰ ਸਕਦੇ ਕਿ ਆਰ ਚੁੱਕੇ ਪੈਸੇ ਤੇ ਮੇਰਾ ਮਸਲਾ ਹੱਲ ਕਰੋ। ਹੱਲ ਕਰਨ ਦੇ ਪੂਰੇ ਮਾਮਲੇ ਦੌਰਾਨ ਤੁਹਾਡੀ ਭੂਮਿਕਾ ਤੁਹਾਨੂੰ ਖੁਦ ਨਿਭਾਉਣੀ ਪਵੇਗੀ। ਇੱਥੇ ਵਕੀਲ ਕਰ ਕੇ ਜਾਂ ਪਾਵਰ ਆਫ ਅਟਾਰਨੀ ਦੇ ਕੇ, ਲਾਂਭੇ ਹੋਣ ਵਾਲੇ ਤਰੀਕੇ ਕੰਮ ਨਹੀਂ ਕਰਦੇ।
ਸੂਚੀ ਬਣਾਓ, ਸੂਚੀ ਵਿੱਚ ਛੋਟੇ ਤੋਂ ਵੱਡੇ ਕੰਮਾਂ ਨੂੰ ਕ੍ਰਮਵਾਰ ਲਿਖੋ। ਇਸ ਸੂਚੀ ਵਿੱਚੋਂ ਇੱਕ ਸਮਾਂ ਇੱਕ ਅਤੇ ਸਭ ਤੋਂ ਛੋਟੀ ਮੁਸ਼ਕਿਲ ਦੇ ਹੱਲ ਲਈ, ਯਤਨਾਂ ਤੋਂ ਸ਼ੁਰੂਆਤ ਕਰੋ।